• Home
  • ਰੱਬ ਦੇ ਨਾਂ ‘ਤੇ ਠੱਗੀਆਂ : ਬੱਚਿਆਂ ਦਾ ਜਿਸਮਾਨੀ ਸੋਸ਼ਣ ਕਰਨ ‘ਚ ਘਿਰੇ 300 ਪਾਦਰੀ

ਰੱਬ ਦੇ ਨਾਂ ‘ਤੇ ਠੱਗੀਆਂ : ਬੱਚਿਆਂ ਦਾ ਜਿਸਮਾਨੀ ਸੋਸ਼ਣ ਕਰਨ ‘ਚ ਘਿਰੇ 300 ਪਾਦਰੀ

ਵਾਸ਼ਿੰਗਟਨ : ਕਿਹਾ ਜਾਂਦਾ ਹੈ ਕਿ ਜੇਕਰ ਪਾਪੀਆਂ ਵਾਲੇ ਕੰਮ ਕਰਨੇ ਹਨ ਤਾਂ ਸਾਧੂਆਂ ਵਾਲਾ ਚੋਲਾ ਪਹਿਨ ਲਵੋ, ਕੰਮ ਸੌਖਾ ਹੋ ਜਾਂਦਾ ਹੈ। ਇਸੇ ਤਰਾਂ ਦਾ ਮਾਮਲਾ ਅਮਰੀਕਾ ਵਿੱਚ ਸਾਹਮਣੇ ਆਇਆ ਹੈ ਜਿਥੇ ਬੱਚਿਆਂ ਦੇ ਜਿਸਮਾਲੀ ਸ਼ੋਸ਼ਣ ਦੇ ਦੋਸ਼ ਪਾਦਰੀਆਂ ਉਪਰ ਲੱਗੇ ਹਨ। ਅਮਰੀਕਾ ਦੇ ਪੈਂਸਿਲਵੇਨੀਆ ਸੂਬੇ ਤੋਂ ਬਾਅਦ ਹੁਣ ਟੈਕਸਾਸ ਵਿਚ ਵੀ ਬੱਚਿਆਂ ਦੀ ਜਿਸਮਾਨੀ ਸ਼ੋਸ਼ਣ ਮਾਮਲਿਆਂ ਵਿਚ 300 ਪਾਦਰੀ ਨਿਸ਼ਾਨੇ 'ਤੇ ਆਏ ਹਨ। ਵੱਡੀ ਗੱਲ ਇਹ ਹੈ ਕਿ ਇਨ•ਾਂ ਪਾਦਰੀਆਂ ਦੀ ਪਛਾਣ ਟੈਕਸਾਸ ਦੇ 15 ਕੈਥੋਲਿਕ ਡਾਇਓਸਿਸ ਨੇ ਕੀਤੀ ਹੈ। ਇਨਾਂ ਨੇ ਪਾਦਰੀਆਂ ਦਾ ਨਾਂ ਆਨਲਾਈਨ ਉਜ਼ਾਗਰ ਕੀਤਾ ਹੈ। ਅਮਰੀਕਾ ਵਿਚ ਕੈਥੋਲਿਕ ਬਿਸ਼ਪ ਕਾਂਨਫਰੰਸ ਦੇ ਪ੍ਰਧਾਨ ਕਾਰਡਿਨਲ ਡੇਨੀਅਲ ਡਿਨਾਰਡੋ ਨੇ ਦੱਸਿਆ ਕਿ ਬਲਾਤਕਾਰ ਦੇ ਦੋਸ਼ੀ ਕਈਂ ਪਾਦਰੀਆਂ ਦੀ ਜਾਂਚ 1950 ਤੋਂ ਚੱਲ ਰਹੀ ਹੈ ਤੇ ਕਈਂ ਦੋਸ਼ੀਆਂ ਦੀ ਮੌਤ ਹੋ ਚੁੱਕੀ ਹੈ।ਜ਼ਿਕਰਯੋਗ ਹੈ ਕਿ ਟੈਕਸਾਸ ਵਿਚ 85 ਲੱਖ ਕੈਥੋਲਿਕ ਹਨ। ਇਹ ਟੈਕਸਾਸ ਦੀ ਆਬਾਦੀ ਦਾ 30 ਫ਼ੀਸਦੀ ਹੈ। ਅਗਸਤ ਵਿਚ ਪੈਂਸਿਲਵੇਨੀਆ ਵਿਚ 300 ਪਾਦਰੀਆਂ ਅਤੇ ਬੱਚਿਆਂ ਦਾ ਜਿਸਮਾਨੀ ਸ਼ੋਸ਼ਣ ਕਰਨ ਦਾ ਦੋਸ਼ ਲੱਗਾ ਸੀ। ਇਸ ਤੋਂ ਬਾਅਦ ਅਮਰੀਕੀ ਸੂਬਿਆਂ ਦੇ ਪ੍ਰਸ਼ਾਸ਼ਨ ਨੇ ਗਿਰਜ਼ਾ ਘਰਾਂ ਵਿਚ ਜਾਂਚ ਵਿਚ ਤੇਜ਼ੀ ਲਿਆਂਦੀ ਸੀ।ਹੁਣ ਦੇਖਣਾ ਹੋਵੇਗਾ ਕਿ ਧਰਮ ਦਾ ਚੋਗਾ ਪਹਿਨ ਕੇ ਇਹ ਲੋਕ ਕਿੰਨਾ ਕੁ ਚਿਰ ਕਾਨੂੰਨ ਤੋਂ ਬਚਦੇ ਹਨ।