• Home
  • ਐਤਕੀਂ ਨਹੀਂ ਮਿਲ ਸਕਿਆ ਗਿ: ਗੁਰਬਚਨ ਸਿੰਘ ਦੇ ਪੁੱਤਰ ਨੂੰ ਪਸ਼ੂ ਮੇਲਿਆਂ ਦਾ ਠੇਕਾ

ਐਤਕੀਂ ਨਹੀਂ ਮਿਲ ਸਕਿਆ ਗਿ: ਗੁਰਬਚਨ ਸਿੰਘ ਦੇ ਪੁੱਤਰ ਨੂੰ ਪਸ਼ੂ ਮੇਲਿਆਂ ਦਾ ਠੇਕਾ

ਐਤਕੀਂ ਨਹੀਂ ਮਿਲ ਸਕਿਆ ਗਿ: ਗੁਰਬਚਨ ਸਿੰਘ ਦੇ ਪੁੱਤਰ ਨੂੰ ਪਸ਼ੂ ਮੇਲਿਆਂ ਦਾ ਠੇਕਾਚੰਡੀਗੜ੍ਹ, 22 ਸਤੰਬਰ (ਪ੍ਰਤੀਨਿੱਧ)—ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਪੁੱਤਰ ਅਤੇ ਸਾਬਕਾ ਅਕਾਲੀ ਚੇਅਰਮੈਨ ਮਨਜਿੰਦਰ ਸਿੰਘ ਬਿੱਟੂ ਨੂੰ ਐਤਕੀਂ ਪਸ਼ੂ ਮੇਲਿਆਂ ਦਾ ਠੇਕਾ ਨਹੀਂ ਮਿਲ ਸਕਿਆ ਹੈ। ਬਿੱਟੂ ਨੇ ਸਾਲ 2018-19 ਦੇ ਪੰਜਾਬ ਦੇ ਪਸ਼ੂ ਮੇਲਿਆਂ ਦਾ ਠੇਕਾ ਲੈਣ ਲਈ ਸਰਕਾਰੀ ਪੱਧਰ ‘ਤੇ ਪਹੁੰਚ ਕੀਤੀ ਸੀ।।ਆਰਟੀਆਈ ਰਾਹੀਂ ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਮਾਲੀ ਸਾਲ ਦੌਰਾਨ ਪੰਚਾਇਤ ਵਿਭਾਗ ਨੇ ਪੰਜਾਬ ਦੇ ਪਸ਼ੂ ਮੇਲਿਆਂ ਦਾ 1 ਜੁਲਾਈ 2017 ਤੋਂ 30 ਜੂਨ 2018 ਤਕ ਦਾ ਠੇਕਾ ‘ਯੂਨਾਈਟਿਡ ਕੈਟਲ ਫੇਅਰ ਆਰਗੇਨਾਈਜ਼ਰ’ ਨੂੰ 105.50 ਕਰੋੜ ਵਿਚ ਦਿਤਾ ਸੀ ਜਿਸ ਵਿਚ ਸਾਬਕਾ ਚੇਅਰਮੈਨ ਮਨਜਿੰਦਰ ਸਿੰਘ ਵੀ ਹਿਸੇਦਾਰ ਸੀ। ਜਾਣਕਾਰੀ ਅਨੁਸਾਰ ਪੰਚਾਇਤ ਵਿਭਾਗ ਨੇ ਐਤਕੀਂ ਪਸ਼ੂ ਮੇਲਿਆਂ ਦਾ ਠੇਕਾ ਰਾਜਪੁਰੇ ਦੀ ਫ਼ਰਮ ਨੂੰ ਦਿਤਾ ਹੈ। ਪੰਚਾਇਤ ਵਿਭਾਗ ਕੋਲ 2018-19 ਦੇ ਪਸ਼ੂ ਮੇਲਿਆਂ ਦਾ ਠੇਕਾ ਲੈਣ ਲਈ ਬਿੱਟੂ ਨੇ 9 ਜੁਲਾਈ 2018 ਨੂੰ ਸਕਿਉਰਿਟੀ ਡਰਾਫ਼ਟ ਜਮ੍ਹਾ ਕਰਾਇਆ ਸੀ। ਇਸ ਮੌਕੇ 12 ਬੋਲੀਕਾਰਾਂ ਨੇ ਵੀ ਅਜਿਹੇ ਡਰਾਫ਼ਟ ਜਮ੍ਹਾਂ ਕਰਾਏ ਸਨ।
ਹਾਲਾਂਕਿ ਉਹ ਇਹ ਕਾਰੋਬਾਰ ਨਿਯਮਾ ਅਨੁਸਾਰ ਅਤੇ ਸਰਕਾਰੀ ਖ਼ਜ਼ਾਨੇ ਨੂੰ ਠੇਕੇ ਦੀ ਪੂਰੀ ਰਾਸ਼ੀ ਤਾਰ ਕੇ ਕਰ ਰਹੇ ਸਨ ਪਰ ਜਥੇਦਾਰ ਦੇ ਪਰਿਵਾਰ ਵਿਚੋਂ ਹੋਣ ਕਰਕੇ ਉਸ ‘ਤੇ ਨੈਤਿਕ ਨਜ਼ਰੀਏ ਤੋਂ ਉਂਗਲ ਉਠ ਰਹੀ ਸੀ। ਦੂਜੇ ਪਾਸੇ ਸਾਬਕਾ ਚੇਅਰਮੈਨ ਬਿੱਟੂ ਦਾ ਕਹਿਣਾ ਹੈ ਕਿ ਬੀਤੇ ਸਾਲ ਵੱਡਾ ਘਾਟਾ ਪੈਣ ਕਾਰਨ ਐਤਕੀਂ ਉਨ੍ਹਾ ਕੰਮ ਨਹੀਂ ਲਿਆ। ਉਨ੍ਹਾਂ ਕਿਹਾ ਕਿ ਕੰਮ ਕਰਨਾ ਕੋਈ ਪਾਪ ਨਹੀਂ, ਠੱਗੀ ਮਾਰਨਾ ਮਾੜੀ ਗੱਲ ਹੈ। ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਹਰ ਮਹੀਨੇ 42 ਪਸ਼ੂ ਮੇਲੇ ਲੱਗਦੇ ਹਨ।

  • Home
  • ਫਲੋਰ ਮਿੱਲ ਨੂੰ ਕੀਤਾ ਸੀਲ• 2000 ਕਵਿੰਟਲ ਖ਼ਰਾਬ ਕਣਕ ਹੋਈ ਬਰਾਮਦ

ਫਲੋਰ ਮਿੱਲ ਨੂੰ ਕੀਤਾ ਸੀਲ• 2000 ਕਵਿੰਟਲ ਖ਼ਰਾਬ ਕਣਕ ਹੋਈ ਬਰਾਮਦ

ਚੰਡੀਗੜ•,(ਖ਼ਬਰ ਵਾਲੇ ਬਿਊਰੋ):
ਇੱਕ ਖੁਫ਼ੀਆ ਜਾਣਕਾਰੀ ਤਹਿਤ ਕਮਿਸ਼ਨਰੇਟ, ਫੂਡ ਅਤੇ ਡਰੱਗ ਪ੍ਰਬੰਧਨ, ਪੰਜਾਬ ਵੱਲੋਂ ਬਣਾਈ ਇੱਕ ਵਿਸ਼ੇਸ਼ ਟੀਮ ਨੇ ਜ਼ਿਲ•ਾ ਲੁਧਿਆਣਾ ਦੇ ਪਿੰਡ ਆਲਮਗੀਰ ਦੀ ਭਗਵਤੀ ਫਲੋਰ ਮਿੱਲ 'ਤੇ ਛਾਪੇਮਾਰੀ ਕੀਤੀ ।
ਇਹ ਛਾਪੇਮਾਰੀ ਫੂਡ ਸੇਫਟੀ ਅਧਿਕਾਰੀਆਂ ਤੇ ਡੇਅਰ•ੀ ਵਿਕਾਸ ਵਿਭਾਗ,ਸੰਗਰੂਰ ਦੇ ਅਫਸਰਾਂ ਵੱਲੋਂ ਸਾਂਝੇ ਰੂਪ ਵਿੱਚ ਕੀਤੀ ਗਈ। ਲੁਧਿਆਣਾ ਵਿੱਚ ਸਥਿਤ ਭਗਵਤੀ ਐਗਰੋ ਉਤਪਾਦਨ ਯੁਨਿਟ 'ਤੇ ਕੀਤੀ ਇਸ ਜਾਂਚ ਦੌਰਾਨ 2000 ਕਵਿੰਟਲ ਖ਼ਰਾਬ ਤੇ ਮਾੜ•ੇ ਦਰਜੇ ਦੀ ਕਣਕ ,1500 ਕਵਿੰਟਲ ਵਧੀਆ ਕਿਸਮ ਦੀ ਕਣਕ ਅਤੇ ਦਸ-ਦਸ ਕਿੱਲੋ ਵਜ਼ਨ ਦੀਆਂ 800 ਆਟੇ ਦੀਆਂ ਥੈਲੀਆਂ ਬਰਾਮਦ ਕੀਤੀਆਾਂ ਗਈਆਂ।
ਜਾਂਚ ਦੌਰਾਨ ਇਹ ਪਾਇਆ ਗਿਆ ਕਿ ਖਰਾਬ ਕਣਕ ਕਾਲੀ ਤੇ ਮੁਸ਼ਕੀ ਹੋਈ ਸੀ ਅਤੇ ਇਹ ਘਟੀਆ ਕਿਸਮ ਦੀ ਕਾਲੀ ਕਣਕ ਚੰਗੀ ਕਣਕ ਵਿੱਚ ਰਲਾਕੇ-ਮਿਲਾਕੇ ਮਿੱਲ ਵਿੱਚ ਵਰਤੀ ਜਾ ਰਹੀ ਸੀ।
ਅਗਲੇਰੀ ਜਾਂਚ ਲÎਈ ਟੀਮ ਵੱਲੋਂ ਕਣਕ,ਆਟਾ,ਮੈਦਾ ਤੇ ਸੂਜੀ ਤੇ ਸੈਂਪਲ ਭਰੇ ਗਏ ਅਤੇ ਮਿੱਲ ਨੂੰ ਸੀਲ ਕਰ ਦਿੱਤਾ ਗਿਆ ਹੈ। ਇਸ ਦੌਰਾਨ ਇਹ ਵੀ ਪਾÎਿÂਆ ਗਿਆ ਕਿ ਉਕਤ ਮਿੱਲ ਬਿਨਾਂ ਐਫਐਸਐਸਏਆਈ ਲਾਇਸੈਂਸ ਤੋਂ ਚਲਾਈ ਜਾ ਰਹੀ ਸੀ ।