• Home
  • ਕੋਈ ਇੰਨਾ ਵੀ ਹੈਵਾਨ ਵੀ ਹੋ ਸਕਦੈ-ਡਾਕਟਰ ਨੇ ਨੌਕਰਾਂ ਦੀਆਂ ਲਾਸ਼ਾਂ ਦੇ ਕੀਤੇ 500 ਟੁਕੜੇ

ਕੋਈ ਇੰਨਾ ਵੀ ਹੈਵਾਨ ਵੀ ਹੋ ਸਕਦੈ-ਡਾਕਟਰ ਨੇ ਨੌਕਰਾਂ ਦੀਆਂ ਲਾਸ਼ਾਂ ਦੇ ਕੀਤੇ 500 ਟੁਕੜੇ

ਭੋਪਾਲ : ਮੱਧ ਪ੍ਰਦੇਸ਼ ਦੇ ਹੁਸੰਗਾਬਾਦ 'ਚ ਪੁਲਿਸ ਨੇ ਇੱਕ ਡਾਕਟਰ ਨੂੰ ਉਸ ਵੇਲੇ ਕਾਬੂ ਕੀਤਾ ਜਦੋਂ ਉਹ ਲਾਸ਼ਾਂ ਦੇ ਟੁਕੜਿਆਂ ਨੂੰ ਗਾਲਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਸ ਦੇ ਘਰ ਵਿੱਚੋਂ ਐਸਿਡ ਦੀਆਂ ਪੀਪੀਆਂ ਅਤੇ ਆਰੀਆਂ ਮਿਲੀਆਂ ਹਨ।
ਪੁੱਛਗਿੱਛ ਤੋਂ ਬਾਅਦ ਡਾਕਟਰ ਨੇ ਮੰਨਿਆ ਕਿ ਉਸ ਦੇ ਇੱਕ ਨੌਕਰ ਦੇ ਉਸ ਦੀ ਪਤਨੀ ਨਾਲ ਨਾਜਾਇਜ਼ ਸਬੰਧ ਸਨ ਤੇ ਉਸ ਨੇ ਦੋਹਾਂ ਦਾ ਕਤਲ ਕਰ ਕੇ ਲਾਸ਼ਾਂ ਦੇ 500 ਟੁਕੜੇ ਕਰ ਦਿੱਤੇ। ਇਸ ਤੋਂ ਬਾਅਦ ਡਾਕਟਰ ਨੇ ਇਨਾਂ ਲਾਸ਼ਾਂ ਦੇ ਟੁਕੜਿਆਂ ਨੂੰ ਗਾਲਣ ਲਈ ਐਸਿਡ ਦੀ ਵਰਤੋਂ ਕੀਤੀ। ਇਸੇ ਦੌਰਾਨ ਕਿਸੇ ਨੇ ਪੁਲਿਸ ਨੂੰ ਸੂਚਨਾ ਦੇ ਦਿੱਤੀ ਤੇ ਪੁਲਿਸ ਨੇ ਉਸ ਨੂੰ ਲਾਸ਼ਾਂ ਦੇ ਟੁਕੜਿਆਂ 'ਤੇ ਐਸਿਡ ਸੁਟਦਿਆਂ ਫੜ ਲਿਆ।