• Home
  • ਪ੍ਰੈੱਸ ਕਲੱਬ ਐੱਸ ਏ ਐੱਸ ਨਗਰ ਦੇ ਵਿਕਟਰ ਤੀਜੀ ਵਾਰ ਬਣੇ ਪ੍ਰਧਾਨ, ਮਨੋਜ ਜੋਸ਼ੀ ਤੇ ਸੁਖਦੀਪ ਨੂੰ ਵੀ ਜ਼ਿੰਮੇਵਾਰੀ ਸੰਭਾਲੀ

ਪ੍ਰੈੱਸ ਕਲੱਬ ਐੱਸ ਏ ਐੱਸ ਨਗਰ ਦੇ ਵਿਕਟਰ ਤੀਜੀ ਵਾਰ ਬਣੇ ਪ੍ਰਧਾਨ, ਮਨੋਜ ਜੋਸ਼ੀ ਤੇ ਸੁਖਦੀਪ ਨੂੰ ਵੀ ਜ਼ਿੰਮੇਵਾਰੀ ਸੰਭਾਲੀ

ਐੱਸ ਏ ਐੱਸ ਨਗਰ ,11ਅਪਰੈਲ ( ਜਗਮੋਹਨ ਸੰਧੂ )
ਅੱਜ ਪੱਤਰਕਾਰਾਂ ਦੀ ਸਿਰਮੋਰ ਸੰਸਥਾ ਪ੍ਰੈੱਸ ਕਲੱਬ ਐਸਏਐਸ ਨਗਰ ਦੀ ਅਹਿਮ ਮੀਟਿੰਗ ਕਲੱਬ ਪ੍ਰਧਾਨ ਹਿਲੇਰੀ ਵਿਕਟਰ ਦੀ ਪ੍ਰਧਾਨਗੀ ਹੇਠ ਫ਼ੇਜ਼ 7 ਚ ਇੰਡਸਟਰੀ ਐਸੋਸੀਏਸ਼ਨ ਭਵਨ ਵਿਖੇ ਹੋਈ, ਜਿਸ ਵਿੱਚ ਪੱਤਰਕਾਰਾਂ ਨੂੰ ਆ ਰਹੀਆਂ ਦਰਪੇਸ਼ ਸਮੱਸਿਆਵਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਕਲੱਬ ਦੇ ਅਹੁਦੇਦਾਰਾਂ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ ।ਸਰਬਸੰਮਤੀ ਨਾਲ ਹੋਈ ਚੋਣ ਵਿੱਚ ਸਪੋਕਸਮੈਨ ਅਖਬਾਰ ਦੇ ਸੁਖਦੀਪ ਸਿੰਘ ਸੋਈ ਨੂੰ ਚੇਅਰਮੈਨ ,ਪੀਟੀਸੀ ਚੈਨਲ ਦੇ ਦਲਜੀਤ ਸਿੰਘ ਨੂੰ ਵਾਈਸ ਚੇਅਰਮੈਨ ਚੁਣਿਆ ਗਿਆ । ਜਦ ਕਿ ਹਿਲੇਰੀ ਵਿਕਟਰ ਨੂੰ ਤੀਸਰੀ ਵਾਰ ਲਗਾਤਾਰ ਪ੍ਰਧਾਨ ਜਨਰਲ ਸਕੱਤਰ ਮਨੋਜ ਜੋਸ਼ੀ ਭਾਸਕਰ ਸੀਨੀਅਰ ਮੀਤ ਪ੍ਰਧਾਨ ਪ੍ਰਦੀਪ ਸਿੰਘ ਹੈਪੀ ਮੀਤ ਪ੍ਰਧਾਨ ਭਾਸਕਰ ਤੋਂ ਲਖਵੰਤ ਸਿੰਘ ਮੀਤ ਪ੍ਰਧਾਨ ਹਰਪਾਲ ਕੌਰ ਗਿੱਲ ਆਜ ਸਮਾਜ ਅਤੇ ਇੰਡੀਆ ਨਿਊਜ਼ ਤੋਂ ਬਰਿੰਦਰਜੀਤ ਸਿੰਘ ਆਰਗੇਨਾਈਜਿੰਗ ਸਕੱਤਰ ਪੰਜਾਬ ਕੇਸਰੀ ਤੋਂ ਮੋਹਿਤ ਅਹੂਜਾ ਨੂੰ ਜਥੇਬੰਧਕ ਸਕੱਤਰ ਜਗਮੋਹਨ ਸਿੰਘ ਸੰਧੂ ਜਥੇਬੰਦਕ ਸਕੱਤਰ ਲਿਵਿੰਗ ਇੰਡਸਟਰੀ ਤੋਂ ਸਤਿੰਦਰ ਸੱਤੀ ਪ੍ਰੈੱਸ ਸਕੱਤਰ। ਜਦ ਕਿ ਕਲੱਬ ਦਫ਼ਤਰ ਸਕੱਤਰ ਦੀ ਮਹੱਤਵਪੂਰਨ ਜ਼ਿੰਮੇਵਾਰੀ ਗਾਉਂਦਾ ਪੰਜਾਬ ਰੇਡੀਓ ਤੋਂ ਕੁਲਵੰਤ ਗਿੱਲ ਨੂੰ ਸੌਂਪੀ ਗਈ ਜਾਣਕਾਰੀ ਦਿੰਦਿਆਂ ਕਲੱਬ ਦੇ ਨਵੇਂ ਚੁਣੇ ਗਏ ਜਨਰਲ ਸਕੱਤਰ ਜੋਸ਼ੀ ਨੇ ਦੱਸਿਆ ਕਿ ਕਲੱਬ ਦੀਆਂ ਸਮੁੱਚੀ ਸਮੁੱਚੀਆਂ ਗਤੀਵਿਧੀਆਂ ਨੂੰ ਸਹੀ ਮਾਅਨਿਆਂ ਵਿੱਚ ਚਲਾਉਣ ਦੇ ਲਈ 2008 ਵਿੱਚ ਰਜਿਸਟਰਡ ਹੋਏ ਇਤਿਹਾਸ ਵਿੱਚ ਪਹਿਲੀ ਵਾਰ ਸਲਾਹਕਾਰ ਬੋਰਡ ਦਾ ਗਠਨ ਕੀਤਾ ਗਿਆ ਜਿਸ ਵਿੱਚ ਪੰਜਾਬ ਕੇਸਰੀ ਦੇ ਸੀਨੀਅਰ ਪੱਤਰਕਾਰ ਨਰਬਦਾ ਸ਼ੰਕਰ ,ਖ਼ਬਰ ਵਾਲੇ ਡਾਟ ਕਾਮ ਦੇ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਜੱਟਪੁਰੀ ,ਲਿਵਿੰਗ ਇੰਡੀਆ ਦੇ ਸੀਨੀਅਰ ਪੱਤਰਕਾਰ ਜਤਿੰਦਰ ਸਿੰਘ ਸੱਭਰਵਾਲ ਅਤੇ ਆਜ਼ਾਦ ਸੋਚ ਅਖਬਾਰ ਦੇ ਸੀਨੀਅਰ ਪੱਤਰਕਾਰ ਗੁਰਵਿੰਦਰ ਸਿੰਘ ਬੋਨੀ ਨੂੰ ਇਸ ਬੋਰਡ ਵਿੱਚ ਸ਼ਾਮਿਲ ਕੀਤਾ ਗਿਆ । ਇਸੇ ਤਰ੍ਹਾਂ ਗਰਜਦੀ ਸਵੇਰ ਅਖ਼ਬਾਰ ਦੇ ਪੰਜਾਬ ਅਤੇ ਹਰਿਆਣਾ ਬਿਊਰੋ ਚੀਫ ਅਰਵਿਨ ਕੌਰ ਸੰਧੂ ਨੂੰ ਵੀ ਸਲਾਹਕਾਰ ਬੋਰਡ ਵਿੱਚ ਸ਼ਾਮਿਲ ਕੀਤਾ ਗਿਆ।
ਮੀਟਿੰਗ ਦੌਰਾਨ ਉਕਤ ਪੱਤਰਕਾਰਾਂ ਤੋਂ ਇਲਾਵਾ ਹਰਪ੍ਰੀਤ ਸਿੰਘ ਜੱਸੋਵਾਲ ਰਮਨਦੀਪ ਕੌਰ ਵਿਸ਼ਾਲ ਕੁਮਾਰ ਮੁਨੀਸ ਸ਼ੰਕਰ ਕਾਕਾ ਅਤੇ ਹਰਸਿਮਰਨ ਸਿੰਘ ਅਤੇ ਮੋਹਿਤ ਸ਼ੰਕਰ ਵੀ ਹਾਜ਼ਰ ਸਨ