• Home
  • ਭਲਕੇ ਰਿਲੀਜ਼ ਹੋਵੇਗੀ ਫਿਲਮ “ਐਕਸੀਡੈਂਟਲ ਪ੍ਰਾਈਮ ਮਨਿਸਟਰ”

ਭਲਕੇ ਰਿਲੀਜ਼ ਹੋਵੇਗੀ ਫਿਲਮ “ਐਕਸੀਡੈਂਟਲ ਪ੍ਰਾਈਮ ਮਨਿਸਟਰ”

ਮੁੰਬਈ : ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਜੀਵਨ 'ਤੇ ਬਣੀ ਫਿਲਮ 'ਐਕਸੀਡੈਂਟਲ ਪ੍ਰਾਈਮ ਮਨਿਸਟਰ' ਭਲਕੇ ਰਿਲੀਜ਼ ਹੋ ਰਹੀ ਹੈ। ਪਿਛਲੇ ਦਿਨੀਂ ਉਠੇ ਵਿਵਾਦ ਕਾਰਨ ਇਹ ਕਿਆਸਰਾਈਆਂ ਲਾਈਆਂ ਜਾ ਰਹੀਆਂ ਹਨ ਕਿ ਇਹ ਫਿਲਮ ਕਈ ਸੂਬਿਆਂ ਵਿੱਚ ਦਿਖਾਈ ਨਹੀਂ ਜਾਵੇਗੀ ਜਿਸ ਦਾ ਅਸਰ ਸਿੱਧੇ ਤੌਰ 'ਤੇ ਫਿਲਮ ਦੀ ਕਮਾਈ 'ਤੇ ਪਵੇਗਾ। ਫਿਲਮੀ ਪੰਡਿਤ ਅੰਦਾਜ਼ਾ ਲਾ ਰਹੇ ਹਨ ਕਿ ਇਸ ਦੀ ਪਹਿਲੇ ਦਿਨ 2 ਕੁ ਕਰੋੜ ਦੇ ਕਰੀਬ ਕਮਾਈ ਹੋਵੇਗੀ।
ਫਿਲਮ ਦੀ ਕਮਾਈ ਪਿਛੇ ਇੱਕ ਕਾਰਨ ਇਹ ਵੀ ਮੰਨਿਆ ਜਾ ਰਿਹਾ ਹੈ ਕਿਉਂਕਿ ਇਸ ਦੇ ਨਾਲ ਹੀ ਵਿੱਕੀ ਕੌਸਨ ਦੀ ਫਿਲਮ 'ਉੜੀ' ਵੀ ਰਿਲੀਜ਼ ਹੋ ਰਹੀ ਹੈ। ਇਸ ਫਿਲਮ ਨੂੰ ਵੀ ਕਾਫੀ ਉਤਸ਼ਾਹ ਮਿਲ ਰਿਹਾ ਹੈ।
ਕਿਸੇ ਵਿਵਾਦ ਤੋਂ ਬਚਣ ਲਈ ਫਿਲਮ 'ਐਕਸੀਡੈਂਟਲ ਪ੍ਰਾਈਮ ਮਨਿਸਟਰ' ਨੂੰ ਅਜੇ ਤਕ ਮੀਡੀਆ ਨੂੰ ਨਹੀਂ ਦਿਖਾਇਆ ਗਿਆ ਜਿਸ ਕਾਰਨ ਮੀਡੀਆ ਵੀ ਕੁਝ ਨਹੀਂ ਬੋਲ ਰਿਹਾ।
ਉਧਰ ਇਸ ਫਿਲਮ ਵਿਰੁਧ ਲਗਾਤਾਰ ਪਟੀਸ਼ਨਾਂ ਫਾਈਲ ਹੋ ਰਹੀਆਂ ਹਨ। ਬੀਤੇ ਕਲ ਜਿਥੇ ਵਕੀਲ ਪੂਜਾ ਮਹਾਜਨ ਦੀ ਤਰਫੋਂ ਸੁਪਰੀਮ ਕੋਰਟ 'ਚ ਪਟੀਸ਼ਨ ਪਾਈ ਗਈ ਉਥੇ ਹੀ ਮੁਜੱਫ਼ਰਪੁਰ ਅਦਾਲਤ 'ਚ ਵੀ ਅਨੁਪਮ ਖੇਰ ਅਤੇ ਬਾਕੀ ਕਲਾਕਾਰਾਂ ਵਿਰੁਧ ਸ਼ਿਕਾਇਤ ਦਰਜ ਕਰਵਾਈ ਗਈ ਹੈ। ਸ਼ਿਕਾਇਤ 'ਚ ਲਿਖਿਆ ਗਿਆ ਹੈ ਕਿ ਫਿਲਮ ਦੀ ਟੀਮ ਸਾਫ਼ ਦਿੱਖ ਵਾਲੇ ਸਿਆਸਤਦਾਨਾਂ 'ਤੇ ਚਿੱਕੜ ਸੁਟਣਾ ਚਾਹੁੰਦੀ ਹੈ ਇਸ ਲਈ ਫਿਲਮ 'ਤੇ ਤੁਰੰਤ ਰੋਕ ਲਾਈ ਜਾਵੇ। ਇਨਾਂ ਪਟੀਸ਼ਨਾਂ ਦਾ ਫ਼ੈਸਲਾ ਸ਼ਾਮ ਤਕ ਆਉਣ ਦੀ ਸੰਭਾਵਨਾ ਹੈ।