• Home
  • ਸਤਲੁਜ ਕਲੱਬ ਦੀ ਬੈਡਮਿੰਟਨ ਕੋਰਟ ਵਿੱਚ ਸੈਕਟਰੀ ਸਮੇਤ 20 ਵਿਅਕਤੀ ਸ਼ਰਾਬ ਪੀਂਦੇ ਡੀ ਸੀ ਨੇ ਫੜੇ

ਸਤਲੁਜ ਕਲੱਬ ਦੀ ਬੈਡਮਿੰਟਨ ਕੋਰਟ ਵਿੱਚ ਸੈਕਟਰੀ ਸਮੇਤ 20 ਵਿਅਕਤੀ ਸ਼ਰਾਬ ਪੀਂਦੇ ਡੀ ਸੀ ਨੇ ਫੜੇ

ਲੁਧਿਆਣਾ (ਖ਼ਬਰ ਵਾਲੇ ਬਿਊਰੋ )ਲੁਧਿਆਣਾ ਦੇ ਸਤਲੁਜ ਕਲੱਬ ਚ ਐਤਵਾਰ ਦੀ ਸ਼ਾਮ ਨੂੰ ਬੈਡਮਿੰਟਨ ਕੋਰਟ ਵਿੱਚ ਸ਼ਰਾਬ ਦੀ ਮਹਿਫਲ ਸਜਾ ਕੇ ਜਾਮ ਟਕਰਾਉਂਦਿਆਂ ਨੂੰ ਕਲੱਬ ਦੇ ਸਪੋਰਟਸ ਸਪੋਰਟਸ ਸੈਕਟਰੀ ਸਮੇਤ ਵੀਹ ਵਿਅਕਤੀਆਂ ਨੂੰ ਡਿਪਟੀ ਕਮਿਸ਼ਨਰ ਨੇ ਅਚਾਨਕ ਛਾਪਾ ਮਾਰ ਕੇ ਫੜ ਲਿਆ ਹੈ ।ਸੂਤਰਾਂ ਮੁਤਾਬਕ ਲੁਧਿਆਣਾ ਦਾ ਸੱਤ ਸਤਲੁਜ ਕਲੱਬ ਜਿਸ ਦੇ ਡਿਪਟੀ ਕਮਿਸ਼ਨਰ ਪ੍ਰਧਾਨ ਹੁੰਦੇ ਹਨ ਅਤੇ ਬਾਕੀ ਅਹੁਦੇ ਚੋਣਾਂ ਰਾਹੀਂ ਚੁਣੇ ਜਾਂਦੇ ਹਨ ।ਇਸ ਕਲੱਬ ਦੇ ਮੈਂਬਰ ਬਣਨ ਲਈ ਲੱਖਾਂ ਰੁਪਏ ਰਕਮ ਡੋਨੇਸ਼ਨ ਦੇ ਰੂਪ ਵਿੱਚ ਦੇਣੀ ਪੈਂਦੀ ਹੈ । ਇਸ ਕਲੱਬ ਚ ਬੈਕ ਸਾਈਡ ਤੋਂ ਡਿਪਟੀ ਕਮਿਸ਼ਨਰ ਦੀ ਸਰਕਾਰੀ ਰਿਹਾਇਸ਼ ਵੱਲੋਂ ਵੀ ਖੁੱਲ੍ਹਦਾ ਹੈ ।ਸੂਤਰਾਂ ਅਨੁਸਾਰ ਐਤਵਾਰ ਦੀ ਸ਼ਾਮ ਨੂੰ ਕਲੱਬ ਦੇ ਸਪੋਰਟਸ ਸੈਕਟਰੀ ਅਨਿਲ ਗੋਇਲ ਅਤੇ ਬਹੁਤ ਸਾਰੇ ਹੋਰ ਲੋਕ ਜਿਨ੍ਹਾਂ ਚ ਕਲੱਬ ਦੇ ਸਾਬਕਾ ਅਹੁਦੇਦਾਰ ਵੀ ਸ਼ਾਮਲ ਸਨ ,ਇਹ ਸਾਰੇ ਕਲੱਬ ਦੇ ਇੱਕ ਸਾਈਡ ਤੇ ਵਿਹੜੇ ਚ ਬਣਿਆ ਬੈਡਮਿੰਟਨ ਕੋਰਟ ਜਿੱਥੇ ਸ਼ਰਾਬ ਪੀ ਰਹੇ ਸਨ । ਇਸ ਦੀ ਗੁਪਤ ਸੂਚਨਾ ਮਿਲਣ ਤੇ ਡਿਪਟੀ ਕਮਿਸ਼ਨਰ ਆਆਪਣੀ ਰਿਹਾਇਸ਼ ਦੇ ਵਿੱਚੋਂ ਹੀ ਪਿਛਲੇ ਦਰਵਾਜ਼ੇ ਰਾਹੀਂ ਆ ਕੇ ਜਦੋਂ ਡੀਸੀ ਪ੍ਰਦੀਪ ਅਗਰਵਾਲ ਨੇ  ਦੇਖਿਆ ਕਿ ਇੰਨੀ ਵੱਡੀ ਗਿਣਤੀ ਚ ਜ਼ਿੰਮੇਵਾਰ ਲੋਕ ਖੇਡ ਦੇ ਮੈਦਾਨ ਚ ਸ਼ਰਾਬ ਪੀ ਰਹੇ ਹਨ ਤਾਂ ਉਨ੍ਹਾਂ ਆਪਣੇ ਮੋਬਾਈਲ ਨਾਲ ਮਹਿਫ਼ਲ ਵਿੱਚ ਬੈਠੇ ਲੋਕਾਂ ਦੀਆਂ ਫੋਟੋਆਂ ਖਿੱਚਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਇਨ੍ਹਾਂ ਦੇ ਨਾਮ ਵੀ ਨੋਟ ਕੀਤੇ ।ਇਸ ਮੌਕੇ ਸ਼ਰਾਬ ਪੀਣ ਵਾਲਿਆਂ ਵੱਲੋਂ ਵਾਰ ਵਾਰ ਡਿਪਟੀ ਕਮਿਸ਼ਨਰ ਤੋਂ ਮਾਫੀ ਵੀ ਮੰਗੀ ਗਈ। ਪਰ ਡੀ ਸੀ ਨੇ ਇੱਕ ਵੀ ਇਨ੍ਹਾਂ ਲੋਕਾਂ ਦੀ ਨਹੀਂ ਸੁਣੀ ।ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਹ ਸੋਮਵਾਰ ਜਨਰਲ ਸੈਕਟਰੀ ਨਾਲ ਮੀਟਿੰਗ ਕਰਕੇ ਇਨ੍ਹਾਂ ਦੇ ਖਿਲਾਫ ਕਾਰਵਾਈ ਕਰਨਗੇ । ਦੂਜੇ ਪਾਸੇ ਸਪੋਰਟਸ ਸੈਕਟਰੀ ਅਨਿਲ ਗੋਇਲ ਨੇ ਕਿਹਾ ਕਿ ਬੈਡਮਿੰਟਨ ਕੋਰਟ ਵਿੱਚ ਕੁਝ ਲੋਕ ਬੀਅਰ ਪੀਂਦੇ ਸਨ ਪਰ ਉਹ ਕੋਲ ਖੜ੍ਹਾ ਸੀ ।ਇਸ ਮੌਕੇ ਉਸ ਨੇ ਇਹ ਵੀ ਕਿਹਾ ਕਿ ਲੋਕ ਬਿਲੀਅਰਡ ਕਾਰਡ ਰੂਮ ਵਿੱਚ ਵੀ ਸ਼ਰਾਬ ਪੀਂਦੇ ਹਨ, ਪਰ ਇੱਥੇ ਵੀ ਇਸ ਦੀ ਮਨਾਹੀ ਨਹੀਂ ਹੈ ।