• Home
  • ਬਲਾਤਕਾਰ ਦੇ ਦੋਸ਼ੀ ਬਿਸ਼ਪ ਦੇ ਸੀਨੇ ‘ਚ ਉਠਿਆ ਦਰਦ

ਬਲਾਤਕਾਰ ਦੇ ਦੋਸ਼ੀ ਬਿਸ਼ਪ ਦੇ ਸੀਨੇ ‘ਚ ਉਠਿਆ ਦਰਦ

ਚੰਡੀਗੜ, (ਖ਼ਬਰ ਵਾਲੇ ਬਿਊਰੋ) : ਬੀਤੇ ਦਿਨੀਂ ਜਲੰਧਰ ਦੇ ਬਿਸ਼ਪ ਫ਼ਰੈਂਕੋ 'ਤੇ ਇਕ ਨਨ ਨੇ ਕਈ ਸੰਗੀਨ ਦੋਸ਼ ਲਾਉਂਦਿਆਂ ਪੋਪ ਨੂੰ ਚਿੱਠੀ ਲਿਖੀ ਸੀ ਤੇ ਉਸ ਤੋਂ ਬਾਅਦ ਕੇਰਲਾ ਪੁਲਿਸ ਨੇ ਉਸ ਨੂੰ ਪੁੱਛਗਿੱਛ ਲਈ ਬੁਲਾਇਆ ਸੀ। ਬੀਤੇ ਕਲ ਪੁਲਿਸ ਨੇ ਬਿਸ਼ਪ ਨੂੰ ਗ੍ਰਿਫਤਾਰ ਕਰ ਲਿਆ ਸੀ। ਗ੍ਰਿਫ਼ਤਾਰੀ ਤੋਂ ਥੋੜਾ ਸਮਾਂ ਬਾਅਦ ਹੀ ਬਿਸ਼ਪ ਨੇ ਛਾਤੀ 'ਚ ਦਰਦ ਹੋਣ ਦੀ ਸ਼ਿਕਾਇਤ ਕੀਤੀ।
ਜਦੋਂ ਉਸ ਨੂੰ ਕੋਟਿਆਮ ਪੁਲਿਸ ਸਟੇਸ਼ਨ ਦੀ ਕਰਾਈਮ ਬਰਾਂਚ 'ਚ ਲਿਜਾਇਆ ਗਿਆ ਤਾਂ ਉਸ ਨੇ ਛਾਤੀ 'ਚ ਦਰਦ ਹੋਣ ਦੀ ਸ਼ਿਕਾਇਤ ਕੀਤੀ ਤਾਂ ਉਸ ਨੂੰ ਮੈਡੀਕਲ ਕਾਲਜ/ਹਸਪਤਾਲ 'ਚ ਲਿਜਾਇਆ ਗਿਆ।
ਦਸ ਦਈਏ ਕਿ 54 ਸਾਲਾ ਫ਼ਰੈਕੋ ਮੁਲਕਲ ਪਿਛਲੇ ਪੰਜ ਸਾਲ ਤੋਂ ਪੰਜਾਬ ਜ਼ੋਨ ਦੇ ਬਿਸ਼ਪ ਹਨ। ਬਿਸ਼ਪ 'ਤੇ ਦੋਸ਼ ਹਨ ਕਿ ਉਸ ਲੇ ਇਕ ਨਨ ਨਾਲ ਕਥਿਤ ਤੌਰ 'ਤੇ ਬਲਾਤਕਾਰ ਦਾ ਦੋਸ਼ ਹੈ ਤੇ ਨਾਲ ਹੀ ਹੋਰਨਾਂ ਮਹਿਲਾ ਮੈਂਬਰਾਂ ਨਾਲ ਵੀ ਬਦਸਲੂਕੀ ਦਾ ਵੀ ਦੋਸ਼ ਹੈ।