• Home
  • ਮੈਂ ਲੁਧਿਆਣਾ ਲੋਕ ਸਭਾ ਹਲਕੇ ਦੇ ਲੋਕਾਂ ਲਈ ਹਾਂ: ਬਿੱਟੂ

ਮੈਂ ਲੁਧਿਆਣਾ ਲੋਕ ਸਭਾ ਹਲਕੇ ਦੇ ਲੋਕਾਂ ਲਈ ਹਾਂ: ਬਿੱਟੂ

ਬਿੱਟੂ ਨੇ ਲੁਧਿਆਣਾ ਵਿੱਚ ਵਜਾਇਆ ਚੋਣ ਬਿਗੁਲ, ਸ਼ਹਿਰ ਚ ਕਨੇ ਆਪਣੇ ਪਸੰਦ ਦਾ ਆਗੂ ਦਾ ਕੀਤਾ ਸਵਾਗਤਮੈਂ ਲੁਧਿਆਣਾ ਲੋਕ ਸਭਾ

ਲੁਧਿਆਣਾ, 6 ਅਪਰੈਲ: ਮੈਂ ਲੋਕ ਸਭਾ ਹਲਕਾ ਲੁਧਿਆਣਾ ਦੇ ਲੋਕਾਂ ਦੀ ਸੇਵਾ ਕਰਦਾ ਰਹਾਂਗਾ। ਮੈਂ ਇਸ ਹਲਕੇ ਦੇ ਲੋਕਾਂ ਲਈ ਹਾਂ। ਇਹ ਸਬਦ ਰਵਨੀਤ ਸਿੰਘ ਬਿੱਟੂ ਨੇ ਉਨ੍ਹਾਂ ਦਾ ਕਾਫਿਲਾ ਲੋਕ ਸਭਾ ਹਲਕੇ ਚ ਦਾਖਲ ਹੋਣ ਮੌਕੇ ਭਾਵੁਕ ਹੁੰਦਿਆਂ ਕਹੇ।

ਬਿੱਟੂ ਪਾਰਟੀ ਹਾਈਕਮਾਂਡ ਵੱਲੋਂ ਰਸਮੀ ਤੌਰ ਤੇ ਉਨ੍ਹਾਂ ਦਾ ਨਾਂ ਐਲਾਨੇ ਜਾਣ ਤੋਂ ਬਾਅਦ ਲੁਧਿਆਣਾ ਸ਼ਹਿਰ ਵਿੱਚ ਵਿਸ਼ਾਲ ਰੋਡ ਸ਼ੋਅ ਰਾਹੀਂ ਪਹੁੰਚੇ ਸਨ। ਜਿਹੜਾ ਵੱਖ ਵੱਖ ਇਲਾਕਿਆ ਚ ਹੋ ਕੇ ਨਿਕਲਿਆ। ਉਨ੍ਹਾਂ ਨੇ ਕਿਹਾ ਕਿ ਇਸ ਹਲਕੇ ਦੇ ਲੋਕਾਂ ਤੋਂ ਉਨ੍ਹਾਂ ਨੂੰ ਜੋ ਪਿਆਰ, ਸਤਿਕਾਰ ਤੇ ਸਨਮਾਨ ਮਿਲਿਆ ਹੈ ਉਹ ਉਸ ਨੂੰ ਕਦੇ ਵੀ ਨਹੀਂ ਭੁਲਾ ਸਕਦੇ। ਅੱਜ ਉਹ ਹਲਕੇ ਦੇ ਲੋਕਾਂ ਨੂੰ ਇਕ ਫਿਰ ਤੋਂ ਉਨ੍ਹਾਂ ਤੇ ਆਪਣਾ ਭਰੋਸਾ ਜ਼ਾਹਿਰ ਕਰਕੇ ਲਗਾਤਾਰ ਦੂਜੀ ਵਾਰ ਸੰਸਦੀ ਹਲਕੇ ਦੀ ਨੁਮਾਇੰਦਗੀ ਦੇਣ ਦੀ ਅਪੀਲ ਕਰਦੇ ਹਨ। ਮੈਂ ਇਸ ਹਲਕੇ ਨੂੰ ਆਪਣੇ ਘਰ ਵਾਂਗ ਸੰਭਾਲਿਆ ਹੈ ਅਤੇ ਇੱਥੋਂ ਦੇ ਲੋਕਾਂ ਦੀ ਸੇਵਾ ਕਰਦਾ ਰਹਾਂਗਾ। ਮੈਂ ਵਿਰੋਧੀ ਸਿਆਸੀ ਹਾਲਾਤਾਂ ਦੇ ਬਾਵਜੂਦ ਹਲਕੇ ਦੇ ਵਿਕਾਸ ਲਈ ਕੋਈ ਵੀ ਕਸਰ ਬਾਕੀ ਨਹੀਂ ਛੱਡੀ। ਇਸ ਦਿਸ਼ਾ ਚ ਸਿੱਖਿਆ, ਸਿਹਤ, ਵਾਤਾਵਰਨ, ਕਾਨੂੰਨ ਵਿਵਸਥਾ, ਰੋਡ ਨੈਟਵਰਕ, ਟ੍ਰੈਫਿਕ ਆਦਿ ਉਨ੍ਹਾਂ ਦੀਆਂ ਵਿਸ਼ੇਸ਼ਤਾਵਾਂ ਰਹੀਆਂ ਜਿਨ੍ਹਾਂ ਤੇ ਉਨ੍ਹਾਂ ਨੇ ਬੀਤੇ ਪੰਜ ਸਾਲਾਂ ਦੌਰਾਨ ਕੰਮ ਕੀਤਾ। ਅੱਜ ਮੈਂ ਕਿਸੇ ਵੀ ਗੱਲ ਦਾ ਸਿਆਸੀਕਰਨ ਨਹੀਂ ਕਰਨਾ ਚਾਹੁੰਦਾ ਪਰ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਕਿ ਉਹ ਖੁਦ ਸੋਚਣ ਤੇ ਹਲਕੇ ਦੇ ਬਿਹਤਰ ਭਵਿੱਖ ਲਈ ਫੈਸਲਾ ਕਰਨ।

