• Home
  • ਚੀਫ ਖ਼ਾਲਸਾ ਦੀਵਾਨ ਦੇ ਪ੍ਰਧਾਨ ਸੰਤੋਖ ਸਿੰਘ ਨੇ ਦਿੱਤਾ ਅਸਤੀਫ਼ਾ, ਮਨਜ਼ੂਰ

ਚੀਫ ਖ਼ਾਲਸਾ ਦੀਵਾਨ ਦੇ ਪ੍ਰਧਾਨ ਸੰਤੋਖ ਸਿੰਘ ਨੇ ਦਿੱਤਾ ਅਸਤੀਫ਼ਾ, ਮਨਜ਼ੂਰ

ਅੰਮ੍ਰਿਤਸਰ, (ਖ਼ਬਰ ਵਾਲੇ ਬਿਊਰੋ): ਬੀਤੇ ਕਲ ਅੰਮ੍ਰਿਤਸਰ ਦੀ ਇਕ ਅਦਾਲਤ ਨੇ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਸੰਤੋਖ ਸਿੰਘ ਨੂੰ ਸਜ਼ਾ ਸੁਣਾਈ ਸੀ। ਜਿਸ ਤੋਂ ਬਾਅਦ ਸੰਤੋਖ ਸਿੰਘ ਨੇ ਆਪਣਾ ਅਸਤੀਫ਼ਾ ਦੇ ਦਿੱਤਾ ਸੀ। ਸੰਤੋਖ ਸਿੰਘ ਵਲੋਂ ਦਿੱਤਾ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਹੈ।। ਇਹ ਫੈਸਲਾ ਐਗਜ਼ੀਕਿਊਟਿਵ ਅਤੇ ਜਰਨਲ ਹਾਊਸ ਦੀ ਮੀਟਿੰਗ ਵਿਚ ਲਿਆ ਗਿਆ ਹੈ।। ਇਸ ਦਾ ਐਲਾਨ ਦੀਵਾਨ ਵਿਚ ਸੈਕਟਰੀ ਨਰਿੰਦਰ ਸਿੰਘ ਖੁਰਾਨਾ ਨੇ ਕੀਤਾ ਹੈ।

ਜ਼ਿਕਰਯੋਗ ਹੈ ਕਿ ਬੀਤੇ ਦਿਨ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਸੰਤੋਖ ਸਿੰਘ ਧੋਖਾਦੇਹੀ ਅਤੇ ਜਾਅਲਸਾਜ਼ੀ ਦੇ ਇਕ ਮਾਮਲੇ 'ਚ ਦੋਸ਼ੀ ਸਾਬਿਤ ਹੋਣ ਜਾਣ ਤੋਂ ਬਾਅਦ ਸਥਾਨਕ ਸੀ. ਜੇ. ਐੱਮ. ਰਵਿੰਦਰਜੀਤ ਸਿੰਘ ਬਾਜਵਾ ਦੀ ਅਦਾਲਤ ਨੇ ਉਨਾਂ ਨੂੰ 5 ਵੱਖ-ਵੱਖ ਜੁਰਮਾਂ 'ਚ ਦੋ ਤੋਂ 5 ਸਾਲ ਤਕ ਕੈਦ ਕੀਤੇ ਜਾਣ ਅਤੇ ਇਨਾਂ ਜੁਰਮਾਂ 'ਚ ਕੁਲ 40 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਕੀਤਾ ਹੈ।