• Home
  • 8 ਆਈ.ਏ.ਐਸ ਅਧਿਕਾਰੀ, ਮੁੱਖ ਸਕੱਤਰ ਨੇ ਛੁਟੀ ‘ਤੇ ਜਾਣ ਤੋਂ ਪਹਿਲਾਂ ਬਦਲੇ

8 ਆਈ.ਏ.ਐਸ ਅਧਿਕਾਰੀ, ਮੁੱਖ ਸਕੱਤਰ ਨੇ ਛੁਟੀ ‘ਤੇ ਜਾਣ ਤੋਂ ਪਹਿਲਾਂ ਬਦਲੇ

ਚੰਡੀਗੜ੍ਹ, 12 ਮਈ:
ਪੰਜਾਬ ਸਰਕਾਰ ਨੇ ਅੱਜ 8 ਆਈ.ਏ.ਐਸ ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀਆਂ ਤੁਰੰਤ ਪ੍ਰਭਾਵ ਨਾਲ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸ੍ਰੀ ਸਤੀਸ਼ ਚੰਦਰਾ ਦੀ ਬਦਲੀ ਅਤੇ ਤਾਇਨਾਤੀ ਵਧੀਕ ਮੁੱਖ ਸਕੱਤਰ, ਸਿਹਤ ਅਤੇ ਪਰਿਵਾਰ ਭਲਾਈ ਅਤੇ ਨਾਲ ਹੀ  ਵਧੀਕ ਮੁੱਖ ਸਕੱਤਰ, ਮੈਡੀਕਲ ਸਿੱਖਿਆ ਅਤੇ ਖੋਜ, ਸ੍ਰੀ ਮਨੀਕਾਂਤ ਪ੍ਰਸਾਦ ਸਿੰਘ ਦੀ ਵਧੀਕ ਮੁੱਖ ਸਕੱਤਰ-ਕਮ- ਵਿੱਤ ਕਮਿਸ਼ਨਰ, ਕਰ ਅਤੇ ਨਾਲ ਹੀ  ਵਧੀਕ ਮੁੱਖ ਸਕੱਤਰ-ਕਮ-ਵਿੱਤ ਕਮਿਸ਼ਨਰ, ਜੰਗਲਾਤ ਅਤੇ ਜੰਗਲੀ ਜੀਵ, ਸ੍ਰੀ ਸੰਜੈ ਕੁਮਾਰ ਦੀ ਪ੍ਰਮੁੱਖ ਸਕੱਤਰ ਕਿਰਤ ਅਤੇ ਨਾਲ ਹੀ ਪ੍ਰਮੁੱਖ ਸਕੱਤਰ, ਖੇਡਾਂ ਅਤੇ ਯੁਵਕ ਸੇਵਾਵਾਂ, ਸ੍ਰੀ ਧੀਰੇਂਦਰ ਕੁਮਾਰ ਤਿਵਾੜੀ ਦੀ ਸਕੱਤਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਤੇ ਨਾਲ ਹੀ ਸਕੱਤਰ ਰੁਜ਼ਗਾਰ ਉਤਪਤੀ ਅਤੇ ਸਿਖਲਾਈ ਅਤੇ ਮਿਸ਼ਨ ਡਾਇਰੈਕਟਰ, ਹੁਨਰ ਵਿਕਾਸ ਅਤੇ ਸ੍ਰੀ ਹੁਸਨ ਲਾਲ ਦੀ ਬਦਲੀ ਅਤੇ ਤਾਇਨਾਤੀ ਸਕੱਤਰ, ਲੋਕ ਨਿਰਮਾਣ ਵਿਭਾਗ (ਇਮਾਰਤਾਂ ਅਤੇ ਸੜਕਾਂ) ਅਤੇ ਨਾਲ ਹੀ ਵਿੱਤ ਵਿਭਾਗ ਦੇ ਅਧੀਨ ਪ੍ਰਬੰਧਕੀ ਨਿਰਦੇਸ਼ਕ, ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ ਵਜੋਂ ਕੀਤੀ ਗਈ ਹੈ।

ਇਸੇ ਤਰ੍ਹਾਂ ਸ੍ਰੀ ਕਾਹਨ ਸਿੰਘ ਪੰਨੂੰ ਨੂੰ ਸਕੱਤਰ, ਖੇਤੀਬਾੜੀ ਅਤੇ ਮਿੱਟੀ ਸੰਭਾਲ ਅਤੇ ਨਾਲ ਹੀ ਸਕੱਤਰ, ਪੰਜਾਬ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਅਤੇ ਚੇਅਰਮੈਨ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਪਟਿਆਲਾ, ਸ੍ਰੀ ਵਿਕਾਸ ਗਰਗ ਨੂੰ ਸਕੱਤਰ, ਬਾਗ਼ਬਾਨੀ ਅਤੇ ਨਾਲ ਹੀ ਸਕੱਤਰ-ਕਮ- ਮਿਸ਼ਨ ਡਾਇਰੈਟਰ, ਫੂਡ ਪ੍ਰੋਸੈਸਿੰਗ ਅਤੇ ਮੈਨੇਜਿੰਗ ਡਾਇਰੈਕਟਰ, ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਲਿਮ. ਅਤੇ ਸ੍ਰੀ ਅਰੁਨਜੀਤ ਸਿੰਘ ਮਿਗਲਾਨੀ ਨੂੰ ਸਕੱਤਰ, ਪ੍ਰਸੋਨਲ ਅਤੇ ਨਾਲ ਹੀ ਜਲ ਸੋਮੇ ਵਿਭਾਗ ਵਿੱਚ ਡਾਇਰੈਟੋਰੇਟ ਆਫ ਗਰਾਊਂਡ ਵਾਟਰ ਮੈਨੇਜਮੈਂਟ ਦੇ ਮਿਸ਼ਨ ਡਾਇਰੈਕਟਰ ਵਜੋਂ ਨਿਯੁਕਤ ਕੀਤਾ ਗਿਆ ਹੈ।

  • 8 ਆਈਏਐਸ ਅਫਸਰਾਂ ਦੇ ਕੀਤੇ ਤਬਾਦਲਾ, ਕਿਥੇ ਕਿਸ ਅਫਸਰ ਦੀ ਕੀਤੀ ਤੈਨਾਤੀ ਦੇਖੋ ਪੂਰੀ ਲਿਸਟ