• Home
  • ਰਾਹੁਲ ਗਾਂਧੀ ਵੱਲੋਂ ਲੋਕ ਸਭਾ ਚੋਣਾਂ ਲਈ “ਹਮ ਨਿਭਾਏਗੇ” ਚੋਣ ਮੈਨੀਫੈਸਟੋ ਜਾਰੀ:-ਪੜ੍ਹੋ ਮੁੱਖ ਅੰਸ਼

ਰਾਹੁਲ ਗਾਂਧੀ ਵੱਲੋਂ ਲੋਕ ਸਭਾ ਚੋਣਾਂ ਲਈ “ਹਮ ਨਿਭਾਏਗੇ” ਚੋਣ ਮੈਨੀਫੈਸਟੋ ਜਾਰੀ:-ਪੜ੍ਹੋ ਮੁੱਖ ਅੰਸ਼

ਨਵੀਂ ਦਿੱਲੀ :-ਕੁਲ ਹਿੰਦ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਅੱਜ ਰਸਮੀ ਤੌਰ ਤੇ ਲੋਕ ਸਭਾ ਚੋਣਾਂ :2019 ਨੂੰ ਲੈ ਕੇ "ਹਮ ਨਿਭਾਏਂਗੇ "ਚੋਣ ਮੈਨੀਫੈਸਟੋ ਜਾਰੀ ਕਰ ਦਿੱਤਾ ਹੈ ਇਸ ਮੌਕੇ ਸੋਨੀਆ ਗਾਂਧੀ ,ਸਾਬਕਾ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ ,ਪ੍ਰਿਯੰਕਾ ਗਾਂਧੀ ਤੇ ਸਾਬਕਾ ਵਿੱਤ ਮੰਤਰੀ ਪੀ ਚਿੰਦਰਬਮ ਹਾਜ਼ਰ ਸਨ ।
ਚੋਣ ਮੈਨੀਫੈਸਟੋ ਦੇ ਮੁੱਖ ਅੰਸ਼ ਹੇਠਾਂ ਪੜ੍ਹੋ:-
1) ਹਰ ਸਾਲ 20 ਫ਼ੀਸਦੀ ਗਰੀਬਾਂ ਨੂੰ ਨਿਆਂ ਸਕੀਮ ਅਧੀਨ ਮਿਲਣਗੇ 72 ਹਜ਼ਾਰ ਰੁਪਏ ਸਾਲਾਨਾ।
2 ) ਮਾਰਚ 2020 ਤੱਕ 22 ਲੱਖ ਖਾਲੀ ਅਸਾਮੀਆਂ ਭਰੀਆਂ ਜਾਣਗੀਆਂ।
3 ) ਨੌਜਵਾਨਾਂ ਨੂੰ ਪੱਕਾ ਰੁਜ਼ਗਾਰ ਦਿੱਤਾ ਜਾਵੇਗਾ।
4 ) ਜੀਐਸਟੀ ਨੂੰ ਆਸਾਨ ਬਣਾ ਦਿੱਤਾ ਜਾਵੇਗਾ।
5 ) ਮਨਰੇਗਾ ਵਿਚ 100 ਦਿਨ ਤੋਂ ਵਧਾ ਕੇ 150 ਦਿਨ ਰੁਜ਼ਗਾਰ ਗਾਰੰਟੀ ਵਿਚ ਵਾਧਾ।
6 ) ਨਵੇਂ ਕਾਰੋਬਾਰਾਂ ਨੂੰ 3 ਸਾਲ ਤੱਕ ਕੋਈ ਪ੍ਰਵਾਨਗੀ ਦੀ ਲੋੜ ਨਹੀਂ।
7 )ਗ੍ਰਾਮ ਪੰਚਾਇਤ ਵਿਚ 10 ਲੱਖ ਨੌਕਰੀਆਂ।
8 ) ਜੀਡੀਪੀ ਦੇ 6 ਪ੍ਰਤੀਸ਼ਤ ਸਿੱਖਿਆ ‘ਤੇ ਖਰਚੇ ਜਾਣਗੇ।
9 ) ਕਿਸਾਨਾਂ ਲਈ ਵੱਖਰਾ ਬਜਟ , ਜੇਕਰ ਭੁਗਤਾਨ ਨਹੀਂ ਕਰ ਸਕਦੇ ਤਾਂ ਅਪਰਾਧਿਕ ਕੇਸ ਦਰਜ ਨਹੀਂ ਹੋਵੇਗਾ।
10 ) ਸਰਕਾਰੀ ਹਸਪਤਾਲਾਂ ਨੂੰ ਮਜ਼ਬੂਤ ਕੀਤਾ ਜਾਵੇਗਾ।
11 ) ਹਿੰਸਕ ਭੀੜ ‘ਤੇ ਰੋਕ ਲਗਾਵਾਂਗੇ ਅਤੇ ਲੋਕ ਸਭਾ ਵਿੱਚ ਨਵਾਂ ਕਾਨੂੰਨ ਲਿਆਵੇਗਾ।