• Home
  • ਕਪਾਹ ਦੀ ਖਰੀਦ ਲਈ ਭਾਰਤੀ ਕਪਾਹ ਨਿਗਮ ਨੂੰ ਹਦਾਇਤਾਂ ਬਾਰੇ- ਮੁੱਖ ਮੰਤਰੀ ਵਲੋਂ ਸਮ੍ਰਿਤੀ ਇਰਾਨੀ ਨੂੰ ਪੱਤਰ

ਕਪਾਹ ਦੀ ਖਰੀਦ ਲਈ ਭਾਰਤੀ ਕਪਾਹ ਨਿਗਮ ਨੂੰ ਹਦਾਇਤਾਂ ਬਾਰੇ- ਮੁੱਖ ਮੰਤਰੀ ਵਲੋਂ ਸਮ੍ਰਿਤੀ ਇਰਾਨੀ ਨੂੰ ਪੱਤਰ

ਨਵੀਂ ਦਿੱਲੀ, (ਖ਼ਬਰ ਵਾਲੇ ਬਿਊਰੋ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਕੱਪੜਾ ਮੰਤਰੀ ਸਮ੍ਰਿਤੀ ਜ਼ੁਬਿਨ ਇਰਾਨੀ ਨੂੰ ਪੱਤਰ ਲਿਖ ਕੇ ਸਥਾਪਤ ਪ੍ਰਕ੍ਰਿਆ ਮੁਤਾਬਕ ਸੂਬੇ ਵਿੱਚੋਂ ਕਪਾਹ ਦੀ ਖਰੀਦ ਸ਼ੁਰੂ ਕਰਨ ਲਈ ਭਾਰਤ ਕਪਾਹ ਨਿਗਮ (ਸੀ.ਸੀ.ਆਈ.) ਨੂੰ ਨਿਰਦੇਸ਼ ਦੇਣ ਲਈ ਉਨਾਂ ਦੇ ਨਿੱਜੀ ਦਖ਼ਲ ਦੀ ਮੰਗ ਕੀਤੀ ਹੈ।

ਇਕ ਪੱਤਰ ਵਿੱਚ ਮੁੱਖ ਮੰਤਰੀ ਨੇ ਦੱਸਿਆ ਕਿ ਉਨਾਂ ਨੇ ਅਪੀਲ ਕੀਤੀ ਕਿ ਕਪਾਹ ਨਿਗਮ ਵੱਲੋਂ ਕਮਿਸ਼ਨ ਏਜੰਟਾਂ ਰਾਹੀਂ ਕਪਾਹ ਦੀ ਖਰੀਦ ਕਰਨ ਦੀ ਹਦਾਇਤ ਦਿੱਤੀ ਜਾਵੇ ਜੋ ਪਿਛਲੇ ਕੁਝ ਸਾਲਾਂ ਤੋਂ ਸਥਾਪਤ ਪ੍ਰਕ੍ਰਿਆ ਹੈ।। ਉਨਾਂ ਨੇ ਚਿੰਤਾ ਜ਼ਾਹਰ ਕਰਦਿਆਂ ਆਖਿਆ ਕਿ ਕਪਾਹ ਨਿਗਮ ਨੇ ਅਜੇ ਤੱਕ ਖਰੀਦ ਵੀ ਸ਼ੁਰੂ ਨਹੀਂ ਕੀਤੀ ਜੋ ਇਕ ਅਕਤੂਬਰ, 2018 ਤੋਂ ਸ਼ੁਰੂ ਕੀਤੀ ਜਾਣੀ ਚਾਹੀਦੀ ਸੀ।
ਕੈਪਟਨ ਅਮਰਿੰਦਰ ਸਿੰਘ ਨੇ ਲਿਖਿਆ ਕਿ ਇਸ ਕਰਕੇ ਮੈਂ ਇਸ ਮਾਮਲੇ ਵਿੱਚ ਭਾਰਤੀ ਕਪਾਹ ਨਿਗਮ ਨੂੰ ਪਿਛਲੀ ਪ੍ਰਥਾ ਅਨੁਸਾਰ ਕਪਾਹ ਦੀ ਖਰੀਦ ਕਰਨ ਦੀ ਸਲਾਹ ਦੇਣ ਵਾਸਤੇ ਇਕ ਵਾਰ ਫਿਰ ਤੁਹਾਡੇ ਦਖ਼ਲ ਦੀ ਮੰਗ ਕਰਦਾ ਹਾਂ।

ਮੁੱਖ ਮੰਤਰੀ ਨੇ ਉਮੀਦ ਜ਼ਾਹਰ ਕੀਤਾ ਕੀਤੀ ਕਿ ਮੰਤਰੀ ਉਨਾਂ ਦੀ ਮੰਗ 'ਤੇ ਗੌਰ ਕਰਨਗੇ ਅਤੇ ਉਪਰੋਕਤ ਮਾਮਲੇ ਦੀ ਪ੍ਰਮੁੱਖਤਾ ਦੇ ਮੱਦੇਨਜ਼ਰ ਭਾਰਤੀ ਕਪਾਹ ਨਿਗਮ ਨੂੰ ਤੁਰੰਤ ਲੋੜੀਂਦੀਆਂ ਹਦਾਇਤਾਂ ਜਾਰੀ ਕਰਨਗੇ।