ਬਿੱਟੂ ਨੇ ਆਪਣੇ ਸਿਆਸੀ ਵਿਰੋਧੀਆਂ ਨੂੰ ਹਲਕੇ ਦੇ ਵਿਕਾਸ ਦੇ ਮੁੱਦੇ ਤੇ ਖੁੱਲ੍ਹੀ ਬਹਿਸ ਕਰਨ ਦੀ ਚੁਣੌਤੀ ਦਿੰਦਿਆਂ ਕਿਹਾ ਕਿ ਅੱਜ ਸਿਆਸਤਦਾਨਾਂ ਨੂੰ ਇਲਾਕੇ ਦੇ ਲੋਕਾਂ ਦੀ ਬਿਹਤਰੀ ਲਈ ਕੰਮ ਕਰਨ ਦੀ ਬਜਾਏ ਦੂਜਿਆਂ ਦਾ ਚਿੱਕੜ ਸੁੱਟਣ ਦਾ ਕੰਮ ਨਹੀਂ ਕਰਨਾ ਚਾਹੀਦਾ ਹੈ। ਸਿਰਫ਼ ਚੋਣਾਂ ਲਈ ਸਾਨੂੰ ਇੱਕ ਦੂਜੇ ਵਿਰੁੱਧ ਗਲਤ ਭਾਸ਼ਾ ਵਰਤ ਕੇ ਦੂਜਿਆਂ ਦਾ ਅਕਸ ਨਹੀਂ ਬਿਗਾੜਨਾ ਚਾਹੀਦਾ ਹੈ। ਉਹ ਵਿਕਾਸ ਦੇ ਮੁੱਦੇ ਤੇ ਬਹਿਸ ਲਈ ਹਰ ਵਕਤ ਤਿਆਰ ਹਨ।

