• Home
  • ਹਜ਼ਾਰਾਂ ਕਿਸਾਨਾਂ ਨੇ ਘੇਰੀ ਦਿੱਲੀ, ਅੰਦੋਲਨ ਹੋਇਆ ਹਿੰਸਕ

ਹਜ਼ਾਰਾਂ ਕਿਸਾਨਾਂ ਨੇ ਘੇਰੀ ਦਿੱਲੀ, ਅੰਦੋਲਨ ਹੋਇਆ ਹਿੰਸਕ

ਨਵੀਂ ਦਿੱਲੀ, (ਖ਼ਬਰ ਵਾਲੇ ਬਿਊਰੋ): ਆਪਣੀਆਂ ਮੰਗਾਂ ਵਲ ਗੌਰ ਕਰਵਾਉਣ ਲਈ ਪੰਜਾਬ, ਹਰਿਆਣਾ, ਯੂਪੀ ਤੇ ਮੱਧ ਪ੍ਰਦੇਸ਼ ਦੇ ਕਰੀਬ 20 ਤੋਂ 25 ਹਜ਼ਾਰ ਕਿਸਾਨਾਂ ਨੇ ਅੱਜ ਸਵੇਰਸਾਰ ਹੀ ਦਿੱਲੀ ਨੂੰ ਘੇਰਾ ਪਾ ਲਿਆ ਜਿਸ ਤੋਂ ਬਾਅਦ ਦਿੱਲੀ ਦੀਆਂ ਹੱਦਾਂ ਸੀਲ ਕਰ ਦਿੱਤੀਆਂ ਗਈਆਂ ਤੇ ਕਈ ਇਲਾਕਿਆਂ 'ਚ ਦਫਾ 144 ਲਾਗੂ ਕਰ ਦਿੱਤੀ ਗਈ। ਯੂਪੀ ਵਾਲੇ ਪਾਸਿਉਂ ਵੜਦਿਆਂ ਕਿਸਾਨਾਂ ਨੂੰ ਪੁਲਿਸ ਨੇ ਹੱਦ 'ਤੇ ਹੀ ਰੋਕਣ ਦੀ ਕੋਸ਼ਿਸ਼ ਕੀਤੀ। ਜਿਸ ਤੋਂ ਭੜਕੇ ਕਿਸਾਨਾ ਨੇ ਯੂ. ਪੀ. ਗੇਟ 'ਤੋਂ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕੀਤੀ, ਜਿਸ 'ਤੇ ਪੁਲਿਸ ਵਲੋਂ ਉਨਾਂ ਨੂੰ ਰੋਕਣ ਲਈ ਪਾਣੀ ਦੀਆਂ ਬੁਛਾੜਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਅੱਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਹਨ। ਇਕ ਪਾਸੇ ਪੁਲਿਸ ਬਜ਼ਿੱਦ ਹੈ ਕਿ ਕਿਸਾਨਾਂ ਨੂੰ ਦਿੱਲੀ 'ਚ ਦਾਖ਼ਲ ਨਹੀਂ ਹੋਣ ਦੇਣਾ ਤੇ ਦੂਜੇ ਪਾਸੇ ਕਿਸਾਨ ਆਪਣੇ ਤੈਅ ਪ੍ਰੋਗਰਾਮ ਅਨੁਸਾਰ ਲਾਲ ਬਹਾਦਰ ਸ਼ਾਸਤਰੀ ਦੀ ਸਮਾਧੀ 'ਤੇ ਜਾਣ ਲਈ ਅੜੇ ਹੋਏ ਹਨ।