• Home
  • ਹੁਣ ਡੀ ਜੀ ਪੀ ਬਣੇਗਾ ਚੰਡੀਗੜ੍ਹ ‘ਚ ਪੱਤਰਕਾਰ.!

ਹੁਣ ਡੀ ਜੀ ਪੀ ਬਣੇਗਾ ਚੰਡੀਗੜ੍ਹ ‘ਚ ਪੱਤਰਕਾਰ.!

ਚੰਡੀਗੜ੍ਹ (ਖਬਰ ਵਾਲੇ ਬਿਊਰੋ) -ਹੁਣ ਡੀ ਜੀ ਪੀ ਬਣੇਗਾ ਪੱਤਰਕਾਰ! ਜੀ ਹਾਂ ਇਹ ਸੱਚ ਹੈ । ਮੇਘਾਲਿਆ ਦੇ ਸੇਵਾਮੁਕਤ ਡੀ ਜੀ ਪੀ ਸਵਰਾਜਵੀਰ ਸਿੰਘ ਅੱਜ ਸ਼ਾਮ ਨੂੰ ਪੰਜਾਬੀ ਦੇ ਪ੍ਰਸਿੱਧ ਅਖ਼ਬਾਰ ਪੰਜਾਬੀ ਟਿਊਨ ਦੇ ਸੰਪਾਦਕ ਦਾ ਅਹੁਦਾ ਸੰਭਾਲ ਲੈਣਗੇ । ਡਾ ਸਵਰਾਜਵੀਰ ਸਿੰਘ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਨਾਲ ਸਬੰਧਤ ਹਨ ।ਸਵਰਾਜਬੀਰ ਐਮਬੀਬੀਐਸ ਕਰਨ ਤੋਂ ਬਾਅਦ ਇੰਡੀਅਨ ਪੁਲੀਸ ਸਰਵਿਸਿਜ਼ ਚ ਸਿਲੈਕਟ ਹੋਏ 'ਇਨ੍ਹਾਂ ਨੂੰ ਆਸਾਮ ,ਮੇਘਾਲਿਆ ਦਾ ਕਾਡਰ ਮਿਲਿਆ । ਡਾ ਸਵਰਾਜਬੀਰ ਸਿੰਘ 1996 ਕਾਡਰ ਦੇ ਆਈਪੀਐਸ ਅਧਿਕਾਰੀ ਨਿਯੁਕਤੀ ਤੋਂ ਪਹਿਲਾਂ ਥੀਏਟਰ ਨਾਲ ਵੀ ਜੁੜੇ ਰਹੇ ਹਨ ਅਤੇ ਉਨ੍ਹਾਂ ਨਾਟਕ ਵੀ ਲਿਖੇ ।
ਦੱਸਣਯੋਗ ਹੈ ਕਿ ਪੰਜਾਬੀ ਟ੍ਰਿਬਿਊਨ ਦੇ ਪਹਿਲੇ ਸੰਪਾਦਕ ਸੁਰਿੰਦਰ ਸਿੰਘ ਤੇਜ ਅੱਜ ਸੇਵਾਮੁਕਤ ਹੋ ਜਾਣਗੇ ,ਉਨ੍ਹਾਂ ਦੀ ਥਾਂ ਤੇ ਡਾ ਸਵਰਾਜਬੀਰ ਦੀ ਨਿਯੁਕਤੀ ਹੋ ਗਈ ਹੈ ।