• Home
  • ਕਾਂਗਰਸ ਉਮੀਦਵਾਰ ਮੁਨੀਸ਼ ਤਿਵਾੜੀ ਦੇ ਨਾਮਜਦਗੀ ਪੱਤਰ ਦੇ ਹਲਫਨਾਮੇ ਤੇ ਲਗਾਏ ਡਾ.ਰਾਣੂੰ ਅਜਾਦ ਉਮੀਦਵਾਰ ਨੇ ਇਤਰਾਜ

ਕਾਂਗਰਸ ਉਮੀਦਵਾਰ ਮੁਨੀਸ਼ ਤਿਵਾੜੀ ਦੇ ਨਾਮਜਦਗੀ ਪੱਤਰ ਦੇ ਹਲਫਨਾਮੇ ਤੇ ਲਗਾਏ ਡਾ.ਰਾਣੂੰ ਅਜਾਦ ਉਮੀਦਵਾਰ ਨੇ ਇਤਰਾਜ

ਅੱਜ ਸ਼੍ਰੀ ਅਨੰਦਪੁਰ ਸਾਹਿਬ ਲੋਕਸਭਾ ਸੀਟ ਤੇ ਨਾਮਜਦਗੀ ਪੱਤਰਾ ਦੀ ਜਾਂਚ ਦੇ ਸਮੇ ਕਾਂਗਰਸੀ ਉਮੀਦਵਾਰ ਮੁਨੀਸ਼ ਤਿਵਾੜੀ ਦੇ ਨਾਮਜਦਗੀ ਪੱਤਰ ਦੇ ਹਲਫਨਾਮੇ ਫਰਮ 26(A) ਉਪਰ ਡਾ.ਪਰਮਜੀਤ ਸਿੰਘ ਰਾਣੂੰ ਅਜਾਦ ਉਮੀਦਵਾਰ ਨੇ ਇਤਰਾਜ ਉਠਾਇਆ ਹੈ ਕਿ ਉਹਨਾ ਨੇ ਕਾਲਮ 3(iii) ਖਾਲੀ ਛੱਡਿਆ ਹੈ ਜੋ ਕਿ ਭਰਨਾ ਜਾ ਫਿਰ ਕੱਟਨਾ ਜਰੂਰੀ ਸੀ। ਵਰਨ਼ਣਯੋਗ ਹੈ ਕਿ ਡਾ.ਰਾਣੂੰ ਅਤੇ ਬੀਰਦਵਿਂਦਰ ਸਿੰਘ ਅਤੇ ਕੁਝ ਹੋਰ ਅਜਾਦ ਉਮੀਦਵਾਰਾ ਨੇ ਵੀ ਜਦੋ ਇਹੋ ਗਲਤੀ ਕੀਤੀ ਸੀ ਤਾਂ ਉਹਨਾ ਸਭ ਨੂੰ ਰਿਟਰਨਿਂਗ ਅਫਸਰ ਨੇ ਲਿਖਤੀ ਨੋਟਿਸ ਜਾਰੀ ਕੀਤੇ ਹਨ ਅਤੇ ਦੋਬਾਰਾ ਨਵਾ ਹਲਫਨਾਮਾ ਭਰਵਾਇਆ ਸੀ ਜੋ ਮਿਤੀ 29.4.2019 ਨੂੰ ਦੁਪਹਰ 3.00pm ਤੱਕ ਲਾਜਮੀ ਜਮਾ ਕਰਵਾਉਣ ਦੇ ਹੁਕਮ ਦਿੱਤੇ ਗਏ ਸਨ ਜਿਨਾ ਨੇ ਪੂਰੇ ਕੀਤੇ ਸਨ ਪਰ ਮਨਿਸ਼ ਤਿਵਾੜੀ ਨੂੰ ਅੱਜ ਤੱਕ ਨਾ ਕੋਈ ਨੋਟਿਸ ਦਿਤਾ ਗਿਆ ਅਤੇ ਨਾ ਹੀ ਉਸ ਨੇ ਦੋਬਾਰਾ ਹਲਫਨਾਮਾ ਦਿਤਾ ਹੈ ਜਿਸ ਕਾਰਨ ਉਹਨਾ ਦੇ ਪੱਤਰ ਰੱਦ ਕਰਨੇ ਬਣਦੇ ਹਨ।

ਡਾ.ਰਾਣੂੰ ਨੇ ਇਸ ਗੱਲ ਤੇ ਦੁਖ ਜਤਾਇਆ ਕੇ ਸ.ਬੀਰਦਵਿਂਦਰ ਜੋ ਕੇ ਕਾਂਗਰਸ ਵਿਰੁੱਧ ਬਹੁਤ ਜੋਰ ਨਾਲ ਪ੍ਰਚਾਰ ਕਰ ਰਹੇ ਹਨ ਉਹਨਾ ਨੇ ਇਸ ਮੁਦੇ ਤੇ ਉਹਨਾ ਦਾ ਖੁਲ੍ਹ ਕੇ ਸਾਥ ਨਹੀ ਦਿੱਤਾ ।