• Home
  • ਖਰੜ ਚ ਮੁੱਖ ਮਾਰਗ ਤੇ ਜਾਮ ਕਾਰਨ ਹਾਹਾਕਾਰ -ਐਂਬੂਲੈਂਸਾਂ ਵੀ ਫਸੀਆਂ

ਖਰੜ ਚ ਮੁੱਖ ਮਾਰਗ ਤੇ ਜਾਮ ਕਾਰਨ ਹਾਹਾਕਾਰ -ਐਂਬੂਲੈਂਸਾਂ ਵੀ ਫਸੀਆਂ

ਚੰਡੀਗੜ੍ਹ :- ਖਰੜ -ਚੰਡੀਗੜ੍ਹ ਫਲਾਈ ਓਵਰ ਦਾ ਨਿਰਮਾਣ ਕਰ ਰਹੀ ਕੰਪਨੀ ਨੇ ਬਿਨਾਂ ਕੋਈ ਟ੍ਰੈਫਿਕ ਨੂੰ ਅਦਲ ਬਦਲ ਕੀਤਿਆਂ ।ਅੱਜ ਸ਼ਨੀਵਾਰ ਨੂੰ ਦੁਪਹਿਰ ਇੱਕ ਵਜੇ ਵੱਡੀ ਕਰੇਨ ਨਾਲ ਫਲਾਈ ਓਵਰ ਦੇ ਸਲੈਬਾਂ ਚੜ੍ਹਾਉਣ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ।ਜਿਸ ਕਾਰਨ ਪਿਛਲੇ ਇਕ ਘੰਟੇ ਤੋਂ ਚੰਡੀਗੜ੍ਹ- ਖਰੜ ਮਾਰਗ ਤੇ ਜਾਮ ਲੱਗ ਗਿਆ ਹੈ ਅਤੇ ਲੋਕਾਂ ਚ ਹਾਹਾਕਾਰ ਮੱਚ ਗਈ ਹੈ । ਇਸ ਜਾਮ ਲੱਗਣ ਕਾਰਨ ਮਰੀਜ਼ਾਂ ਨੂੰ ਲੈ ਕੇ ਜਾ ਰਹੀਆਂ ਚੰਡੀਗੜ੍ਹ ਦੇ ਵੱਡੇ ਹਸਪਤਾਲ ਲਈ ਐਂਬੂਲੈਂਸਾਂ ਵੀ ਫਸੀਆਂ ਹੋਈਆਂ ਹਨ ।