• Home
  • ਨਾਨਕਸਰ -ਕਲੇਰਾਂ ਦੇ ਮੁੱਖ ਸੇਵਾਦਾਰ ਸੰਤ ਹਰਭਜਨ ਸਿੰਘ ਦਾ ਦਿਹਾਂਤ- ਅੰਤਿਮ ਸੰਸਕਾਰ ਕੱਲ੍ਹ

ਨਾਨਕਸਰ -ਕਲੇਰਾਂ ਦੇ ਮੁੱਖ ਸੇਵਾਦਾਰ ਸੰਤ ਹਰਭਜਨ ਸਿੰਘ ਦਾ ਦਿਹਾਂਤ- ਅੰਤਿਮ ਸੰਸਕਾਰ ਕੱਲ੍ਹ

ਜਗਰਾਉਂ (ਹਰਵਿੰਦਰ ਸਿੰਘ ਸੱਗੂ )ਨਾਨਕਸਰ ਸੰਪਰਦਾ ਦੇ ਮੁੱਖ ਦਰਬਾਰ ਜੋ ਕਿ ਨਾਨਕਸਰ -ਕਲੇਰਾਂ ਵਿਖੇ ਹੈ , ਦੇ ਮੁੱਖ ਸੇਵਾਦਾਰ ਸੰਤ ਹਰਭਜਨ ਸਿੰਘ ਦਾ ਦੇਹਾਂਤ ਹੋਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸੰਤ ਹਰਭਜਨ ਸਿੰਘ (60) ਜੋ ਕਿ ਬਿਮਾਰ ਚੱਲੇ ਆ ਰਹੇ ਸਨ ਅਤੇ ਉਨ੍ਹਾਂ ਦਾ ਸਿੰਗਾਪੁਰ ਵਿਖੇ ਦੋ ਮਹੀਨਿਆਂ ਤੋਂ ਇਲਾਜ ਚੱਲ ਰਿਹਾ ਸੀ ।

ਸੰਤ ਹਰਭਜਨ ਸਿੰਘ ਜੀ ਸੱਚਖੰਡ ਵਾਸੀ ਸੰਤ ਬਾਬਾ ਕੁੰਦਨ ਸਿੰਘ ਜੀ ਤੋਂ ਵਰੋਸਾਏ ਹੋਏ ਸਨ ,।ਸੰਤ ਹਰਭਜਨ ਸਿੰਘ ਜੀ ਪਾਸ ਨਾਨਕਸਰ ਕਲੇਰਾਂ ਦੇ ਮੁੱਖ ਦਰਬਾਰ ਦੀ ਸੇਵਾ ਸੀ । ਸੰਤ ਬਾਬਾ ਹਰਭਜਨ ਸਿੰਘ ਜੀ ਦੀ ਮ੍ਰਿਤਕ ਦੇਹ ਲੈਣ ਲਈ ਨਾਨਕਸਰ ਤੋਂ ਸੰਗਤਾਂ ਦਾ ਜਥਾ ਸਿੰਗਾਪੁਰ ਨੂੰ ਰਵਾਨਾ ਹੋ ਗਿਆ ਹੈ ,ਉਨ੍ਹਾਂ ਦਾ ਅੰਤਿਮ ਸੰਸਕਾਰ ਕੱਲ੍ਹ ਹੋਣ ਦੀ ਸੰਭਾਵਨਾ ਹੈ ।