• Home
  • ਨੌਜਵਾਨ ਨੂੰ ਸੈਲਫ਼ੀ ਲੈਣੀ ਪਈ ਮਹਿੰਗੀ

ਨੌਜਵਾਨ ਨੂੰ ਸੈਲਫ਼ੀ ਲੈਣੀ ਪਈ ਮਹਿੰਗੀ

ਅੰਬਾਲਾ, (ਖ਼ਬਰ ਵਾਲੇ ਬਿਊਰੋ): ਚੰਡੀਗੜ ਦੀ ਚਿਤਕਾਰਾ ਯੂਨੀਵਰਸਿਟੀ ਦੇ ਵਿਦਿਆਰਥੀ ਨੂੰ ਮਾਲ ਗੱਡੀ ਦੇ ਡੱਬੇ 'ਤੇ ਚੜ ਕੇ ਸੈਲਫ਼ੀ ਲੈਣੀ ਮਹਿੰਗੀ ਪੈ ਗਈ ਤੇ ਉਹ ਆਪਣੇ ਜਾਨ ਤੋਂ ਹੱਥ ਧੋ ਬੈਠਾ। ਹੋਇਆ ਇਹ ਕਿ ਆਦੀ ਪਾਠਕ ਨਾਮ ਦਾ ਨੌਜਵਾਨ ਮਾਲ ਗੱਡੀ ਦੇ ਉਪਰ ਚੜ ਕੇ ਸੈਲਫ਼ੀ ਲੈ ਰਿਹਾ ਸੀ ਤਾਂ ਉਪਰੋਂ ਲੰਘਦੀਆਂ ਹਾਈਵੋਲਟੇਜ਼ ਤਾਰਾਂ ਨੇ ਉਸ ਨੂੰ ਆਪਦੀ ਲਪੇਟ 'ਚ ਲੈ ਲਿਆ ਜਿਸ ਕਾਰਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਅੰਬਾਲਾ ਦੇ ਮਹੇਸ਼ ਨਗਰ ਦਾ ਰਹਿਣ ਵਾਲਾ ਸੀ। ਘਟਨਾ ਦਾ ਪਤਾ ਲਗਦੇ ਹੀ ਪੁਲਿਸ ਅਤੇ ਰੇਲਵੇ ਦੇ ਅਧਿਕਾਰੀ ਮੌਕੇ 'ਤੇ ਪਹੁੰਚੇ ਤੇ ਮੇਨ ਲਾਈਨ 'ਚੋਂ ਬਿਜਲੀ ਬੰਦ ਕਰਵਾ ਕੇ ਲਾਸ਼ ਨੂੰ ਉਪਰੋਂ ਉਤਾਰਿਆ ਗਿਆ। ਅੰਬਾਲਾ ਦੀ ਜੀਆਰਪੀ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿਤਾ ਹੈ। ਉਧਰ ਨਾ ਹੀ ਰੇਲਵੇ ਦੇ ਅਧਿਕਾਰੀ ਤੇ ਨਾ ਹੀ ਲੜਕੇ ਦੇ ਦੋਸ਼ ਕੁਝ ਬੋਲ ਰਹੇ ਹਨ ਕਿ ਉਹ ਉਥੇ ਪਹੁੰਚਿਆ ਕਿਵੇਂ?