• Home
  • ਸੁਪਰੀਮ ਕੋਰਟ : ਅਲੋਕ ਵਰਮਾ ਦੀ ਅਰਜ਼ੀ ‘ਤੇ ਬਹਿਸ ਪੂਰੀ-ਫੈਸਲਾ ਸੁਰੱਖਿਅਤ

ਸੁਪਰੀਮ ਕੋਰਟ : ਅਲੋਕ ਵਰਮਾ ਦੀ ਅਰਜ਼ੀ ‘ਤੇ ਬਹਿਸ ਪੂਰੀ-ਫੈਸਲਾ ਸੁਰੱਖਿਅਤ

ਨਵੀਂ ਦਿੱਲੀ:  ਬੀਤੇ ਮਹੀਨੇ ਤੋਂ ਸੀਬੀਆਈ 'ਚ ਚੱਲ ਰਹੇ ਵਿਵਾਦ ਨੂੰ ਨਿਪਟਾਉਣ ਲਈ ਸੁਪਰੀਮ ਕੋਰਟ ਨੇ ਅੱਜ ਅਲੋਕ ਵਰਮਾ ਦੀ ਅਰਜ਼ੀ 'ਤੇ ਬਹਿਸ ਪੂਰੀ ਕਰ ਲਈ ਹੈ। ਇਸ ਤਰਾਂ ਲਗਦਾ ਹੈ ਕਿ ਫੈਸਲਾ ਜਲਦੀ ਹੀ ਆ ਜਾਵੇਗਾ।
ਅਲੋਕ ਵਰਮਾ ਅਤੇ ਰਾਕੇਸ਼ ਅਸਥਾਨਾ ਦੇ ਵਿਵਾਦ 'ਚ ਸਰਕਾਰ ਵੱਲੋਂ ਸੀ.ਬੀ.ਆਈ. ਨਿਰਦੇਸ਼ਕ ਅਲੋਕ ਵਰਮਾ ਨੂੰ ਛੁੱਟੀ 'ਤੇ ਭੇਜੇ ਜਾਣ ਦੇ ਮਾਮਲੇ 'ਚ ਅਲੋਕ ਵਰਮਾ ਅਤੇ ਐਨ.ਜੀ.ਓ. ਵੱਲੋਂ ਦਾਇਰ ਪਟੀਸ਼ਨ 'ਤੇ ਸੁਪਰੀਮ ਕੋਰਟ ਨੇ ਆਪਣਾ ਫ਼ੈਸਲਾ ਸੁਰੱਖਿਅਤ ਰੱਖ ਲਿਆ ਹੈ।