• Home
  • ਸਿੱਧੂ ਰਾਧੇ ਮਾਂ, ਆਸਾ ਰਾਮ ਅਤੇ ਸੌਦਾ ਸਾਧ ਦਾ ਚੇਲਾ, ਪਹਿਲਾਂ ਆਪ ਗੁਰਸਿਖ ਬਣੇ ਫਿਰ ਮੰਗ ਕਰਨ ਬਾਰੇ ਸੋਚੇ-ਮਜੀਠੀਆ

ਸਿੱਧੂ ਰਾਧੇ ਮਾਂ, ਆਸਾ ਰਾਮ ਅਤੇ ਸੌਦਾ ਸਾਧ ਦਾ ਚੇਲਾ, ਪਹਿਲਾਂ ਆਪ ਗੁਰਸਿਖ ਬਣੇ ਫਿਰ ਮੰਗ ਕਰਨ ਬਾਰੇ ਸੋਚੇ-ਮਜੀਠੀਆ

ਮਤੇਵਾਲ/ ਅਮ੍ਰਿਤਸਰ , (ਖ਼ਬਰ ਵਾਲੇ ਬਿਊਰੋ  ) ਸਾਬਕਾ ਮੰਤਰੀ ਅਤ। ਅਕਾਲੀ ਦਲ ਦੇ ਜਨਰਲ ਸਕਤਰ ਸ: ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ ਸਤਿਕਾਰ ਲਈ ਕੋਈ ਵੀ ਕੁਰਬਾਨੀ ਕਰਨ ਨੂੰ ਤਿਆਰ ਹੈ। ਉਹਨਾਂ ਕਿਹਾ ਕਿ ਇਹ ਇਤਿਹਾਸ 'ਚ ਪਹਿਲੀ ਵਾਰ ਦੇਖਣ 'ਚ ਆਰਿਹਾ ਹੈ ਕਿ ਅਕਾਲੀ ਦਲ ਨੂੰ ਲੋਕਾਂ ਵਲੋਂ ਮਿਲ ਰਹੇ ਭਰਵੇਂ ਹੁੰਗਾਰੇ ਤੋਂ ਬੁਖਲਾਈ ਕਾਂਗਰਸ ਹੁਣ ਅਕਾਲੀ ਦਲ ਦੀਆਂ ਰੈਲੀਆਂ 'ਤੇ ਬੈਨ ਲਾ ਕੇ ਲੋਕਤੰਤਰ ਦਾ ਘਾਣ ਕਰ ਰਹੀ ਹੈ।

ਸ: ਮਜੀਠੀਆ ਜਿਲਾ ਪ੍ਰੀਸ਼ਦ ਜੋਨ ਤਰਸਿਕਾ ਦੇ ਅਕਾਲੀ ਉਮੀਦਵਾਰ ਬੀਬੀ ਗੁਰਮੀਤ ਕੌਰ ਅਤੇ 8 ਬਲਾਕ ਸੰਮਤੀ ਉਮੀਦਵਾਰਾਂ ਦੇ ਹਕ ਵਿਚ ਮਤੇਵਾਲ ਵਿਖੇ ਚੋਣ ਰੈਲੀ ਨੂੰ ਸੰਬੋਧਨ ਕਰਨ ਆਏ ਸਨ। ਉਹਨਾਂ ਪ੍ਰੈਸ ਨਾਲ ਗਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਇੰਦਰਾ ਗਾਂਧੀ ਦੀ ਐਮਰਜੈਸੀ ਵਾਲੀ ਸੋਚ 'ਤੇ ਚਲ ਰਹੀ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਦੀ ਹੋਈ ਕਾਮਯਾਬ ਰੈਲੀ ਨੇ ਕਾਂਗਰਸ ਦੇ ਹੋਛ ਉਡਾ ਦਿਤੇ ਹਨ। ਉਹਨਾਂ ਸੁਨੀਲ ਜਾਖੜ ਨੂੰ ਆਪਣੇ ਪਿਤਾ ਬਲਰਾਮ ਜਾਖੜ ਦੇ ਉਹ ਸ਼ਬਦ ਯਾਦ ਕਰਾਏ ਜਿਸ 'ਚ ਉਹਨਾਂ ਕਿਹਾ ਸੀ ਕਿ ਭਾਰਤ ਦੀ ਅਖੰਡਤਾ ਲਈ 2 ਕਰੋੜ ਸਿਖਾਂ ਨੂੰ ਕਤਲ ਵੀ ਕਰਦਿਤਾ ਜਾਵੇ ਤਾਂ ਵੀ ਇਹ ਤੁਛ ਹੈ। ਉਹਨਾਂ ਨਵਜੋਤ ਸਿੱਧੂ ਨੂੰ ਮੁਖਾਤਬ ਹੁਦਿਆਂ ਕਿਹਾ ਕਿ ਸਿੱਧੂ ਪਹਿਲਾਂ ਆਪ ਗੁਰਸਿਖ ਬਨਣ ਫਿਰ ਕੋਈ ਮੰਗ ਰਖਣ। ਉਹਨਾਂ ਵਿਅੰਗ ਕਸਦਿਆਂ ਕਿਹਾ ਕਿ ਹਾਲੇ ਤਾਂ ਰਾਧੇ ਮਾਂ, ਬਾਪੂ ਆਸਾ ਰਾਮ ਅਤੇ ਸੌਦਾ ਸਾਧ ਵਰਗਿਆਂ ਨੂੰ ਵੀ ਇਹ ਨਹੀਂ ਪਤਾ ਲਗ ਸਕਿਆ ਕਿ ਉਹ ਕਿਸ ਦਾ ਭਗਤ ਹੈ ਕਿਉਕਿ ਸਿੱਧੂ ਜਿਥੇ ਵੀ ਜਾਂਦਾ ਹੈ ਉਸੇ ਦੀਆਂ ਤਾਰੀਫਾਂ ਦੇ ਉਹੀ ਪਰਾਣਾ ਕਸੀ ਭਿਟੀ ਸ਼ਾਇਰੀ ਕਰ ਆਉਦਾ ਹੈ। ਉਨਾਂ ਬਲਜੀਤ ਸਿੰਘ ਦਾਦੂਵਾਲ ਨੂੰ ਕਾਂਗਰਸੀ ਜਥੇਦਾਰ ਠਹਿਰਾਉਦਿਆਂ ਕਿਹਾ ਕਿ ਉਹ ਆਪਣੇ ਆਪ ਨੂੰ ਸੰਤ ਕਹਿੰਦਾ ਕਹਾਉਦਾ ਹੈ ਪਰ ਉਸ ਦੀ ਭਾਸ਼ਾ ਸੁਣ ਕੇ ਕੋਈ ਵੀ ਵਿਅਕਤੀ ਸ਼ਰਮ ਨਾਲ ਸਿਰ ਨੀਵਾਂ ਕਰਣ ਲਈ ਮਜਬੂਰ ਹੈ। ਉਹਨਾਂ ਕਿਹਾ ਕਿ ਦਾਦੂਵਾਲ ਦੇ ਪੰਥਕ ਨਕਾਬ 'ਚ ਇੰਦਰਾ ਗਾਂਧੀ ਦੀ ਰੂਹ ਸਮਾਈ ਹੋਈ ਹੈ। ਉਹਨਾਂ ਕਿਹਾ ਕਿ ਦਾਦੂਵਾਲ ਲੁੱਕ ਛਿਪ ਕੇ ਕਾਂਗਰਸੀ ਆਗੂਆਂ ਅਤੇ ਮੁਖ ਮੰਤਰੀ ਨਾਲ ਮੁਲਾਕਾਤਾਂ ਕਰ ਰਿਹਾ ਹੈ ਜਿਸ ਦਾ ਮਕਸਦ ਪੰਜਾਬ ਅੰਦਰ ਭਰਾਮਾਰੂ ਜੰਗ ਕਰਾ ਕੇ ਭਾਈਚਾਰਕ ਸਾਂਝ ਨੂੰ ਤੋੜਣਾ ਅਤੇ ਖਾਨਾਜੰਗੀ ਵਾਲੇ ਹਾਲਾਤ ਪੈਦਾ ਕਰਨੇ ਹਨ। ਉÂਨਾ ਕਿਹਾ ਕਿ ਦਾਦੂਵਾਲ ਅਤੇ ਕਾਂਗਰਸ ਦੀ ਸ੍ਰੋਮਣੀ ਕਮੇਟੀ 'ਤੇ ਕਬਜਾ ਕਰਨ ਦੀ ਮਨਸ਼ਾ ਪੂਰੀ ਨਾਹੀਂ ਹੋਵੇਗੀ। ਉਹਨਾਂ ਸਵਾਲ ਕੀਤਾ ਕਿ ਜਿਸ ਕਾਂਗਰਸ ਨੇ ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਕੀਤਾ, ਜਿਸ ਨੇ ਹਜਾਰਾਂ ਸਰੂਪਾਂ ਦੀ ਬੇਅਦਬੀ ਕੀਤੀ ਹੋਵੇ ਅਤੇ ਹੁਣ ਵੀ ਜਿਸ ਦੇ ਰਾਜ 'ਚ 73 ਤੋਂ ਵਧ ਬੇਅਦਬੀ ਦੇ ਕਾਰੇ ਹੋਏ ਹੋਣ ਉਸ ਨਾਲ ਸਾਂਝ ਪਿਆਲੀ ਦੇ ਕੀ ਅਰਥ ਹਨ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਤਿੰਨ ਕਮਿਸ਼ਨਾਂ ਬਣਾਈਆਂ ਹਨ । ਜਿਸ 'ਚ ਰਣਜੀਤ ਸਿੰਘ ਕਮਿਸ਼ਨ ਜਿਸ ਨੇ ਸਰਕਾਰੀ ਜਥੇਦਾਰਾਂ ਅਤੇ ਕਾਂਗਰਸ ਦੀ ਮਿਲੀਭੁਗਤ ਨਾਲ ਬਾਦਲ ਪਰਿਵਾਰ ਅਤੇ ਅਕਾਲੀ ਦਲ ਨੂੰ ਨਿਸ਼ਾਨਾ ਬਣਾਉਦਿਆਂ ਰਿਪੋਰਟ ਤਿਆਰ ਕੀਤੀ ਨੂੰ ਹਾਈ ਕੋਰਟ ਨੇ ਸਟੇਅ ਕਰਦਿਆਂ ਕਰਾਰਾ ਝਟਕਾ ਦੇ ਦਿਤਾ ਹੈ। ਇਸੇ ਤਰਾਂ ਨਾਰੰਗ ਕਮਿਸ਼ਨ ਨੇ ਰੇਤ ਘੋਟਾਲੇ 'ਚ ਰਾਣਾ ਗੁਰਜੀਤ ਸਿੰਘ ਨੂੰ ਕਲੀਨ ਚਿਟ ਤਾਂ ਦੇ ਦਿਤੀ ਪਰ ਰਾਣਾ ਨੂੰ ਬਾਅਦ 'ਚ ਅਸਤੀਫਾ ਦੇਣਾ ਪਿਆ। ਅਜਿਹਾ ਹੀ ਹਸ਼ਰ ਗਿਲ ਕਮਿਸ਼ਨ ਦਾ ਹੋਇਆ। ਉਹਨਾਂ ਕਿਹਾ ਕਿ ਵਿਤ ਮੰਤਰੀ ਮਨਪ੍ਰੀਤ ਬਾਦਲ ਲੀਵੇ ਪਧਰ ਦੀ ਸਿਆਸਤ 'ਤੇ ਉਤਰ ਆਏ ਹਨ। ਉÂਲਾਂ ਕਿਹਾ ਕਿ ਬਾਦਲ ਸਰਕਾਰ ਨੇ ਉਸ ਦੇ ਪਿਤਾ ਨੁੰ ਗਡੀਆਂ ਤੋਂ ਤੋਂ ਇਲਾਵਾ ਬਹੁਤ ਸਹੂਲਤਾਂ ਦਿਤੀਆਂ । ਉਹਨਾਂ ਕਿਹਾ ਕਿ ਸ: ਪ੍ਰਕਾਸ਼ ਸਿੰਘ ਬਾਦਲ ਜਾਂ ਸੁਖਬੀਰ ਸਿੰਘ ਬਾਦਲ ਨੇ ਸਰਕਾਰ ਤੋਂ ਗਡੀਆਂ ਨਹੀਂ ਮੰਗੀਆਂ ਇਹ ਫੈਸਲਾ ਅਤੇ ਸਿਫਾਰਸ਼ ਸੁਰਖਿਆ ਅਮਲੇ ਦਾ ਹੈ, ਜੇ ਸੁਰਖਿਆ ਵਿਭਾਗ ਗਲਤ ਕਰ ਰਿਹਾ ਹੈ ਤਾਂ ਉਸ 'ਤੇ ਕਾਰਵਾਈ ਹੋਵੇ। ਰੈਲੀ ਨੂੰ ਸੰਬੋਧਨ ਕਰਦਿਆਂ ਸ: ਮਜੀਠੀਆ ਨੇ ਕਿਹਾ ਕਿ ਕਾਂਗਰਸ ਹਰ ਫਰੰਟ 'ਤੇ ਫੇਲ ਹੋ ਚੁਕੀ ਹੈ ਅਤੇ ਉਹ ਰਾਜ 'ਚ ਅਸ਼ਾਂਤੀ ਫੈਲਾ ਕੇ ਲੋਕਾਂ ਦਾ ਧਿਆਨ ਮੁਦਿਆਂ ਤੋਂ ਭਟਕਾਉਣਾ ਚਾਹੁਦੀ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਨੇ ਹਰ ਵਰਗ ਨੂੰ ਸਹੂਲਤਾਂ ਦਿਤੀਆਂ ਜੋ ਕਿ ਕਾਂਗਰਸ ਖੋਹ ਰਹੀ ਹੈ। ਉਹਨਾਂ ਕਿਹਾ ਕਿ ਕਾਗਰਸ ਕੋਈ ਵੀ ਵਾਅਦਾ ਨਿਭਾ ਨਹੀਂ ਸਕਿਆ। ਉਹਲਾਂ ਕਿਹਾ ਕਿ ਅਕਾਲੀ ਵਰਕਰਾਂ ਨੂੰ ਦਬਾਉਣ ਦੀ ਕਿਸੇ ਨੂੰ ਇਜਾਜਤ ਨਹੀਂ ਦੇਵਾਂਗੇ ਅਤੇ ਆਪ ਖੁਦ ਅਕਾਲੀ ਵਰਕਰਾਂ ਦੀ ਝੰਡੀ ਉਚੀ ਰਖਣ ਲਈ ਹਰ ਲੜਾਈ ਲੜਣ ਨੂੰ ਤਿਆਰ ਹਨ। ਉਹਨਾਂ ਅਕਾਲੀ ਦਲ ਦੇ ਉਮੀਦਵਾਰਾਂ ਨੁੰ ਭਾਰੀ ਦਵਾਉਣ ਦੀ ਅਪੀਲ ਕੀਤੀ। ਇਸ ਮੌਕੇ ਰੈਲੀ ਨੂੰ ਰਾਜਮਹਿੰਦਰ ਸਿੰਘ ਮਜੀਠਾ, ਦਿਲੀ ਦੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ, ਡਾ: ਦਲਬੀਰ ਸਿੰਘ ਵੇਰਕਾ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਗੁਰਸ਼ਰਨ ਛੀਨਾ , ਸੁਖਵਿੰਦਰ ਸਿੰਘ ਗੋਲਡੀ ਨੇ ਵੀ ਸੰਬੋਧਨ ਕੀਤਾ।