ਇਸ ਲੜੀ ਹੇਠ ਲੁਧਿਆਣਾ ਲੋਕ ਸਭਾ ਹਲਕੇ ਤੋਂ ਰਸਮੀ ਤੌਰ ਤੇ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਬਿੱਟੂ ਵੱਲੋਂ ਪੂਰੇ ਸ਼ਹਿਰ ਚ ਇੱਕ ਵਿਸ਼ਾਲ ਰੋਡ ਸ਼ੋਅ ਕੱਢਿਆ ਗਿਆ ਜਿਹੜਾ ਕੁਹਾੜਾ ਰਾਹੀਂ ਸ਼ਹਿਰ ਚ ਵੜਿਆ ਅਤੇ ਜਮਾਲਪੁਰ, ਵਰਧਮਾਨ ਮਿਲ, ਸਮਰਾਲਾ ਚੌਕ, ਬਾਬਾ ਥਾਨ ਸਿੰਘ ਚੌਂਕ, ਚੋੜਾ ਬਾਜਾਰ, ਘੰਟਾਘਰ, ਕਾਂਗਰਸ ਭਵਨ ਸ੍ਰੀ ਦੁੱਖ ਨਿਵਾਰਨ ਗੁਰਦੁਆਰਾ, ਸ੍ਰੀ ਦੁਰਗਾ ਮਾਤਾ ਮੰਦਿਰ ਅਤੇ ਫ਼ਿਰੋਜ਼ਪੁਰ ਰੋਡ ਤੋਂ ਹੋ ਕੇ ਨਿਕਲਿਆ। ਇਸ ਰੋਡ ਸ਼ੋਅ ਚ ਪੂਰੀ ਪਾਰਟੀ ਅਗਵਾਈ ਨੇ ਹਿੱਸਾ ਲਿਆ। ਜਿਨ੍ਹਾਂ ਨੂੰ ਹਲਕੇ ਦੇ ਲੋਕਾਂ ਦਾ ਵੀ ਭਾਰੀ ਸਮਰਥਨ ਮਿਲਿਆ। ਬਿੱਟੂ ਨੇ ਕਾਂਗਰਸੀ ਆਗੂਆਂ ਨਾਲ ਸ੍ਰੀ ਦੁੱਖ ਨਿਵਾਰਨ ਸਾਹਿਬ ਗੁਰਦੁਆਰਾ ਅਤੇ ਸ੍ਰੀ ਦੁਰਗਾ ਮਾਤਾ ਮੰਦਰ ਚ ਮੱਥਾ ਵੀ ਟੇਕਿਆ।

ਚੰਡੀਗੜ੍ਹ ਤੋਂ ਆਉਂਦਿਆਂ ਬਿੱਟੂ ਨੇ ਪਰਿਵਾਰਕ ਮੈਂਬਰਾਂ ਨਾਲ ਸੈਕਟਰ 42 ਚ ਸ਼ਹੀਦ ਬੇਅੰਤ ਸਿੰਘ ਮੈਮੋਰੀਅਲ ਤੇ ਸ਼ਰਧਾ ਦੇ ਫੁੱਲ ਵੀ ਭੇਟ ਕੀਤੇ ਅਤੇ ਆਪਣੇ ਸਵਰਗਵਾਸੀ ਦਾਦਾ ਜੀ ਦਾ ਅਸ਼ੀਰਵਾਦ ਲਿਆ।

ਇਸ ਮੌਕੇ ਬਿੱਟੂ ਦੇ ਨਾਲ ਰੋਡ ਸ਼ੋਅ ਵਿੱਚ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, ਰਾਕੇਸ਼ ਪਾਂਡੇ,ਸੁਰਿੰਦਰ ਡਾਬਰ, ਸੰਜੇ ਤਲਵਾੜ, ਕੁਲਦੀਪ ਵੈਦ (ਸਾਰੇ ਐਮਐਲਏ), ਬਲਕਾਰ ਸਿੰਘ ਸੰਧੂ ਮੇਅਰ ਲੁਧਿਆਣਾ, ਅਸ਼ਵਨੀ ਸ਼ਰਮਾ ਪ੍ਰਧਾਨ ਜ਼ਿਲ੍ਹਾ ਕਾਂਗਰਸ ਸ਼ਹਿਰੀ, ਕਰਨ ਸੋਨੀ ਗਾਲਬ ਪ੍ਰਧਾਨ ਜ਼ਿਲ੍ਹਾ ਕਾਂਗਰਸ ਦਿਹਾਤੀ ਸਮੇਤ ਜ਼ਿਲ੍ਹਾ ਕਾਂਗਰਸ ਪਾਰਟੀ ਦੀਆਂ ਸਾਰੀਆਂ ਮੁੱਖ ਜਥੇਬੰਦੀਆਂ ਮਹਿਲਾ ਕਾਂਗਰਸ, ਯੂਥ ਕਾਂਗਰਸ, ਐੱਨ ਐੱਸ ਯੂ ਆਈ, ਸੇਵਾ ਦਲ ਦੇ ਮੈਂਬਰਾਨ ਨੇ ਵੀ ਮੌਜੂਦ ਰਹੇ।