• Home
  • ਆਪਣਿਆਂ ਨੂੰ ਸੰਭਾਲ ਨਾ ਸਕੇ ਸ਼ਿਵਰਾਜ ਚੌਹਾਨ-ਸਾਲਾ ਕਾਂਗਰਸ ‘ਚ ਰਲਿਆ

ਆਪਣਿਆਂ ਨੂੰ ਸੰਭਾਲ ਨਾ ਸਕੇ ਸ਼ਿਵਰਾਜ ਚੌਹਾਨ-ਸਾਲਾ ਕਾਂਗਰਸ ‘ਚ ਰਲਿਆ

ਭੋਪਾਲ : ਮੱਧ ਪ੍ਰਦੇਸ਼ ਵਿਧਾਨ ਸਭਾ ਦੀਆਂ ਚੋਣਾਂ ਸਿਰ 'ਤੇ ਹਨ ਤੇ ਸਾਰੀਆਂ ਪਾਰਟੀਆਂ ਸਿਰ ਧੜ ਦੀ ਬਾਜ਼ੀ ਲਾ ਕੇ ਚੋਣਾਂ ਜਿੱਤਣ ਲਈ ਪੱਬਾਂ ਭਾਰ ਹਨ ਪਰ ਦਿਨੋਂ ਦਿਨ ਇਸ ਸੂਬੇ ਦੇ ਸਮੀਕਰਨ ਬਦਲਦੇ ਜਾ ਰਹੇ ਹਨ।
ਬੀਤੇ ਕਲ ਭਾਜਪਾ ਨੇ 177 ਵਿਧਾਨ ਸਭਾ ਹਲਕਿਆਂ ਲਈ ਉਮੀਦਵਾਰਾਂ ਦਾ ਐਲਾਨ ਕੀਤਾ ਸੀ ਜਿਸ ਕਾਰਨ ਕਈ ਆਗੂ ਨਾਰਾਜ਼ ਹੋ ਗਏ। ਇਨਾਂ ਵਿੱਚ ਮੁੱਖ ਨਾਮ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਦੇ ਸਾਲੇ ਸੰਜੇ ਸਿੰਘ ਦਾ ਹੈ। ਸੰਜੇ ਸਿੰਘ ਨੇ ਅੱਜ ਕਾਂਗਰਸ ਪਾਰਟੀ 'ਚ ਐਂਟਰੀ ਮਾਰ ਦਿੱਤੀ। ਦਿੱਲੀ ਵਿੱਚ ਰੱਖੀ ਕਾਂਗਰਸ ਦੀ ਪ੍ਰੈਸ ਕਾਨਫਰੰਸ 'ਚ ਇਹ ਐਲਾਨ ਕੀਤਾ।