• Home
  • ਸੱਤ ਕਰੋੜ ਦੇ ਸਵਾਲ ਤਕ ਪਹੁੰਚੀ ਬਨੀਤਾ ਪਿਛਲੇ 15 ਸਾਲ ਤੋਂ ਉਡੀਕ ਰਹੀ ਹੈ ਪਤੀ ਨੂੰ

ਸੱਤ ਕਰੋੜ ਦੇ ਸਵਾਲ ਤਕ ਪਹੁੰਚੀ ਬਨੀਤਾ ਪਿਛਲੇ 15 ਸਾਲ ਤੋਂ ਉਡੀਕ ਰਹੀ ਹੈ ਪਤੀ ਨੂੰ

ਮੁੰਬਈ, (ਖ਼ਬਰ ਵਾਲੇ ਬਿਊਰੋ): ਟੀਵੀ ਸ਼ੋਅ 'ਕੌਣ ਬਣੇਗਾ ਕਰੋੜਪਤੀ' ਨੂੰ ਆਪਣੇ 10ਵੇਂ ਸੀਜ਼ਨ ਦਾ ਪਹਿਲਾ ਕਰੋੜਪਤੀ ਮਿਲ ਗਿਆ ਹੈ। ਆਸਾਮ ਦੀ ਬਨੀਤਾ ਜੈਨ ਹੈ ਉਹ ਭਾਗਸ਼ਾਲੀ।
ਹੁਣ ਬਨੀਤਾ ਜੈਨ ਦੇ ਸਾਹਮਣੇ 7 ਕਰੋੜ ਵਾਲਾ ਸਵਾਲ ਆਵੇਗਾ ਤੇ ਉਸ ਕੋਲ ਅਜੇ ਇਕ ਲਾਈਫ਼ ਲਾਈਨ ਬਚੀ ਹੋਈ ਹੈ। ਹੋ ਸਕਦਾ ਹੈ ਕਿ ਉਹ 7 ਕਰੋੜ ਵੀ ਜਿੱਤ ਜਾਵੇ।
ਇਸ ਪ੍ਰੋਗਰਾਮ ਦੇ ਹੋਸਟ ਅਮਿਤਾਬ ਬਚਨ ਸਾਹਮਣੇ ਬਨੀਤਾ ਦੇ ਹੰਝੂ ਨਿਕਲ ਆਏ ਕਿਉਂਕਿ ਉਸ ਦੀ ਜ਼ਿੰਦਗੀ ਦੀ ਕਹਾਣੀ ਬੜੀ ਦਰਦ ਭਰੀ ਹੈ। ਬਨੀਤਾ ਨੇ ਦਸਿਆ ਕਿ ਉਸ ਦੀ ਸ਼ਾਦੀ ਛੋਟੀ ਉਮਰ 'ਚ ਹੋ ਗਈ ਸੀ ਤੇ ਉਸ ਦਾ ਪਤੀ ਕਾਰੋਬਾਰੀ ਸੀ। ਉਹ ਅਕਸਰ ਕੰਮ ਦੇ ਸਿਲਸਿਲੇ 'ਚ ਬਾਹਰ ਜਾਇਆ ਕਰਦਾ ਸੀ ਪਰ ਇਕ ਦਿਨ ਉਹ ਅਜਿਹਾ ਗਿਆ ਕਿ ਮੁੜ ਵਾਪਸ ਨਹੀਂ ਆਇਆ। ਬਨੀਤਾ ਨੇ ਸ਼ੱਕ ਪ੍ਰਗਟਾਇਆ ਕਿ ਸ਼ਾਇਦ ਉਸ ਦਾ ਪਤੀ ਨਾਰਥ ਈਸਟ 'ਚ ਫੈਲੇ ਅੱਤਵਾਦ ਨੇ ਉਸ ਦੇ ਪਤੀ ਦੀ ਜਾਨ ਲੈ ਲਈ।
ਕਰੋੜਪਤੀ ਬਣਨ ਤੋਂ ਪਹਿਲਾਂ ਬਨੀਤਾ ਆਪਣੇ ਦੋ ਬੱਚਿਆਂ ਦਾ ਪਾਲਣ ਪੋਸ਼ਣ ਟਿਊਸ਼ਨ ਪੜਾ ਕੇ ਕਰ ਰਹੀ ਹੈ।