• Home
  • ਰਾਹੁਲ ਗਾਂਧੀ ਵਿਰੁੱਧ ਦੋਸ ਤੈਅ -ਹੋਏ ਅਦਾਲਤ ਚ ਪੇਸ਼ -ਆਰ ਐਸ ਐਸ ਵੱਲੋਂ ਮਾਣਹਾਨੀ ਦਾ ਮਾਮਲਾ

ਰਾਹੁਲ ਗਾਂਧੀ ਵਿਰੁੱਧ ਦੋਸ ਤੈਅ -ਹੋਏ ਅਦਾਲਤ ਚ ਪੇਸ਼ -ਆਰ ਐਸ ਐਸ ਵੱਲੋਂ ਮਾਣਹਾਨੀ ਦਾ ਮਾਮਲਾ

ਨਵੀਂ ਦਿੱਲੀ, 12 ਜੂਨ (ਖਬਰ ਵਾਲੇ ਬਿਊਰੋ): ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਅੱਜ ਆਰਐਸਐਸ ਦੇ ਇਕ ਵਰਕਰ ਵੱਲੋਂ ਦਾਇਰ ਮਾਣਹਾਨੀ ਦੇ ਮਾਮਲੇ ਵਿੱਚ ਮਹਾਰਾਸ਼ਟਰ ਦੀ ਭਿਵੰਡੀ ਅਦਾਲਤ ਵਿੱਚ ਪੇਸ਼ ਹੋਏ।

ਸੁਣਵਾਈ ਦੌਰਾਨ ਰਾਹੁਲ ਗਾਂਧੀ ਵਿਰੁੱਧ ਧਾਰਾ 499 ਅਤੇ 500 ਆਈ.ਪੀ.ਸੀ. ਤਹਿਤ ਦੋਸ਼ ਤੈਅ ਕੀਤੇ ਗਏ।

ਜ਼ਿਕਰਯੋਗ ਹੈ ਕਿ 7 ਜੁਲਾਈ, 2014 ਨੂੰ ਭਿਵੰਡੀ ਵਿਚ ਇਕ ਰੈਲੀ ਵਿਚ ਰਾਹੁਲ ਗਾਂਧੀ ਨੇ ਕਥਿਤ ਤੌਰ 'ਤੇ ਕਿਹਾ ਸੀ ਕਿ ਮਹਾਤਮਾ ਗਾਂਧੀ ਦੀ ਹੱਤਿਆ ਲਈ ਆਰਐਸਐਸ ਦੀ ਵਿਚਾਰਧਾਰਾ ਜ਼ਿੰਮੇਵਾਰ ਹੈ। ਕਾਤਲ ਨੱਥੂ ਰਾਮ ਗੋਡਸੇ ਰਾਸ਼ਟਰ ਪਿਤਾ ਨੂੰ ਗੋਲੀ ਮਾਰਨ ਸਮੇਂ ਭਾਵੇਂ ਹਿੰਦੂ ਮਹਾਂਸਭਾ ਦਾ ਮੈਂਬਰ ਸੀ ਪਰ ਇਸ ਤੋਂ ਪਹਿਲਾਂ ਉਹ ਆਰਐਸਐਸ ਦਾ ਮੈਂਬਰ ਰਿਹਾ ਅਤੇ ਉਸ ਦੀ ਵਿਚਾਰਧਾਰਾ ਉਹੀ ਸੀ, ਜੋ ਆਰ.ਐਸ.ਐਸ. ਦੀ ਹੈ।"

ਅੱਜ ਅਦਾਲਤ ਵਿਚ ਰਾਹੁਲ ਗਾਂਧੀ ਨੇ ਕਿਹਾ, "ਮੈਂ ਇਸ ਕੇਸ ਵਿਚ ਦੋਸ਼ੀ ਨਹੀਂ ਹਾਂ।"