• Home
  • ਭਾਰਤ ਦੇ ਚੋਣ ਕਮਿਸ਼ਨ ਕੱਲ੍ਹ ਚੰਡੀਗੜ੍ਹ ਪੁੱਜਣਗੇ -ਅੱਠ ਰਾਜਾਂ ਦੇ ਅਧਿਕਾਰੀਆਂ ਨੂੰ ਡਾਟਾ ਸਾਂਭਣ ਦਾ ਸਿਖਾਉਣਗੇ ਪਾਠ

ਭਾਰਤ ਦੇ ਚੋਣ ਕਮਿਸ਼ਨ ਕੱਲ੍ਹ ਚੰਡੀਗੜ੍ਹ ਪੁੱਜਣਗੇ -ਅੱਠ ਰਾਜਾਂ ਦੇ ਅਧਿਕਾਰੀਆਂ ਨੂੰ ਡਾਟਾ ਸਾਂਭਣ ਦਾ ਸਿਖਾਉਣਗੇ ਪਾਠ

ਚੰਡੀਗੜ੍ਹ, 11 ਜੂਨ(ਖ਼ਬਰ ਵਾਲੇ ਬਿਊਰੋ)
ਭਾਰਤੀ ਚੋਣ ਕਮਿਸ਼ਨ ਵੱਲੋਂ ਆਪਣੇ ਡੇਟਾ ਨੂੰ ਸੁਰੱਖਿਅਤ ਰੱਖਣ ਅਤੇ ਸੁਰੱਖਿਆ ਮਾਪਦੰਡਾਂ ਬਾਰੇ ਅਧਿਕਾਰੀਆਂ ਨੂੰ ਜਾਗਰੂਕ ਕਰਨ ਦੇ ਮੰਤਵ ਨਾਲ 13 ਜੂਨ 2018 ਦਿਨ ਬੁੱਧਵਾਰ ਨੂੰ ਚੰਡੀਗੜ੍ਹ ਵਿਖੇ ਸਾਈਬਰ ਸੁਰੱਖਿਆ ਬਾਰੇ ਉੱਤਰੀ ਭਾਰਤ ਦੇ ਅੱਠ ਸੂਬਿਆਂ ਦੀ ਰੀਜਨਲ ਵਰਕਸ਼ਾਪ ਕਰਵਾਈ ਜਾ ਰਹੀ ਹੈ।
ਇਸ ਬਾਰੇ ਬੁਲਾਰੇ ਨੇ ਦੱਸਿਆ ਕਿ ਇਸ ਵਰਕਸ਼ਾਪ ਵਿੱਚ ਪੰਜਾਬ ਤੋਂ ਇਲਾਵਾ ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ, ਹਰਿਆਣਾ ਉੱਤਰਾਖੰਡ, ਦਿੱਲੀ ਅਤੇ ਰਾਜਸਥਾਨ ਦੇ ਮੁੱਖ ਚੋਣ ਅਫ਼ਸਰ, ਪੰਜ ਪੰਜ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਅਤੇ ਚੋਣ ਅਮਲੇ ਵਿੱਚ ਤਕਨੀਕੀ ਵਿੰਗ ਦੇ ਅਧਿਕਾਰੀ ਤੇ ਕਰਮਚਾਰੀ ਸ਼ਾਮਲ ਹੋਣਗੇ। ਬੁਲਾਰੇ ਨੇ ਦੱਸਿਆ ਕਿ ਦੋ ਸੈਸ਼ਨਾਂ ਵਿੱਚ ਹੋਣ ਵਾਲੀ ਇਸ ਵਰਕਸ਼ਾਪ ਵਿੱਚ ਪੰਜਾਬ ਦੇ ਡਿਪਟੀ ਕਮਿਸ਼ਨਰ ਅਤੇ ਵਧੀਕ ਡਿਪਟੀ ਕਮਿਸ਼ਨਰਜ਼ , ਰਾਜ ਦੇ ਸਾਰੇ ਵਿਧਾਨ ਸਭਾ ਹਲਕਿਆਂ ਦੇ ਈ.ਆਰ.ਓਜ਼ ਜਾਂ ਏ.ਈ.ਆਰ.ਓਜ਼ ਵੀ ਭਾਗ ਲੈਣਗੇ।

ਇਸ ਵਰਕਸ਼ਾਪ ਦੌਰਾਨ ਦੇਸ਼ ਦੀਆਂ ਵੱਖ ਵੱਖ ਸੰਸਥਾਵਾਂ ਦੇ ਮਾਹਿਰ, ਸੂਚਨਾ ਤਕਨਾਲੋਜੀ ਦੇ ਪੇਸ਼ੇਵਰ ਵੱਖ ਵੱਖ ਵਿਸ਼ਿਆਂ ਬਾਰੇ ਜਾਣਕਾਰੀ ਸਾਂਝੀ ਕਰਨਗੇ।