• Home
  • ਐਸ. ਵਾਈ. ਐਲ. ਮੁੱਦਾ ਹੱਲ ਕਰਵਾਉਣ ਲਈ ਕੈਪਟਨ ਦਿੱਲੀ ਡਟੇ 

ਐਸ. ਵਾਈ. ਐਲ. ਮੁੱਦਾ ਹੱਲ ਕਰਵਾਉਣ ਲਈ ਕੈਪਟਨ ਦਿੱਲੀ ਡਟੇ 

ਚੰਡੀਗੜ•, (ਖ਼ਬਰ ਵਾਲੇ ਬਿਊਰੋ): ਜਸਟਿਸ ਰਣਜੀਤ ਸਿੰਘ ਰਿਪੋਰਟ ਦਾ ਰੌਲਾ ਰੱਪਾ ਅਜੇ ਖ਼ਤਮ ਵੀ ਨਹੀਂ ਹੋਇਆ ਸੀ ਕਿ ਹੁਣ ਸਤਲੁਜ-ਯਮੁਨਾ ਲਿੰਕ ਦਾ ਮੁੱਦਾ ਗਰਮਾਉਣਾ ਸ਼ੁਰੂ ਹੋ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਰਾ ਧਿਆਨ ਹੁਣ ਇਧਰ ਲਗਾਉਣ ਦਾ ਫ਼ੈਸਲਾ ਕਰ ਲਿਆ ਹੈ। ਸਤਲੁਜ-ਯਮੁਨਾ ਲਿੰਕ (ਐਸ. ਵਾਈ. ਐਲ.) ਸਬੰਧੀ 5 ਸਤੰਬਰ ਨੂੰ ਆਉਣ ਵਾਲੇ ਫ਼ੈਸਲੇ ਕਾਰਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 5 ਦਿਨਾਂ ਤੋਂ ਦਿੱਲੀ 'ਚ ਡੇਰੇ ਲਾਈ ਬੈਠੇ ਹਨ।। ਦਸਿਆ ਜਾ ਰਿਹਾ ਹੈ ਕਿ ਕੋਈ ਵਿਚਕਾਰਲਾ ਰਸਤਾ ਕੱਢਣ ਲਈ ਪਹਿਲਾਂ ਉਨ•ਾ ਪ੍ਰਧਾਨ ਮੰਤਰੀ ਨਾਲ ਗੱਲਬਾਤ ਕੀਤੀ ਤੇ ਹੁਣ ਕਈ ਹੋਰ ਮੰਤਰੀਆਂ ਦੇ ਸੰਪਰਕ ਵਿਚ ਹਨ ਤੇ ਇਸ ਤੋਂ ਇਲਾਵਾ ਇਸ ਕੇਸ ਲਈ ਕੰਮ ਕਰਨ ਵਾਲੇ ਸੀਨੀਅਰ ਵਕੀਲਾਂ ਨਾਲ ਮਸ਼ਵਰੇ ਕੀਤੇ ਜਾ ਰਹੇ ਹਨ।।ਆਪਣੇ ਬਿਆਨਾਂ ਵਿਚ ਭਾਵੇਂ ਮੁੱਖ ਮੰਤਰੀ ਕਈ ਵਾਰ ਕਹਿ ਚੁੱਕੇ ਹਨ ਕਿ ਸੂਬੇ ਕੋਲ ਵਾਧੂ ਪਾਣੀ ਨਹੀਂ ਹੈ ਤੇ ਹੁਣ ਉਹ ਇਹੀ ਗੱਲ ਕੇਂਦਰੀ ਮੰਤਰੀਆਂ ਨੂੰ ਸਮਝਾਉਣ 'ਚ ਲੱਗੇ ਹੋਏ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੂਚਨਾ ਮੁਤਾਬਕ ਕੇਂਦਰੀ ਮੰਤਰੀਆਂ ਕੋਲ ਪੰਜਾਬ ਦਾ ਪੱਖ ਰੱਖਦਿਆਂ ਕਿਹਾ ਗਿਆ ਹੈ ਕਿ ਸੂਬੇ ਕੋਲ ਇਸ ਵੇਲੇ ਹੋਰ ਵਾਧੂ ਪਾਣੀ ਨਹੀਂ ਹੈ, ਕਿਉਂਕਿ ਪੰਜਾਬ ਦੇ ਕਿਸਾਨਾਂ ਵਲੋਂ ਦਰਿਆਈ ਪਾਣੀ ਦੀ ਕਮੀ ਕਾਰਨ ਵੱਡੇ ਪੱਧਰ 'ਤੇ ਪਾਣੀ ਟਿਊਬਵੈੱਲਾਂ ਰਾਹੀਂ ਧਰਤੀ ਹੇਠੋਂ ਕੱਢਿਆ ਜਾ ਰਿਹਾ ਹੈ, ਜਿਸ ਕਾਰਨ ਸੂਬਾ ਇਕ ਵੱਡੇ ਸੰਕਟ ਵਲ ਵੱਧ ਰਿਹਾ ਹੈ। ।
ਇਹ ਵੀ ਦਸਿਆ ਜਾ ਰਿਹਾ ਹੈ ਕਿ ਕੈਪਟਨ ਨੇ ਕੇਂਦਰ ਸਰਕਾਰ ਨੂੰ ਸੂਬੇ ਦੇ ਅਮਨ ਕਾਨੂੰਨ ਦਾ ਵਾਸਤਾ ਵੀ ਦਿਤਾ ਹੈ ਕਿ ਇਸ ਫ਼ੈਸਲੇ ਨਾਲ ਸੂਬੇ ਦੇ ਹਾਲਾਤ ਵਿਗੜ ਸਕਦੇ ਹਨ। ਮੁੱਖ ਮੰਤਰੀ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਐੱਸ. ਵਾਈ. ਐੱਲ. ਬਣਾਉਣ ਸਬੰਧੀ ਕੋਈ ਵੀ ਫ਼ੈਸਲਾ ਇਸ ਸਰਹੱਦੀ ਖਿੱਤੇ ਦੇ ਅਮਨ-ਕਾਨੂੰਨ ਲਈ ਮਾਰੂ ਸਾਬਤ ਹੋਵੇਗਾ।। ਸੂਤਰਾਂ ਮੁਤਾਬਕ ਕੇਂਦਰ ਵੀ ਇਸ ਸਬੰਧੀ ਸੁਪਰੀਮ ਕੋਰਟ ਤੋਂ ਵਿਚੋਲਗੀ ਲਈ ਹੋਰ ਸਮੇਂ ਦੀ ਮੰਗ ਕਰ ਸਕਦਾ ਹੈ ਤਾਂ ਜੋ ਇਸ ਵਿਸਫੋਟਕ ਸਥਿਤੀ ਨੂੰ ਹੋਰ ਸਮੇਂ ਲਈ ਟਾਲਿਆ ਜਾ ਸਕੇ ਪਰ ਦਿਲਚਸਪ ਗੱਲ ਇਹ ਹੈ ਕਿ ਮੁੱਖ ਮੰਤਰੀ ਵਲੋਂ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਆਦਿ ਨਾਲ ਕੀਤੀਆਂ ਮੀਟਿੰਗਾਂ ਨੂੰ ਵਨ-ਟੂ-ਵਨ ਰੱਖਿਆ ਗਿਆ ਤੇ ਇੱਥੋਂ ਤੱਕ ਕਿ ਉਨ•ਾਂ ਦੇ ਮੁੱਖ/ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਤੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਵੀ ਇਸ ਫੇਰੀ ਲਈ ਉਨ•ਾਂ ਨਾਲ ਦਿੱਲੀ ਨਹੀਂ ਗਏ। ਲੱਗ ਇਹ ਰਿਹਾ ਹੈ ਕਿ ਮੁੱਖ ਮੰਤਰੀ ਇਸ ਮਾਮਲੇ ਪ੍ਰਤੀ ਕਾਫ਼ੀ ਗੰਭੀਰ ਹਨ।।