• Home
  • ਅਕਾਲੀ ਤੇ ਕਾਂਗਰਸੀ ਭਿੜੇ, 4 ਵਰਕਰ ਜ਼ਖ਼ਮੀ

ਅਕਾਲੀ ਤੇ ਕਾਂਗਰਸੀ ਭਿੜੇ, 4 ਵਰਕਰ ਜ਼ਖ਼ਮੀ

ਲੋਪੋਕੇ, (ਖ਼ਬਰ ਵਾਲੇ ਬਿਊਰੋ): ਜ਼ਿਲਾ ਪ੍ਰੀਸ਼ਦ ਤੇ ਪੰਚਾਇਤੀ ਚੋਣਾਂ ਦੌਰਾਨ ਹੋ ਰਹੀ ਹਿੰਸਾ 'ਚ ਇਕ ਘਟਨਾ ਉਸ ਵੇਲੇ ਜੁੜ ਗਈ ਜਦੋਂ ਪਿੰਡ ਭੀਲੋਵਾਲ 'ਚ ਅਕਾਲੀ ਅਤੇ ਕਾਂਗਰਸੀ ਵਰਕਰਾਂ ਵਿਚਾਲੇ ਅੱਜ ਵੋਟਾਂ ਨੂੰ ਲੈ ਕੇ ਝੜਪ ਹੋ ਗਈ। ਇਸ ਦੌਰਾਨ ਦੋਹਾਂ ਧਿਰਾਂ ਦੇ ਵਰਕਰਾਂ ਨੇ ਇੱਕ-ਦੂਜੇ 'ਤੇ ਖ਼ੂਬ ਇੱਟੇ-ਰੋੜੇ ਚਲਾਏ ਤੇ ਦੋਹਾਂ ਧਿਰਾਂ 2-2 ਵਰਕਰ ਜ਼ਖ਼ਮੀ ਹੋ ਗਏ।। ਜ਼ਖ਼ਮੀਆਂ ਨੂੰ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਹੈ।। ਇੱਟਾਂ-ਰੋੜੇ ਸੁੱਟਣ ਕਾਰਨ ਘਰ ਦੇ ਨੁਕਸਾਨੇ ਜਾਣ ਦੀ ਖ਼ਬਰ ਵੀ ਹੈ।