• Home
  • ਸੁੱਖਾ ਕਾਹਲਵਾਂ ਗਰੁੱਪ ਦੇ ਗੈਂਗਸਟਰ ਅਮਰਵੀਰ ਦਾ ਪੁਲਿਸ ਮੁਕਾਬਲਾ :-ਪੜ੍ਹੋ ਕੀ ਹੈ ਮਾਮਲਾ

ਸੁੱਖਾ ਕਾਹਲਵਾਂ ਗਰੁੱਪ ਦੇ ਗੈਂਗਸਟਰ ਅਮਰਵੀਰ ਦਾ ਪੁਲਿਸ ਮੁਕਾਬਲਾ :-ਪੜ੍ਹੋ ਕੀ ਹੈ ਮਾਮਲਾ

ਲੁਧਿਆਣਾ :- ਪੰਜਾਬ ਪੁਲਸ ਵੱਲੋ ਖੁੰਖਾਰ ਗੈਂਗਸਟਰ ਸੁੱਖਾ ਕਾਹਲਵਾਂ ਗਰੁੱਪ ਦੇ ਇੱਕ ਗੈਂਗਸਟਰ ਅਮਰਬੀਰ ਲਾਲੀ ਚੀਮਾ ਮਲੇਰਕੋਟਲਾ- ਲੁਧਿਆਣਾ ਮੁੱਖ ਮਾਰਗ ਤੇ ਪੈਂਦੇ ਕਸਬਾ ਡੇਹਲੋਂ ਦੇ ਥਾਣੇ ਦੇ 50 ਗਜ਼ ਦੂਰੀ ਤੇ ਮੁਕਾਬਲੇ ਦੌਰਾਨ ਪੁਲਿਸ ਗੋਲੀ ਨਾਲ ਜ਼ਖਮੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਇਸ ਸਮੇਂ ਇੱਕ ਹੋਰ ਉਸ ਦੇ ਸਾਥੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ । ਡੇਹਲੋਂ ਪੁਲਿਸ ਵੱਲੋਂ ਇਸ ਘਟਨਾ ਦੀ ਅਣਜਾਣਤਾ ਪ੍ਰਗਟ ਕੀਤੀ ਜਾ ਰਹੀ ਹੈ । ਪਰ ਸਿਵਲ ਹਸਪਤਾਲ ਡੇਹਲੋ ਵਿੱਚ ਪੁਲਿਸ ਵੱਲੋਂ ਜ਼ਖਮੀ ਹਾਲਤ ਚ ਦਾਖਲ ਕਰਵਾਏ ਗਏ ਅਮਰਵੀਰ ਬਾਰੇ ਹਸਪਤਾਲ ਦੇ ਅਮਲੇ ਨੇ ਪੁਸਟੀ ਕੀਤੀ ਹੈ । ਸਿਵਲ ਹਸਪਤਾਲ ਡੇਹਲੋਂ ਵੱਲੋਂ ਅਮਰਬੀਰ ਚੀਮਾ ਨੂੰ ਸ੍ਰੀ ਲੁਧਿਆਣਾ ਦੇ ਹਸਪਤਾਲ ਚ ਰੈਫਰ ਕਰ ਦਿੱਤਾ ਗਿਆ ਹੈ । ਦੱਸਿਆ ਜਾ ਰਿਹਾ ਕਾਊਂਟਰ ਇੰਟੈਲੀਜੈਂਸ ਦੀ ਪੁਲਿਸ ਪਾਰਟੀ ਜੋ ਕਿ ਪਹਿਲਾਂ ਹੀ ਉਸ ਦਾ ਪਿੱਛਾ ਕਰਦੀ ਆ ਰਹੀ ਸੀ । ਕਾਰ ਤੇ ਸਵਾਰ ਗੈਂਗਸਟਰ ਨੂੰ ਡੇਹਲੋਂ ਥਾਣੇ ਨਜ਼ਦੀਕ ਜਾ ਕੇ ਪੁਲਿਸ ਨੇ ਉਸ ਦਾ ਮੁਕਾਬਲਾ ਕੀਤਾ ।