• Home
  • ਕਾਂਗਰਸ ਦੇ 7 ਉਮੀਦਵਾਰਾਂ ਦਾ ਹੋ ਸਕਦਾ ਅੱਜ ਐਲਾਨ ? ਪੜ੍ਹੋ ਦਿੱਲੀ ਦਰਬਾਰ ਦੀ ਮੀਟਿੰਗ

ਕਾਂਗਰਸ ਦੇ 7 ਉਮੀਦਵਾਰਾਂ ਦਾ ਹੋ ਸਕਦਾ ਅੱਜ ਐਲਾਨ ? ਪੜ੍ਹੋ ਦਿੱਲੀ ਦਰਬਾਰ ਦੀ ਮੀਟਿੰਗ

ਨਵੀਂ ਦਿੱਲੀ:-ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਕੁੱਲ ਹਿੰਦ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਦੇ ਪਟਾਰੇ ਉੱਤੇ ਉਮੀਦਵਾਰਾਂ ਦੀਆਂ ਨਜ਼ਰਾਂ ਲੱਗੀਆਂ ਵੀ ਹਨ, ਉੱਥੇ ਆਪੋ ਆਪਣਿਆਂ ਹਲਕਿਆਂ ਚ ਦਾਅਵੇ ਠੋਕੀ ਬੈਠੇ ਸੰਭਾਵਿਤ ਉਮੀਦਵਾਰਾਂ ਵੱਲੋਂ ਆਪਣੇ ਅਕਾਵਾਂ ਦੇ ਦਰਬਾਰਾਂ ਦੀਆਂ ਚੌਕੀਆਂ ਭਰੀਆਂ ਜਾ ਰਹੀਆਂ ਹਨ । ਸੂਤਰਾਂ ਮੁਤਾਬਕ ਪਤਾ ਲੱਗਾ ਹੈ ਕਿ ਰਾਹੁਲ ਗਾਂਧੀ ਵੱਲੋਂ ਚੋਣ ਮੈਨੀਫੈਸਟੋ ਜਾਰੀ ਕਰਨ ਤੋਂ ਬਾਅਦ ਵਿੱਚ ਅੱਜ ਦਿੱਲੀ ਵਿਖੇ ਹੀ ਪੰਜਾਬ ਦੇ ਉਮੀਦਵਾਰਾਂ ਦੀ ਚੋਣ ਨੂੰ ਲੈ ਕੇ ਸਕਰੀਨਿੰਗ ਕਮੇਟੀ ਦੀ ਮੀਟਿੰਗ ਹੋਈ ।ਜਿਸ ਵਿਚ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਤੇ ਪੰਜਾਬ ਦੇ ਰਾਜਸੀ ਮਾਮਲਿਆਂ ਦੇ ਇੰਚਾਰਜ ਆਸ਼ਾ ਕੁਮਾਰੀ ਵੀ ਸ਼ਾਮਲ ।ਕਾਂਗਰਸ ਦੇ ਅੰਦਰੂਨੀ ਸੂਤਰਾਂ ਮੁਤਾਬਕ ਪਤਾ ਲੱਗਿਆ ਹੈ ਕਿ ਅੱਜ ਦੀ ਮੀਟਿੰਗ ਵਿੱਚ ਪੰਜਾਬ ਦੇ 7 ਉਮੀਦਵਾਰਾਂ ਦੇ ਨਾਵਾਂ ਤੇ ਲਗਭਗ ਮੋਹਰ ਲਗਾ ਦਿੱਤੀ ਗਈ ਹੈ ,ਜਿਸ ਦਾ ਐਲਾਨ ਅੱਜ ਰਾਤ ਨੂੰ ਹੋਣ ਦੀ ਸੰਭਾਵਨਾ ਹੈ । ਫਾਈਨਲ ਕੀਤੇ ਉਮੀਦਵਾਰਾਂ ਚ ਪਟਿਆਲਾ ਤੋਂ ਮਹਾਰਾਣੀ ਪ੍ਰਨੀਤ ਕੌਰ , ਆਨੰਦਪੁਰ ਸਾਹਿਬ ਤੋਂ ਮਨੀਸ਼ ਤਿਵਾੜੀ ,ਗੁਰਦਾਸਪੁਰ ਤੋਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਜਲੰਧਰ ਤੋਂ ਚੌਧਰੀ ਸੰਤੋਖ ਸਿੰਘ ,ਲੁਧਿਆਣਾ ਤੋਂ ਰਵਨੀਤ ਸਿੰਘ ਬਿੱਟੂ, ਫਤਹਿਗੜ੍ਹ ਸਾਹਿਬ ਤੋਂ ਸੇਵਾਮੁਕਤ ਆਈਏਐੱਸ ਡਾਕਟਰ ਅਮਰ ਸਿੰਘ ,ਚੰਡੀਗੜ੍ਹ ਤੋਂ ਪਵਨ ਬਾਂਸਲ ਆਪ ਦੇ ਨਾਮ ਸ਼ਾਮਿਲ ਹਨ । ਇਹ ਵੀ ਪਤਾ ਲੱਗਾ ਹੈ ਕਿ ਹੁਸ਼ਿਆਰਪੁਰ ਤੋਂ ਰਾਜਕੁਮਾਰ ਚੱਬੇਵਾਲ ਤੇ ਆਮ ਆਦਮੀ ਪਾਰਟੀ ਚੋਂ ਕਾਂਗਰਸ ਚ ਸ਼ਾਮਿਲ ਹੋਈ ਮੈਡਮ ਜਾਮਨੀ ਦੇ ਨਾਵਾਂ ਚੋਂ ਇੱਕ ਤੇ ਮੋਹਰ ਲੱਗ ਸਕਦੀ ਹੈ । ਜਦਕਿ ਬਾਕੀ ਹਲਕਿਆਂ ਤੋਂ ਉਮੀਦਵਾਰਾਂ ਦਾ ਐਲਾਨ ਅਗਲੀ ਮੀਟਿੰਗ ਚ ਹੋਣ ਦੀ ਸੰਭਾਵਨਾ ਹੈ