• Home
  • ਈ ਜੀ ਐਸ ਅਧਿਆਪਕ ਵੱਲੋਂ ਖੁਦਕੁਸ਼ੀ ,ਕੀਤਾ ਕਾਹਲੀ ਚ ਸੰਸਕਾਰ

ਈ ਜੀ ਐਸ ਅਧਿਆਪਕ ਵੱਲੋਂ ਖੁਦਕੁਸ਼ੀ ,ਕੀਤਾ ਕਾਹਲੀ ਚ ਸੰਸਕਾਰ

ਮੋਗਾ (ਖ਼ਬਰ ਵਾਲੇ ਬਿਊਰੋ)- ਲਾਗਲੇ ਪਿੰਡ ਮਾਣੂੰਕੇ ਗਿੱਲ ਦੇ ਵਸਨੀਕ ਅਤੇ ਪਿੰਡ ਦੀਦਾਰ ਸਿੰਘ ਵਾਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਚ ਵਿਖੇ ਡਿਊਟੀ ਨਿਭਾ ਰਹੇ ਈ ਜੀ ਇਸ ਅਧਿਆਪਕ ਜਗਮੋਹਨ ਸਿੰਘ ਨੇ  ਅੱਜ ਸਵੇਰੇ 5:30 ਵਜੇ ਖੁਦਕੁਸ਼ੀ ਕਰ ਲਈ। ਸੂਤਰਾਂ ਮੁਤਾਬਕ ਈਜੀਐਸ ਅਧਿਆਪਕ ਮਿਲ ਰਹੇ ਸਰਕਾਰ ਵੱਲੋਂ ਥੋੜ੍ਹੇ ਗੁਜ਼ਾਰੇ ਭੱਤੇ ਤੋਂ ਅਸੰਤੁਸ਼ਟ ਸੀ । ਮ੍ਰਿਤਕ ਅਧਿਆਪਕ ਦਾ ਕਾਹਲੀ ਵਿੱਚ ਬਿਨਾ ਪੋਸਟਮਾਰਟਮ ਤੇ ਪੁਲਸ ਰਿਪੋਰਟ ਤੋਂ ਪਿੰਡ ਦੇ ਕੁਝ ਵਿਅਕਤੀਆਂ ਵੱਲੋਂ ਸਵੇਰੇ 9:00 ਵਜੇ ਦੇ ਕਰੀਬ ਅੰਤਿਮ ਸੰਸਕਾਰ ਵੀ ਕਰਵਾ ਦਿੱਤਾ ਗਿਆ। ਪੁਲਿਸ ਨੇ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।