• Home
  • ਕੈਪਟਨ ਤੇ ਖਹਿਰਾ ਦਾ ਹਮਲਾ -ਕਿਹਾ ਕਿ ਕਰਜ਼ ਮੁਆਫ ਦੇ ਨਾਂ ਤੇ ਖਰਚਿਆ ਕਰੋੜਾਂ ਰੁਪਏ ਜਮ੍ਹਾਂ ਕਰਵਾਏ

ਕੈਪਟਨ ਤੇ ਖਹਿਰਾ ਦਾ ਹਮਲਾ -ਕਿਹਾ ਕਿ ਕਰਜ਼ ਮੁਆਫ ਦੇ ਨਾਂ ਤੇ ਖਰਚਿਆ ਕਰੋੜਾਂ ਰੁਪਏ ਜਮ੍ਹਾਂ ਕਰਵਾਏ

ਚੰਡੀਗੜ੍ਹ ;ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਕੈਪਟਨ ਅਮਰਿੰਦਰ ਸਿੰਘ ਤੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਉਸ ਨੇ ਕਿਸਾਨ ਕਰਜ਼ਾ ਮੁਆਫ ਨਾਮ ਤੇ ਰੱਖੀ ਗਈ ਮੋਗਾ ਰੈਲੀ ਦੇ ਪੰਜਾਬ ਦੇ ਸਰਕਾਰੀ ਖਜ਼ਾਨੇ ਦਾ ਕਰੋੜਾਂ ਰੁਪਏ ਖਰਚਿਆ ਹੈ । ਖਹਿਰਾ ਨੇ ਕਿਹਾ ਕਿ ਮੋਗਾ ਰੈਲੀ ਸਿਰਫ ਕਾਂਗਰਸ ਪਾਰਟੀ ਦੇ ਏਜੰਡੇ ਨੂੰ ਪ੍ਰਚਾਰ ਲਈ ਰੱਖੀ ਗਈ ਸੀ । ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਇਸ ਰੈਲੀ ਦੇ ਖ਼ਰਚਿਆ ਗਿਆ ਸਰਕਾਰੀ ਪੈਸਾ ਤੁਰੰਤ ਖ਼ਜ਼ਾਨੇ ਜਮ੍ਹਾਂ ਕਰਾਵਾਵੇ ਅਤੇ ਪੰਜਾਬੀਆਂ ਤੋਂ ਮਾਫੀ ਮੰਗੇ ।ਉਸ ਨੇ ਇਸ ਸਮੇਂ ਇਹ ਵੀ ਕਿਹਾ ਕਿ ਨੂੰ ਇਹ ਪਤਾ ਲਗਾ ਹੈ ਕਿ ਪੰਡਾਲ, ਟਰਾਂਸਪੋਰਟੇਸ਼ਨ, ਖਾਣ ਪੀਣ, ਰੈਲੀ ਲਈ ਸਮੇਂ ਤੋਂ ਪਹਿਲਾਂ ਵੱਢੀ ਗਈ100 ਏਕੜ ਕਣਕ ਦੀ ਫਸਲ ਦਾ ਮੁਆਵਜਾ ਅਤੇ ਜੱਸੀ ਵਰਗੇ ਮਹਿੰਗੇ ਕਲਾਕਾਰ ਆਦਿ ਉੱਪਰ ਖਰਚਾ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਹੈ। ਜੇਕਰ ਇਹ ਸੱਚ ਹੈ ਤਾਂ ਸਰਕਾਰੀ ਕਰਜਾ ਮੁਕਤੀ ਸਮਾਗਮ ਦੀ ਪ੍ਰਧਾਨਗੀ ਰਾਹੁਲ ਗਾਂਧੀ ਨੇ ਕਿਸ ਅਧਿਕਾਰ ਨਾਲ ਕੀਤੀ? ਹੋਰਨਾਂ ਸ਼ਬਦਾਂ ਵਿੱਚ ਅਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜਰ ਆਪਣੇ ਸਿਆਸੀ ਲਾਹੇ ਲਈ ਕਾਂਗਰਸ ਨੇ ਜਨਤਾ ਦੇ ਪੈਸੇ ਦੀ ਦੁਰਵਰਤੋਂ ਕਰਨ ਦਾ ਡਰਾਮਾ ਕੀਤਾ ਹੈ। ਕਿਉਂਕਿ ਮੋਗਾ ਵਿਖੇ ਰੈਲੀ ਨੂੰ ਸੰਬੋਦਨ ਕਰਨ ਤੋਂ ਬਾਅਦ ਰਾਹੁਲ ਗਾਂਧੀ ਨੇ ਹਿਮਾਚਲ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਕਾਂਗੜਾ ਵਿਖੇ ਰੱਖੀ ਗਈ ਰੈਲੀ ਨੂੰ ਵੀ ਸੰਬੋਧਨ ਕੀਤਾ ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਮੋਗਾ ਵਿਖੇ ਹੋਈ ਰੈਲੀ ਵੀ ਕਾਂਗਰਸ ਪਾਰਟੀ ਵੱਲੋਂ ਲੋਕ ਸਭਾ ਚੋਣਾਂ ਦੇ ਮੱਦੇਨਜਰ ਸ਼ੁਰੂ ਕੀਤੇ ਗਏ ਪ੍ਰਚਾਰ ਦਾ ਹਿੱਸਾ ਸੀ। ਸਿਆਸੀ ਮੰਤਵ ਲਈ ਸਰਕਾਰੀ ਖਜਾਨੇ ਦੀ ਕੀਤੀ ਦੁਰਵਰਤੋਂ ਦੀ ਪੀ.ਈ.ਪੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ ਅਤੇ ਮੰਗ ਕਰਦੀ ਹੈ ਕਿ ਕਾਂਗਰਸ ਇਹ ਸਾਰਾ ਖਰਚਾ ਆਪਣੇ ਪਾਰਟੀ ਖਾਤੇ ਵਿੱਚੋਂ ਅਦਾ ਕਰੇ। ਇਸ ਰੈਲੀ ਲਈ ਇਸਤੇਮਾਲ ਕੀਤੇ ਗਏ ਜਨਤਾ ਦੇ ਪੈਸੇ ਨੂੰ ਬਿਨਾਂ ਦੇਰੀ ਕੀਤੇ ਖਜਾਨੇ ਵਿੱਚ ਜਮਾਂ ਕਰਵਾਇਆ ਜਾਣਾ ਚਾਹੀਦਾ ਹੈ। ਸਰਕਾਰੀ ਖਜਾਨੇ ਦੇ ਬਲ ਉੱਪਰ ਕੀਤੇ ਗਏ ਸੋੜੇ ਸਿਆਸੀ ਡਰਾਮੇ ਲਈ ਰਾਹੁਲ ਗਾਂਧੀ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਜਨਤਕ ਮੁਆਫੀ ਮੰਗਣੀ ਚਾਹੀਦੀ ਹੈ।