• Home
  • ਰੇਲਵੇ ਟਿਕਟ ਬੁਕਿੰਗ ਹੋਈ ਸੌਖੀ -ਦੇਸ਼ ਦੇ 2.9 ਲੱਖ ਕਾਮਨ ਸਰਵਿਸ ਸੈਂਟਰਾਂ ਤੋਂ ਕੀਤੀ ਜਾ ਸਕੇਗੀ ਰੇਲਵੇ ਦੀ ਟਿਕਟ ਬੁੱਕ

ਰੇਲਵੇ ਟਿਕਟ ਬੁਕਿੰਗ ਹੋਈ ਸੌਖੀ -ਦੇਸ਼ ਦੇ 2.9 ਲੱਖ ਕਾਮਨ ਸਰਵਿਸ ਸੈਂਟਰਾਂ ਤੋਂ ਕੀਤੀ ਜਾ ਸਕੇਗੀ ਰੇਲਵੇ ਦੀ ਟਿਕਟ ਬੁੱਕ

ਨਵੀਂ ਦਿੱਲੀ, 11 ਜੂਨ (ਖਬਰ ਵਾਲੇ ਬਿਊਰੋ) :
ਅਗਲੇ ਕੁਝ ਮਹੀਨਿਆਂ ਵਿਚ,ਪੇਂਡੂ ਖੇਤਰਾਂ ਵਿਚ ਆਨਲਾਈਨ ਸਰਕਾਰੀ ਸੇਵਾਵਾਂ ਲਈ ਬਣਾਏ ਗਏ ਕਾਮਨ ਸਰਵਿਸ ਸੈਂਟਰਾਂ (ਸੀ ਐੱਸ ਸੀ) ਰਾਹੀਂ ਰੇਲਵੇ ਟਿਕਟਾਂ ਦੀ ਬੁਕਿੰਗ ਕੀਤੀ ਜਾ ਸਕੇਗੀ। ਰੇਲ ਮੰਤਰਾਲਾ ਅਤੇ ਸੂਚਨਾ ਤੇ ਤਕਨਾਲੋਜੀ ਮੰਤਰਾਲਾ ਨੇ ਇਸ ਲਈ ਅੱਜ ਇੱਕ ਸਮਝੌਤਾ ਸਹੀਬੱਧ ਕੀਤਾ ਹੈ। ਇਸ ਮੌਕੇ ਰੇਲ ਮੰਤਰੀ ਪਿਊਸ਼ ਗੋਇਲ ਨੇ ਦੱਸਿਆ ਕਿ ਹੁਣ ਤਕ ਸਾਰੇ 2.9 ਲੱਖ ਕਾਮਨ ਸਰਵਿਸ ਸੈਂਟਰਾਂ ਨੂੰ ਟੈਕਨਾਲੋਜੀ ਨਾਲ ਲੈਸ ਕਰਦਿਆਂ ਰੇਲਵੇ ਟਿਕਟਾਂ ਬੁੱਕ ਕਰਨ ਦੇ ਯੋਗ ਬਣਾਇਆ ਜਾਵੇਗਾ।
ਉਨ੍ਹਾਂ ਕਿਹਾ, "ਇਸ ਸਮੇਂ ਕਰੀਬ 40,000 ਸੀ.ਐਸ.ਸੀ. ਜੁੜੇ ਹੋਏ ਹਨ ਅਤੇ ਅਗਲੇ 8-9 ਮਹੀਨਿਆਂ ਵਿੱਚ ਟਿਕਟਾਂ ਦੀ ਬੁਕਿੰਗ ਸਹੂਲਤ ਸਾਰੇ ਕਾਮਨ ਸਰਵਿਸ ਸੈਂਟਰਾਂ ਵਿੱਚ ਉਪਲਬਧ ਹੋਵੇਗੀ, ਜਿਸ ਲਈ ਆਈ.ਆਰ.ਸੀ.ਟੀ.ਸੀ. ਅਤੇ ਸੀ.ਐਸ.ਸੀ. ਇੰਡੀਆ ਵਿਚਕਾਰ ਸਮਝੌਤੇ 'ਤੇ ਦਸਤਖਤ ਕੀਤੇ ਗਏ ਹਨ।
ਪੂਰੇ ਦੇਸ਼ ਦੇ ਪੇਂਡੂ ਖੇਤਰਾਂ ਵਿੱਚ ਸਰਕਾਰੀ ਸੇਵਾਵਾਂ ਲਈ ਸੀਐਸਸੀ ਇੰਡੀਆ ਕਾਮਨ ਸਰਵਿਸ ਸੈਂਟਰ ਚਲਾਉਂਦੀ ਹੈ। ਇਸ ਇਕਰਾਰਨਾਮੇ ਤਹਿਤ ਕਾਮਨ ਸਰਵਿਸ ਸੈਂਟਰ ਰਾਖਵੀਆਂ ਅਤੇ ਗੈਰ ਰਾਖਵੀਆਂ ਦੋਵਾਂ ਤਰ੍ਹਾਂ ਦੀਆਂ ਟਿਕਟਾਂ ਬੁੱਕ ਕਰਵਾਉਣ ਦੇ ਯੋਗ ਹੋਣਗੇ।