• Home
  • ਫੂਲਕਾ ਨੇ “ਸਿੱਖ ਸੇਵਾ ਸੰਗਠਨ ” ਬਣਾਉਣ ਦਾ ਕੀਤਾ ਐਲਾਨ

ਫੂਲਕਾ ਨੇ “ਸਿੱਖ ਸੇਵਾ ਸੰਗਠਨ ” ਬਣਾਉਣ ਦਾ ਕੀਤਾ ਐਲਾਨ

ਚੰਡੀਗੜ੍ਹ :- ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿਆਸੀਕਰਨ ਹਟਾਉਣ    ਨੂੰ ਦੂਜਾ ਮਿਸ਼ਨ ਬਣਾਉਣ ਦਾ ਐਲਾਨ ਕਰ ਚੁੱਕੇ । ਐਡਵੋਕੇਟ ਐਚ ਐਸ ਫੂਲਕਾ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਯਾਦਾ ਬਹਾਲ  ਕਰਵਾਉਣ ਲਈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਿਆਸੀਕਰਨ ਰੋਕਣ ਲਈ ਸੰਗਠਨ ਦਾ ਐਲਾਨ ਕਰ ਦਿੱਤਾ ਗਿਆ ਹੈ । ਜਿਸ ਦਾ ਨਾਮ "ਸਿੱਖ ਸੇਵਾ ਸੰਗਠਨ "ਰੱਖਿਆ ਗਿਆ ਹੈ ।

ਐਚਐਸ ਫੂਲਕਾ ਵੱਲੋਂ ਇਹ  ਮਿਸ਼ਨ ਸ਼ੁਰੂ ਕਰ ਲਈ  ਸ਼੍ਰੋਮਣੀ ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ  ਸਿੰਘ ਤੋਂ ਇਲਾਵਾ  ਜਸਟਿਸ ਕੁਲਦੀਪ ਸਿੰਘ ਨਾਲ ਵੀ ਮੀਟਿੰਗ ਕੀਤੀ ਜਾ ਚੁੱਕੀ ਹੈ ।