• Home
  • 25-25 ਪੈਸੇ ਵਿਚ ਵਿਕਿਅਾ ਪੰਜਾਬ ਸਰਕਾਰ ਦਾ ਚੋਣ ਮੈਨੀਫੈਸਟੋ – ਮੈਨੀਫੈਸਟੋ ‘ਤੇ ਧਰ ਕੇ ਪਕੌੜੇ ਖਾਧੇ

25-25 ਪੈਸੇ ਵਿਚ ਵਿਕਿਅਾ ਪੰਜਾਬ ਸਰਕਾਰ ਦਾ ਚੋਣ ਮੈਨੀਫੈਸਟੋ – ਮੈਨੀਫੈਸਟੋ ‘ਤੇ ਧਰ ਕੇ ਪਕੌੜੇ ਖਾਧੇ

ਚੰਡੀਗੜ੍ਹ, (ਖਬਰ ਵਾਲੇ ਬਿਊਰੋ)- ਸੂਬਾ ਸਰਕਾਰ ਦੇ ਮੁਖ ਦਫਤਰ "ਪੰਜਾਬ ਸਿਵਲ ਸਕਤਰੇਤ ਚੰਡੀਗੜ" ਵਿਖੇ ਅਜ ਸਵੇਰੇ ੲਿਕ ਵਖਰਾ ਹੀ ਅਾਲਮ ਵੇਖਣ ਨੂੰ ਮਿਲਿਅਾ, ਜਦੋਂ ਪੰਜਾਬ ਸਿਵਲ ਸਕਤਰੇਤ ਦੇ ਮੁਲਾਜ਼ਮਾਂ ਨੇ ਅਨੋਖਾ ਪ੍ਰਦਰਸ਼ਨ ਕਰਦਿਆਂ "ਪੰਜਾਬ ਕਾਂਗਰਸ" ਦਾ ਚੋਣ ਮੈਨੀਫੈਸਟੋ ਚਵੰਨੀ-ਚਵੰਨੀ ਭਾਵ 25-25 ਪੈਸੇ ਵਿਚ ਖਰੀਦਿਅਾ ਅਤੇ ੳੁਸ 'ਤੇ ਰੱਖ  ਕੇ ਪਕੌੜੇ ਖਾਧੇ , ਜਿਸ ਮੈਨੀਫੈਸਟੋ ਵਿਚਲੇ "ਵਾਅਦਿਅਾਂ"  ਸਦਕਾ ਕਾਂਗਰਸ ਨੇ ਪੰਜਾਬ ਵਿਚ ਲੋਕ ਮਤ ਹਾਸਿਲ ਕਰਦਿਅਾਂ ਸਰਕਾਰ ਬਣਾੲੀ ਸੀ, ਮੁਲਾਜ਼ਮਾਂ ਦੀ ਅਗਵਾੲੀ ਪੰਜਾਬ ਸਿਵਲ ਸਕਤਰੇਤ ਸਟਾਫ ਅੈਸੋਸੀੲੇਸ਼ਨ ਦੇ ਪਰਧਾਨ ਸੁਖਪਾਲ ਸਿੰਘ ਖਹਿਰਾ ਨੇ ਕੀਤੀ, ਮੁਲਾਜ਼ਮਾਂ ਦਾ ਕਹਿਣਾ ਸੀ ਕਿ ਮੁਲਾਜ਼ਮਾਂ ਨਾਲ ਕੀਤਾ ੲਿਕ ਵੀ ਵਾਅਦਾ ਪੂਰਾ ਨਾ ਹੋਣ ਕਾਰਨ ੲਿਹ ਚੋਣ ਮੈਨੀਫੈਸਟੋ ਰੱਦੀ  ਦਾ ਕਾਗਜ਼ ਬਣਕੇ ਰਹਿ ਗਿਅਾ ਹੈ