• Home
  • ਵਿਧਾਇਕ ਰਾਜ ਕੁਮਾਰ ਵੇਰਕਾ ਵੀ ਰਹਿਣਗੇ ਸ਼ਾਨ ਨਾਲ ਸਰਕਾਰੀ ਕੋਠੀ ‘ਚ

ਵਿਧਾਇਕ ਰਾਜ ਕੁਮਾਰ ਵੇਰਕਾ ਵੀ ਰਹਿਣਗੇ ਸ਼ਾਨ ਨਾਲ ਸਰਕਾਰੀ ਕੋਠੀ ‘ਚ

ਚੰਡੀਗੜ, (ਖ਼ਬਰ ਵਾਲੇ ਬਿਊਰੋ)।: ਅੰਮ੍ਰਿਤਸਰ ਤੋਂ ਵਿਧਾਇਕ ਰਾਜ ਕੁਮਾਰ ਵੇਰਕਾ ਹੁਣ ਮੰਤਰੀਆਂ ਵਰਗੀ ਸ਼ਾਨ ਨਾਲ ਸ਼ਾਹੀ ਕੋਠੀ ਵਿਚ ਰਹਿਣਗੇ।।ਅਮਰਿੰਦਰ ਸਿੰਘ ਦੀ ਸਰਕਾਰ ਵਿਚ ਰਾਜ ਕੁਮਾਰ ਵੇਰਕਾ ਪਹਿਲੇ ਵਿਧਾਇਕ ਹਨ। ਜਿਨਾਂ ਨੂੰ ਸੈਕਟਰ 39 ਵਿਖੇ ਕੈਬਨਿਟ ਮੰਤਰੀਆਂ ਵਾਲੀ ਕੋਠੀ ਅਲਾਟ ਕੀਤੀ ਗਈ ਹੈ।
ਰਾਜ ਕੁਮਾਰ ਵੇਰਕਾ ਨੂੰ ਅਜੇ 3 ਮਹੀਨੇ ਲਈ ਕੋਠੀ ਅਲਾਟ ਕੀਤੀ ਗਈ ਅਤੇ ਬਾਅਦ ਵਿਚ ਇਹਦੀ ਮਿਆਦ 'ਚ ਵਾਧਾ ਕੀਤਾ ਜਾ ਸਕਦਾ ਹੈ।।
ਪੰਜਾਬ ਸਰਕਾਰ ਵਿਚ ਇਹੋ ਜਿਹਾ ਕੋਈ ਵੀ ਨਿਯਮ ਨਹੀਂ ਹੈ ਜਿਸ ਦੇ ਤਹਿਤ ਕਿਸੇ ਵਿਧਾਇਕ ਨੂੰ ਕੈਬਨਿਟ ਮੰਤਰੀਆਂ ਵਾਲੀ ਕੋਠੀ ਅਲਾਟ ਕੀਤੀ ਜਾਵੇ ਪਰ ਮੁੱਖ ਮੰਤਰੀ ਅਮਰਿਦਰ ਸਿੰਘ ਦੀ ਕਿਰਪਾ ਨਾਲ ਰਾਜ ਕੁਮਾਰ ਵੇਰਕਾ ਨੂੰ ਸੈਕਟਰ 39 ਵਿਖੇ ਕੋਠੀ ਦਿਤੀ ਗਈ ਹੈ।