• Home
  • ਕਾਂਗਰਸ ਦਾ ਹੱਥ, ਖ਼ੂੰਖ਼ਾਰ ਬਦਮਾਸ਼ਾਂ ਅਤੇ ਅਪਰਾਧੀਆਂ ਦੇ ਨਾਲ -ਹਰਪਾਲ ਸਿੰਘ ਚੀਮਾ -ਕਿਹਾ ਗੈਂਗਸਟਰ ਰਣਦੀਪ ਖਰੌੜ ਦੇ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਣ ਨਾਲ ਕਾਂਗਰਸ ਦੀ ਅਸਲੀਅਤ ਆਈ ਸਾਹਮਣੇ

ਕਾਂਗਰਸ ਦਾ ਹੱਥ, ਖ਼ੂੰਖ਼ਾਰ ਬਦਮਾਸ਼ਾਂ ਅਤੇ ਅਪਰਾਧੀਆਂ ਦੇ ਨਾਲ -ਹਰਪਾਲ ਸਿੰਘ ਚੀਮਾ -ਕਿਹਾ ਗੈਂਗਸਟਰ ਰਣਦੀਪ ਖਰੌੜ ਦੇ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਣ ਨਾਲ ਕਾਂਗਰਸ ਦੀ ਅਸਲੀਅਤ ਆਈ ਸਾਹਮਣੇ

ਚੰਡੀਗੜ੍ਹ, 9 ਅਪ੍ਰੈਲ :ਪੰਜਾਬ ਵਿੱਚ 50 ਹਜ਼ਾਰ ਦੇ ਇਨਾਮੀ ਬਦਮਾਸ਼ ਨੂੰ ਪਾਰਟੀ ਵਿੱਚ ਸ਼ਾਮਿਲ ਕਰਕੇ ਕਾਂਗਰਸ ਨੇ ਆਪਣੀ ਅਸਲੀਅਤ ਜਨਤਕ ਕਰ ਦਿੱਤੀ ਹੈ। ਇਸ ਤੋਂ ਸਾਫ਼ ਜ਼ਾਹਿਰ ਹੈ ਕਿ ਕਾਂਗਰਸ ਖੁੱਲ੍ਹੇਆਮ ਪੰਜਾਬ ਵਿੱਚ ਅਪਰਾਧੀਆਂ ਨੂੰ ਸ਼ਹਿ ਦੇ ਰਹੀ ਹੈ ।
ਪੰਜਾਬ ਵਿੱਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਾਂਗਰਸ ਉੱਤੇ ਤਿੱਖਾ ਹਮਲਾ ਕਰਦਿਆਂ ਦੋਸ਼ ਲਗਾਇਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ ਨੇ ਇੱਕ ਗੈਂਗਸਟਰ ਰਣਦੀਪ ਖਰੌੜ ਦੇ ਨਾਲ ਸਿਆਸੀ ਸਟੇਜ ਸਾਂਝੀ ਕਰਕੇ ਦੱਸ ਦਿੱਤਾ ਹੈ ਕਿ ਉਨ੍ਹਾਂ ਦੀ ਅਸਲੀਅਤ ਕੀ ਹੈ।    ਚੀਮਾ ਨੇ ਕਿਹਾ ਕਿ ਪਿਛਲੀ ਅਕਾਲੀ ਸਰਕਾਰ ਦੀ ਤਰ੍ਹਾਂ ਮੌਜੂਦਾ ਕਾਂਗਰਸ ਸਰਕਾਰ ਵੀ ਅਪਰਾਧੀਆਂ ਨੂੰ ਸ਼ਹਿ ਦੇ ਰਹੀ ਹੈ। ਮੌਜੂਦਾ ਕਾਂਗਰਸ ਸਰਕਾਰ ਵੀ ਰਾਜਨੀਤੀ ਦਾ ਅਪਰਾਧੀਕਰਨ ਕਰ ਰਹੀ ਹੈ, ਜੋ ਬੇਹੱਦ ਸ਼ਰਮਨਾਕ ਹੈ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਪੰਜਾਬ ਵਿੱਚ ਕਾਨੂੰਨ-ਵਿਵਸਥਾ ਦੀ ਹਾਲਤ ਬਹੁਤ ਮਾੜੀ ਹੋ ਚੁੱਕੀ ਹੈ, ਰਾਜਨੀਤਕ ਸਰਪ੍ਰਸਤੀ ਕਾਰਨ ਗੈਂਗਸਟਰ ਖੁੱਲ੍ਹੇਆਮ ਘੁੰਮ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। ਚੀਮਾ ਨੇ ਕਿਹਾ ਕਿ ਮੌਜੂਦਾ ਕਾਂਗਰਸ ਸਰਕਾਰ ਵਿਚ ਅਪਰਾਧੀਆਂ ਨੂੰ ਕਾਂਗਰਸੀ ਆਗੂਆਂ ਦੀ ਸਰਪ੍ਰਸਤੀ ਮਿਲੀ ਹੋਈ ਹੈ, ਅਤੇ ਖ਼ੂੰਖ਼ਾਰ ਬਦਮਾਸ਼ਾਂ ਵਿਚ ਕਾਨੂੰਨ ਦਾ ਬਿਲਕੁਲ ਵੀ ਡਰ ਨਹੀਂ ਹੈ। ਕਾਂਗਰਸ ਦਾ ਹੱਥ ਅਪਰਾਧੀਆਂ ਦੇ ਨਾਲ ਹੈ, ਜੋ ਕਿ ਬਿਲਕੁਲ ਸਪਸ਼ਟ ਹੋ ਚੁੱਕਿਆ ਹੈ।
ਇਸ ਪੂਰੇ ਪ੍ਰਕਰਣ ਵਿੱਚ ਹੈਰਾਨੀ ਜਤਾਉਂਦੇ ਹੋਏ ਚੀਮਾ ਨੇ ਕਿਹਾ ਕਿ ਇੱਕ ਗੈਂਗਸਟਰ ਜਿਸ ਦੇ ਉੱਤੇ ਡਕੈਤੀ, ਕਤਲ ਵਰਗੇ ਦਰਜਨਾਂ ਮੁਕੱਦਮੇ ਦਰਜ ਹੋਣ ਦੇ ਨਾਲ-ਨਾਲ ਉਸ 'ਤੇ 50,000 ਰੁਪਏ ਦਾ ਇਨਾਮ ਵੀ ਹੈ, ਉਸ ਨੂੰ ਕਾਂਗਰਸ ਵਿੱਚ ਸ਼ਾਮਿਲ ਕਰਨਾ ਬੇਹੱਦ ਸ਼ਰਮਨਾਕ ਹੈ। ਕਾਂਗਰਸ ਦੀ ਇਸ ਹਰਕਤ ਨਾਲ ਪੰਜਾਬ ਵਿੱਚ ਲੋਕਾਂ ਦੇ ਮਨਾਂ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ।