• Home
  • ਮਿਸ-ਬ੍ਰਾਂਡਿਡ ਖਾਣ ਪੀਣ ਵਾਲੀਆਂ ਵਸਤਾਂ ਵੇਚਣ ਦੇ ਦੋਸ਼ ਅਧੀਨ ਅਦਾਲਤ ਵੱਲੋਂ 16 ਵਪਾਰਕ ਅਦਾਰਿਆਂ ਨੂੰ ਜੁਰਮਾਨਾ

ਮਿਸ-ਬ੍ਰਾਂਡਿਡ ਖਾਣ ਪੀਣ ਵਾਲੀਆਂ ਵਸਤਾਂ ਵੇਚਣ ਦੇ ਦੋਸ਼ ਅਧੀਨ ਅਦਾਲਤ ਵੱਲੋਂ 16 ਵਪਾਰਕ ਅਦਾਰਿਆਂ ਨੂੰ ਜੁਰਮਾਨਾ

ਨਵਾਂਸ਼ਹਿਰ, 29 ਮਾਰਚ-ਸ਼੍ਰੀਮਤੀ ਅਨੁਪਮ ਕਲੇਰ ਵਧੀਕ ਡਿਪਟੀ ਕਮਿਸ਼ਨਰ (ਜਨਰਲ)-ਕਮ-ਐਡਜੁਡੀਕੇਟਿੰਗ ਅਫ਼ਸਰ (ਫੂਡ ਸੇਫ਼ਟੀ) ਸ਼ਹੀਦ ਭਗਤ ਸਿੰਘ ਨਗਰ ਦੀ ਅਦਾਲਤ ਵੱਲੋਂ 16 ਦੋਸ਼ੀਆਂ ਵੱਖ-ਵੱਖ ਖਾਣ ਪੀਣ ਵਾਲੀਆਂ ਵਸਤਾਂ ਤਿਆਰ ਕਰਨ ਵਾਲੀਆਂ ਫਰਮਾਂ, ਦੁਕਾਨਦਾਰ, ਹਸਪਤਾਲ ਕੰਟੀਨ, ਰੈਸਟੋਰੈਂਟ, ਡੇਅਰੀਆਂ ਆਦਿ ਸ਼ਾਮਿਲ ਹਨ, ਨੂੰ 2.77 ਲੱਖ ਰੁਪਏ ਦੇ ਜੁਰਮਾਨੇ ਕੀਤੇ ਗਏ ਹਨ। ਸਹਾਇਕ ਕਮਿਸ਼ਨਰ (ਫੂਡ) ਸ਼ਹੀਦ ਭਗਤ ਸਿੰਘ ਨਗਰ ਮਨੋਜ ਖੋਸਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼੍ਰੀਮਤੀ ਰਾਖੀ ਵਿਨਾਇਕ ਅਤੇ ਸੰਗੀਤਾ ਸਹਿਦੇਵ, ਫੂਡ ਸੇਫ਼ਟੀ ਅਫ਼ਸਰਾਂ ਦੀਆਂ ਟੀਮਾਂ ਵੱਲੋਂ ਉਨ੍ਹਾਂ ਦੀ ਅਗਵਾਈ ਹੇਠ ਜ਼ਿਲ੍ਹੇ ਭਰ ਵਿੱਚ ਵੱਖ-ਵੱਖ ਖਾਣ-ਪੀਣ ਵਾਲੀਆਂ ਵਸਤਾਂ ਦੇ ਸੈਂਪਲ ਭਰ ਕੇ ਨਿਰੀਖਣ ਲਈ ਸਟੇਟ ਫੂਡ ਲੈਬ ਵਿਖੇ ਭੇਜੇ ਸਨ ਜੋ ਕਿ ਫੂਡ ਸੇਫ਼ਟੀ ਐਕਟ ਦੇ ਮਾਪਦੰਡਾਂ ਅਨੁਸਾਰ ਗੈਰ-ਮਿਆਰੀ ਅਤੇ ਮਿਸ-ਬਾਂ੍ਰਡਿਡ ਘੋਸ਼ਿਤ ਕੀਤੇ ਗਏ ਸਨ ਅਤੇ ਇਹ ਸਾਰੇ ਕੇਸ ਉਕਤ ਅਦਾਲਤ ਵਿੱਚ ਦਾਇਰ ਕੀਤੇ ਗਏ ਸਨ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਅਦਾਰਿਆਂ ਨੂੰ ਜੁਰਮਾਨੇ ਕੀਤੇ ਗਏ ਹਨ, ਉਨ੍ਹਾਂ ’ਚ ਮਿਸਬ੍ਰਾਂਡਿਡ ਫਲੇਵਰਡ ਦੱੁਧ ਤਿਆਰ ਕਰਨ ਵਾਲੇ ਧਵਨ ਫੂਡ ਪ੍ਰੋਡਕਟਸ ਸ਼ਹੀਦਗੜ੍ਹ (ਫਤਿਹਗੜ੍ਹ ਸਾਹਿਬ) ਅਤੇ ਸਪਲਾਈ ਕਰਨ ਵਾਲੇ ਗੁਰਮੀਤ ਸਿੰਘ ਅਤੇ ਪਿ੍ਰਤਪਾਲ ਸਿੰਘ ਸਮਰਾਲਾ ਨੂੰ   ਕਰਮਵਾਰ 50,000 ਰੁਪਏ ਅਤੇ 2000 ਰੁਪਏ, ਮਿਸ ਬ੍ਰਾਂਡਿਡ ਸਰੋਂ ਦਾ ਤੇਲ ਤਿਆਰ ਕਰਨ ਵਾਲੇ ਦੁਰਗਾ ਆਇਲ ਇੰਡਸਟਰੀ ਫਾਜ਼ਿਲਕਾ ਰੋਡ ਅਬੋਹਰ ਅਤੇ ਦੁਕਾਨਦਾਰ  ਜੁਗਿੰਦਰ ਸ਼ਾਹ ਕਰਿਆਨਾ ਸਟੋਰ,ਨਵਾਂਸ਼ਹਿਰ ਨੂੰ ਕਰਮਵਾਰ 25,000 ਰੁਪਏ ਅਤੇ  10,000 ਰੁਪਏ, ਸਬ ਸਟੈਡਰਡ ਸਰੋਂ ਦਾ ਤੇਲ ਤਿਆਰ ਕਰਨ ਵਾਲੇ ਕਪੂਰ ਇੰਡਸਟਰੀ ਮੇਨ ਬਾਜ਼ਾਰ ਸਰਹਿੰਦ ਅਤੇ  ਦੁਕਾਨਦਾਰ ਮਨਜੀਤ ਕਰਿਆਨਾ ਸਟੋਰ ਕਾਹਮਾ ਨੂੰ ਕਰਮਵਾਰ  20,000 ਰੁਪਏ ਅਤੇ 5000 ਰੁਪਏ, ਸਬ ਸਟੈਡਰਡ ਸਰੋਂ ਦਾ ਤੇਲ ਤਿਆਰ ਕਰਨ ਵਾਲੇ ਕੇ.ਸੀ. ਆਇਲ ਪਵਾ ਲੁਧਿਆਣਾ ਅਤੇ  ਦੁਕਾਨਦਾਰ ਭਾਰਤੀ ਕਰਿਆਨਾ ਸਟੋਰ ਸਾਹਮਣੇ  ਸੈਲ ਫੈਕਟਰੀ ਰਾਹੋਂ ਨੂੰ ਕਰਮਵਾਰ 10,000 ਰੁਪਏ ਅਤੇ 5000 ਰੁਪਏ, ਕੈਫੇ ਕੋਫੀ ਡੇ ਬੰਗਾ ਰੋਡ ਨਵਾਂਸ਼ਹਿਰ ਨੂੰ ਸਬ ਸਟੈਂਡਰਡ ਆਇਸਕ੍ਰੀਮ ਅਤੇ ਮਿਸ ਬ੍ਰਾਂਡਿਡ ਸੈਂਡਵਿਚ ਲਈ ਕਰਮਵਾਰ 20,000 ਰੁਪਏ ਅਤੇ 25,000 ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ।  ਇਸੇ ਤਰ੍ਹਾਂ ਆਈ.ਵੀ.ਹਸਪਤਾਲ (ਕਨਟੀਨ) ਚੰਡੀਗੜ੍ਹ ਰੋਡ ਨਵਾਂਸ਼ਹਿਰ ਨੂੰ ਮਿਸ ਬ੍ਰਾਂਡਿਡ ਨਮਕੀਨ ਅਤੇ ਨੂਡਲ ਵਰਤਣ ਦੇ ਦੋਸ਼ ਹੇਠ ਕਰਮਵਾਰ 10,000 ਰੁਪਏ ਅਤੇ 5000  ਰੁਪਏ, ਮਿਸ ਬ੍ਰਾਡਿਡ ਕੋਲਡ ਡਰਿੰਕ ਲਈ ਐਸ.ਵੀ. ਕੋਲਡ ਡਰਿੰਕਸ ( ਨਿਰਮਾਤਾ ਕੰਪਨੀ) ਸੁਧਾ ਮਾਜਰਾ (ਬਲਾਚੌਰ) ਨੂੰ 50,000 ਰੁਪਏ, ਹਰੀਸ਼ ਡੇਅਰੀ ਬੰਗਾ ਨੂੰ ਸਬ ਸਟੈਂਡਰਡ ਦੁੱਧ ਲਈ 20,000 ਰੁਪਏ, ਪ੍ਰਭੂ ਕਿਰਪਾ ਕਰਿਆਨਾ ਸਟੋਰ ਨਵਾਂਸ਼ਹਿਰ ਨੂੰ ਸਬ ਸਟੈਡਰਡ ਸਰੋਂ ਦੇ ਤੇਲ ਲਈ 10,000 ਰੁਪਏ, ਸੋਹਣ ਲਾਲ ਕਰਿਆਨਾ ਸਟੋਰ ਖਟਕੜ ਕਲਾਂ ਨੂੰ ਮਿਸ ਬ੍ਰਾਂਡਿਡ ਬਿਸਕੁਟ ਲਈ 5000 ਰੁਪਏ ਅਤੇ ਜਸਪਾਲ ਕਰਿਆਨਾ ਬੰਗਾ ਰੋਡ ਨਵਾਂਸ਼ਹਿਰ ਨੂੰ ਮਿਸ ਬ੍ਰਾਂਡਿਡ ਨਮਕ  ਲਈ 5000 ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ।