• Home
  • ਹੁਣ ਇਹ ਦਿਨ ਆ ਗਏ ਕਿ ਸੁਖਬੀਰ ਬਾਦਲ ਜ਼ਿਲਿਆਂ ਦੇ ਢਾਂਚੇ ਵੀ ਐਲਾਨਣ ਲੱਗੇ

ਹੁਣ ਇਹ ਦਿਨ ਆ ਗਏ ਕਿ ਸੁਖਬੀਰ ਬਾਦਲ ਜ਼ਿਲਿਆਂ ਦੇ ਢਾਂਚੇ ਵੀ ਐਲਾਨਣ ਲੱਗੇ

ਚੰਡੀਗੜ, (ਖ਼ਬਰ ਵਾਲੇ ਬਿਊਰੋ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਲੁਧਿਆਣਾ (ਸ਼ਹਿਰੀ) ਦੇ ਅਬਜਰਵਰ ਡਾ. ਦਲਜੀਤ ਸਿੰਘ ਚੀਮਾ, ਸਹਾਇਕ ਅਬਜਰਵਰ ਸੁਰਿੰਦਰ ਸਿੰਘ ਭੂਲੇਵਾਲ ਰਾਠਾਂ ਅਤੇ ਪਾਰਟੀ ਦੇ ਸੀਨੀਅਰ ਨੇਤਾਵਾਂ ਮਹੇਸ਼ਇੰਦਰ ਸਿੰਘ ਗਰੇਵਾਲ,  ਸ਼ਰਨਜੀਤ ਸਿੰਘ ਢਿੱਲੋਂ, ਜਥੇਦਾਰ ਅਵਤਾਰ ਸਿੰਘ ਮੱਕੜ, ਹੀਰਾ ਸਿੰਘ ਗਾਬੜੀਆ, ਗੁਰਮੀਤ ਸਿੰਘ ਕੁਲਾਰ, ਹਰਭਜਨ ਸਿੰਘ ਡੰਗ ਅਤੇ ਹੋਰ ਸੀਨੀਅਰ ਆਗੂਆਂ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਜ਼ਿਲਾ ਅਕਾਲੀ ਜਥਾ ਲੁਧਿਆਣਾ (ਸ਼ਹਿਰੀ) ਦੇ ਜਥੇਬੰਦਕ ਢਾਂਚੇ ਦਾ ਕੀਤਾ।। ਉਹਨਾਂ ਕਿਹਾ ਕਿ ਜ਼ਿਲਾ ਜਥੇਬੰਦੀ ਤੋਂ ਇਲਾਵਾ ਪਾਰਟੀ ਦੇ ਲੁਧਿਆਣਾ (ਸ਼ਹਿਰ) ਨਾਲ ਸਬੰਧਤ ਸਾਰੇ ਸੀਨੀਅਰ ਆਗੂਆਂ ਨੂੰ ਪਾਰਟੀ ਦੀ ਮੁੱਖ ਜਥੇਬੰਦੀ ਵਿੱਚ ਬਣਦਾ ਮਾਨ-ਸਨਮਾਨ ਦਿੱਤਾ ਜਾਵੇਗਾ।। ਇਸ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ।। ਇਸ ਤੋਂ ਇਲਾਵਾ ਜਿਲਾ ਪੱਧਰੀ ਐਡਵਾਈਜਰੀ ਬੋਰਡ ਦਾ ਵੀ ਐਲਾਨ ਜਲਦੀ ਕੀਤਾ ਜਾਵੇਗਾ।

ਦਸ ਦਈਏ ਕਿ ਅੱਜ ਜਾਰੀ ਕੀਤੇ ਗਏ ਢਾਂਚੇ  ਵਿੱਚ ਹਰ ਵਰਗ ਨੂੰ ਬਣਦੀ ਨੁਮਾਇੰਦਗੀ ਦੇਣ ਦਾ ਦਾਅਵਾ ਕੀਤਾ ਗਿਆ ਹੈ। ਜਿਹਨਾਂ ਆਗੂਆਂ ਨੂੰ ਲੁਧਿਆਣਾ ਸ਼ਹਿਰੀ ਜਥੇਬੰਦੀ ਵਿੱਚ ਸ਼ਾਮਲ ਕੀਤਾ ਗਿਆ ਹੈ ਉਹਨਾਂ ਦੀ ਸੂਚੀ ਕਾਫ਼ੀ ਲੰਬੀ ਹੈ।
ਸਿਆਸੀ ਮਾਹਰਾਂ ਨੂੰ ਸੁਖਬੀਰ ਵਲੋਂ ਕੀਤਾ ਇਹ ਐਲਾਨ ਹਜ਼ਮ ਨਹੀਂ ਹੋ ਰਿਹਾ ਕਿਉਂਕਿ ਸੁਖਬੀਰ ਬਾਦਲ ਪਾਰਟੀ ਦੇ ਨਾ ਸਿਰਫ਼ ਪੰਜਾਬ ਦੇ ਪ੍ਰਧਾਨ ਹਨ ਸਗੋਂ ਅੰਤਰ ਰਾਸ਼ਟਰੀ ਪੱਧਰ 'ਤੇ ਵੀ ਉਹ 'ਪ੍ਰਧਾਨ' ਹਨ ਤੇ ਅਕਸਰ ਉਹ ਵੱਡੇ ਅਹੁਦਿਆਂ ਦਾ ਐਲਾਨ ਕਰਦੇ ਹਨ ਪਰ ਅੱਜ 300 ਬੰਦਿਆਂ ਦੇ ਨਾਮ ਦਾ ਐਲਾਨ ਕਰ ਕੇ 'ਢਲਦੇ ਪਰਛਾਵੇਂ' ਦੀ ਸੂਚਨਾ ਦੇ ਦਿੱਤੀ ਲਗਦੀ ਹੈ।
ਪਾਰਟੀ ਦੇ ਸਿਧਾਂਤਾਂ ਮੁਤਾਬਕ ਜ਼ਿਲਾ ਜਥੇਬੰਦਕ ਢਾਂਚੇ ਦਾ ਐਲਾਨ ਜ਼ਿਲਾ ਪ੍ਰਧਾਨ ਕਰਦਾ ਹੁੰਦਾ ਹੈ। ਇਸ ਵੇਲੇ ਜ਼ਿਲਾ ਪ੍ਰਧਾਨ ਸਾਬਕਾ ਵਿਧਾਇਕ ਰਣਜੀਤ ਸਿੰਘ ਗਿੱਲ ਹਨ ਪਰ ਉਨਾਂ ਨੂੰ ਇਸ ਟੀਮ ਦਾ ਐਲਾਨ ਨਹੀਂ ਕਰਨ ਦਿੱਤਾ ਗਿਆ।
ਸਿਆਸੀ ਮਾਹਰ ਮੰਨਦੇ ਹਨ ਕਿ ਲਗਦਾ ਹੈ ਕਿ ਹੁਣ ਸੁਖਬੀਰ ਨੂੰ ਆਪਣੇ ਸਿਪਾਹਸਿਲਾਰਾਂ 'ਤੇ ਭਰੋਸਾ ਨਹੀਂ ਰਿਹਾ ਜਿਸ ਕਰ ਕੇ ਹੇਠਲੇ ਪੱਧਰ 'ਤੇ ਵੀ ਆਪ ਨਿਯੁਕਤੀਆਂ ਕਰਨੀਆਂ ਪੈ ਰਹੀਆਂ ਹਨ। ਉਨਾਂ ਦਾ ਕਹਿਣਾ ਇਹ ਹੈ ਕਿ ਜਾਂ ਫਿਰ ਦੂਜਾ ਕਾਰਨ ਇਹ ਹੋ ਸਕਦਾ ਹੈ ਕਿ ਸੁਖਬੀਰ ਜ਼ਿਲਾ ਪ੍ਰਧਾਨਾਂ ਦੇ ਬਰਾਬਰ ਨਵੀਂ ਬਾਡੀ ਖੜੀ ਕਰ ਕੇ ਉਨਾਂ ਦੀਆਂ ਸ਼ਕਤੀਆਂ ਦੇ ਪਰ ਕੁਤਰਨਾ ਚਾਹੁੰਦੇ ਹਨ।
ਕਾਰਨ ਕੁਝ ਵੀ ਰਿਹਾ ਹੋਵੇ ਪਰ ਇਹ ਗੱਲ ਪੱਕੀ ਹੋ ਗਈ ਹੈ ਕਿ ਜਿਵੇਂ ਪਾਰਟੀ ਅੰਦਰੋਂ ਵਿਰੋਧੀ ਸੁਰਾਂ ਉਠ ਰਹੀਆਂ ਹਨ, ਉਨਾਂ ਤੋਂ ਸੁਖਬੀਰ ਬਾਦਲ ਡਰਨ ਲੱਗ ਪਏ ਹਨ ਤੇ ਹੁਣ ਹਰੇਕ ਕੰਮ ਆਪਣੀ ਨਿਗਰਾਨੀ ਹੇਠ ਹੀ ਕਰਨਾ ਚਾਹੁੰਦੇ ਹਨ ਪਰ ਉਹ ਭੁੱਲ ਰਹੇ ਹਨ ਕਿ ਇਸ ਵੇਲੇ ਦੁਨੀਆਂ 'ਚ ਲੋਕਤੰਤਰ ਹੈ ਤੇ ਲੋਕ ਜਦੋਂ ਆਪਣੀ ਮਰਜ਼ੀ 'ਤੇ ਉਤਰ ਆਉਂਦੇ ਹਨ ਤਾਂ ਉਹ ਕਿਸੇ ਦੀ ਨਹੀਂ ਸੁਣਦੇ।