• Home
  • ‘ਸੂਈ ਧਾਗਾ’ ਪਹਿਲੇ ਦਿਨ ਹੀ ਕਮਾ ਗਈ ਕਰੋੜਾਂ

‘ਸੂਈ ਧਾਗਾ’ ਪਹਿਲੇ ਦਿਨ ਹੀ ਕਮਾ ਗਈ ਕਰੋੜਾਂ

ਮੁੰਬਈ, (ਖ਼ਬਰ ਵਾਲੇ ਬਿਊਰੋ): ਬੀਤੇ ਕਲ ਟਿਕਟ ਖਿੜਕੀ 'ਤੇ ਦੋ ਫਿਲਮਾਂ ਰੀਲੀਜ਼ ਹੋਈਆਂ ਪਰ ਸੂਈ ਧਾਗਾ ਇਨਾਂ 'ਚੋਂ ਵਿਜੇਤਾ ਹੋ ਨਿਕਲੀ। ਰੀਲੀਜ਼ ਹੋਈਆਂ ਦੋ ਫਿਲਮਾਂ 'ਚੋਂ 'ਪਟਾਖ਼ਾ' ਵਲ ਤਾਂ ਦਰਸ਼ਕਾਂ ਨੇ ਮੂੰਹ ਹੀ ਨਹੀਂ ਕੀਤਾ ਪਰ 'ਸੂਈ ਧਾਗਾ' ਵਲ ਦਰਸ਼ਕਾਂ ਦਾ ਰੁਝਾਨ ਠੀਕ ਰਿਹਾ। ਭਾਵੇਂ ਸਵੇਰ ਸਮੇਂ ਦਰਸ਼ਕ ਜ਼ਿਆਦਾ ਨਹੀਂ ਆਏ ਪਰ ਦੁਪਹਿਰ ਤੋਂ ਬਾਅਦ ਵਾਲੇ ਸ਼ੋਅਜ਼ 'ਚ ਦਰਸ਼ਕਾਂ ਦੀ ਗਿਣਤੀ ਵਧਣ ਲੱਗੀ ਤੇ ਪਹਿਲੇ ਦਿਨ ਇਹ ਫਿਲਮ 8.30 ਕਰੋੜ ਰੁਪਏ ਕਮਾ ਗਈ।


ਫਿਲਮੀ ਪੰਡਿਤ ਦਸਦੇ ਹਨ ਕਿ ਹਫ਼ਤੇ ਦੇ ਅੰਦਰ ਅੰਦਰ ਇਹ ਫਿਲਮ 40 ਕਰੋੜ ਦਾ ਅੰਕੜਾ ਛੂਹ ਲਵੇਗੀ। ਉਹ ਇਹ ਵੀ ਦਸਦੇ ਹਨ ਕਿ ਬੀਤੇ ਦਿਨ ਫਿਲਮ ਦੀ ਕਮਾਈ ਇਸ ਲਈ ਵੀ ਘੱਟ ਰਹੀ ਕਿਉਂਕਿ ਏਸ਼ੀਆ ਕੱਪ ਦਾ ਫਾਈਨਲ ਮੈਚ ਚੱਲ ਰਿਹਾ ਸੀ।
ਦਸ ਦਈਏ ਕਿ ਅਨੁਸ਼ਕਾ ਸ਼ਰਮਾ ਤੇ ਵਰੁਣ ਧਵਨ ਨੇ ਇਸ ਫਿਲਮ ਦਾ ਪੂਰਾ ਨਾਮ ' ਸੂਈ ਧਾਗਾ ਮੇਡ ਇਨ ਇੰਡੀਆ' ਰੱਖਿਆ ਹੈ ਤੇ ਇਹ ਫਿਲਮ 2500 ਸਕਰੀਨਜ਼ 'ਤੇ ਰੀਲੀਜ਼ ਹੋਈ ਹੈ।
ਫਿਲਮ ਦੀ ਕਹਾਣੀ ਇਕ ਮੱਧਮ ਵਰਗੀ ਕਰਮਚਾਰੀ ਦੀ ਹੈ। ਉਹ ਆਪਣੇ ਬੌਸ ਤੋਂ ਅਪਮਾਨਿਤ ਹੋ ਕੇ ਬਿਜਨਸ ਕਰਨ ਦਾ ਮਨ ਬਣਾਉਦਾ ਹੈ ਜਿਸ ਤੋਂ ਬਾਅਦ ਪਤੀ-ਪਤਨੀ ਸਿਲਾਈ ਦਾ ਕੰਮ ਸ਼ੁਰੂ ਕਰ ਦਿੰਦੇ ਹਨ।