• Home
  • ਪੱਤਰਕਾਰ ਛਤਰਪਤੀ ਕਤਲ ਮਾਮਲਾ : ਬਾਅਦ ਦੁਪਹਿਰ ਤਕ ਆ ਸਕਦਾ ਹੈ ਫ਼ੈਸਲਾ

ਪੱਤਰਕਾਰ ਛਤਰਪਤੀ ਕਤਲ ਮਾਮਲਾ : ਬਾਅਦ ਦੁਪਹਿਰ ਤਕ ਆ ਸਕਦਾ ਹੈ ਫ਼ੈਸਲਾ

ਪੰਚਕੂਲਾ: ਪੰਚਕੂਲਾ ਦੀ ਸੀ ਬੀ ਆਈ ਅਦਾਲਤ ਅੱਜ ਪੱਤਰਕਾਰ ਰਾਮਚੰਦਰ ਛਤਰਪਤੀ ਕਤਲ ਮਾਮਲੇ 'ਚ ਦੁਪਹਿਰ ਬਾਅਦ ਫ਼ੈਸਲਾ ਸੁਣਾ ਸਕਦੀ ਹੈ। ਅਦਾਲਤ ਦੇ ਬਾਹਰ ਹਰਿਆਣਾ ਪੁਲਿਸ ਦੇ 500 ਜਵਾਨ ਤਾਇਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ ਸ਼ਹਿਰ ਦੇ ਹੋਰ ਇਲਾਕਿਆਂ 'ਚ ਵੀ ਪੁਲਿਸ ਨਾਕੇ ਲਾ ਕੇ ਰਾਹਗੀਰਾਂ ਦੀ ਚੈਕਿੰਗ ਕਰ ਰਹੀ ਹੈ।
ਇਸ ਮੌਕੇ ਅਦਾਲਤ 'ਚ ਫ਼ੈਸਲਾ ਸੁਣਾਉਣ ਵਾਲੇ ਜੱਜ ਜਗਦੀਪ ਲੋਹਾਨ ਸਮੇਤ ਡੇਰਾ ਮੁਖੀ ਦਾ ਸਾਬਕਾ ਡਰਾਇਵਰ ਤੇ ਮੁੱਖ ਗਵਾਹ ਖੱਟਾ ਸਿੰਘ ਅਦਾਲਤ 'ਚ ਪਹੁੰਚ ਚੁੱਕੇ ਹਨ। ਇਸ ਤੋਂ ਇਲਾਵਾ ਡੇਰਾ ਮੁੱਖੀ ਤੋਂ ਇਲਾਵਾ ਕੇਸ 'ਚ ਨਾਮਜ਼ਦ ਦੋਸ਼ੀ ਵੀ ਅਦਾਲਤ 'ਚ ਪਹੁੰਚ ਚੁੱਕੇ ਹਨ।
ਦਸ ਦਈਏ ਕਿ ਡੇਰਾ ਮੁਖੀ ਨੂੰ ਫ਼ੈਸਲਾ ਵੀਡੀਉ ਕਾਨਫਰਾਸਿੰਗ ਜ਼ਰੀਏ ਸੁਣਾਇਆ ਜਾਵੇਗਾ ਜੋ ਕਿ ਫਿਲਹਾਲ ਸੁਨਾਰੀਆ ਜੇਲ 'ਚ ਬੰਦ ਹੈ ਜਿਥੇ ਵੀ ਭਾਰੀ ਗਿਣਤੀ 'ਚ ਪੁਲਿਸ ਬਲ ਤਾਇਨਾਤ ਹੈ।
ਉਧਰ ਸਿਰਸਾ ਵਿਖੇ ਵੀ ਪੁਲਿਸ ਦੀਆਂ 12 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ ਤੇ ਧਾਰਾ 144 ਲਾਗੂ ਕਰ ਕੇ ਚੱਪੇ ਚੱਪੇ 'ਤੇ ਨਜ਼ਰ ਰੱਖੀ ਜਾ ਰਹੀ ਹੈ।