• Home
  • ਭਾਰਤੀ ਬੀਬੀ ਨੇ ਕੀਤੀ ਵੱਡੀ ਪ੍ਰਾਪਤੀ : 200 ਇੱਕ ਰੋਜ਼ਾ ਮੈਚ ਖੇਡਣ ਵਾਲੀ ਪਹਿਲੀ ਮਹਿਲਾ ਕ੍ਰਿਕਟਰ ਬਣੀ ਮਿਤਾਲੀ ਰਾਜ

ਭਾਰਤੀ ਬੀਬੀ ਨੇ ਕੀਤੀ ਵੱਡੀ ਪ੍ਰਾਪਤੀ : 200 ਇੱਕ ਰੋਜ਼ਾ ਮੈਚ ਖੇਡਣ ਵਾਲੀ ਪਹਿਲੀ ਮਹਿਲਾ ਕ੍ਰਿਕਟਰ ਬਣੀ ਮਿਤਾਲੀ ਰਾਜ

ਨਵੀਂ ਦਿੱਲੀ : ਭਾਰਤੀ ਮਹਿਲਾ ਅਤੇ ਨਿਊਜ਼ੀਲੈਂਡ ਮਹਿਲਾ ਟੀਮ ਦੇ ਵਿਚ ਲੜੀ ਦਾ ਤੀਜਾ ਅਤੇ ਆਖਰੀ ਮੈਚ ਹੈਮਿਲਟਨ ਦੇ ਸੀਡਨ ਪਾਰਕ ਕ੍ਰਿਕਟ ਗਰਾਉਂਡ ਵਿਚ ਖੇਡਿਆ ਗਿਆ। ਇਸ ਮੈਦਾਨ ਉਤੇ ਟਾਸ ਲਈ ਉਤਰਦੇ ਹੀ ਮਿਤਾਲੀ ਰਾਜ ਨੇ ਇਤਿਹਾਸ ਰਚ ਦਿੱਤਾ। ਇਹ ਉਸ ਦੇ ਵਨਡੇ ਕੈਰੀਅਰ ਦਾ200ਵਾਂ ਵਨਡੇ ਹੈ। ਇਸ ਅੰਕੜੇ ਤੱਕ ਪੁੱਜਣ  ਵਾਲੀ ਉਹ ਪਹਿਲੀ ਮਹਿਲਾ ਕ੍ਰਿਕਟਰ ਹੈ। ਇਹੀ ਨਹੀਂ, ਇਹ ਕਪਤਾਨ ਦੇ ਤੌਰ 'ਤੇ ਉਸ ਦਾ 123ਵਾਂ ਮੈਚ ਹੈ,  ਜੋ ਰਿਕਾਰਡ ਹੈ। ਉਸ ਨੇ ਪਿਛਲੇ ਸਾਲ ਅਪ੍ਰੈਲ ਵਿਚ ਇੰਗਲੈਂਡ ਦੀ ਸਾਬਕਾ ਕਪਤਾਨ ਚਾਰਲੋਟ ਏਡਵਰਡਸ  ਦੇ 191 ਮੈਚਾਂ ਦੇ ਵਰਲਡ ਰਿਕਾਰਡ ਨੂੰ ਪਿੱਛੇ ਛੱਡਿਆ ਸੀ। 
ਦਸ ਦਈਏ ਕਿ ਪੁਰਸ਼ ਕ੍ਰਿਕਟ ਵਿਚ ਸਭ ਤੋਂ ਜ਼ਿਆਦਾ ਇੱਕ ਰੋਜ਼ਾ ਮੈਚ ਖੇਡਣ ਦਾ ਵਿਸ਼ਵ ਰਿਕਾਰਡ ਸਚਿਨ ਤੇਂਦੁਲਕਰ ਦੇ ਨਾਮ ਹੈ। ਉਸ ਨੇ 463 ਮੈਚ ਵਿਚ ਭਾਰਤ ਦਾ ਨਾਮ ਚਮਕਾਇਆ ਹੈ। ਮਹਿਲਾ ਕ੍ਰਿਕਟ ਵਿਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਰਿਕਾਰਡ ਵੀ ਮਿਤਾਲੀ ਦੇ ਹੀ ਨਾਮ ਹੈ। ਉਸ ਨੇ ਵਨਡੇ ਵਿਚ 6622 ਦੌੜਾਂ ਬਣਾਈਆਂ ਹਨ,  ਜਦਕਿ ਪੁਰਸ਼ ਕ੍ਰਿਕਟ ਵਿਚ ਸਚਿਨ ਤੇਂਦੁਲਕਰ  ਦੇ ਨਾਮ 18, 426 ਰਨ ਦਰਜ ਹਨ। ਮੌਜੂਦਾ ਪੁਰਸ਼ ਟੀਮ ਵਿੱਚ ਸਭ ਤੋਂ ਵੱਧ ਮੈਚ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਖੇਡੇ ਹਨ ਜਿਸ ਦੇ ਨਾਮ 337 ਮੈਚ ਹਨ।