• Home
  • ਏਸ਼ੀਆਈ ਖੇਡਾਂ ‘ਚੋਂ ਤਮਗ਼ਾ ਜਿੱਤਣ ਵਾਲਾ ਵੇਚਦੈ ਚਾਹ

ਏਸ਼ੀਆਈ ਖੇਡਾਂ ‘ਚੋਂ ਤਮਗ਼ਾ ਜਿੱਤਣ ਵਾਲਾ ਵੇਚਦੈ ਚਾਹ

ਚੰਡੀਗੜ, (ਖ਼ਬਰ ਵਾਲੇ ਬਿਊਰੋ): ਭਾਰਤ ਦੀ ਤ੍ਰਾਸਦੀ ਹੈ ਕਿ ਇਥੇ ਵੱਡੀਆਂ ਵੱਡੀਆਂ ਗੱਲਾਂ ਮਾਰ ਕੇ ਸਿਆਸੀ ਲੋਕ ਵੱਡੇ ਵੱਲੇ ਅਹੁਦਿਆਂ 'ਤੇ ਤਾਂ ਪਹੁੰਚ ਜਾਂਦੇ ਹਨ ਪਰ ਅਸਲੀ ਨਾਇਕ ਪਛੜ ਜਾਂਦੇ ਹਨ। ਇਸੇ ਲੜੀ ਵਿਚ ਹਰੀਸ਼ ਕੁਮਾਰ ਦਾ ਨਾਮ ਜੁੜਦਾ ਹੈ ਜਿਸ ਨੇ 18ਵੀਆਂ ਏਸ਼ੀਅਨ ਖੇਡਾਂ ਵਿਚ ਦੇਸ਼ ਦੀ ਝੋਲੀ ਵਿਚ ਤਮਗ਼ਾ ਪਾਇਆ ਪਰ ਅੱਜ ਉਹ ਆਪਣੀ ਰੋਜ਼ੀ ਰੋਟੀ ਲਈ ਚਾਹ ਵੇਚ ਰਿਹਾ ਹੈ। ਉਸ ਨੇ ਨੌਕਰੀ ਦੀ ਤਲਾਸ਼ ਲਈ ਅਨੇਕਾਂ ਹੁਕਮਰਾਨਾਂ ਦੇ ਦਰਵਾਜ਼ੇ ਖੜਕਾਏ ਪਰ ਕਿਤੋਂ ਖੈਰ ਨਾ ਮਿਲੀ ਹਾਰ ਕੇ ਉਸ ਨੇ ਆਪਣੇ ਪਿਤਾ ਦੀ ਚਾਹ ਦੀ ਦੁਕਾਨ 'ਤੇ ਬੈਠਣਾ ਸ਼ੁਰੂ ਕਰ ਦਿਤਾ। ਹੁਣ ਹਰੀਸ਼ ਦੁਕਾਨ ਸੰਭਾਲਦਾ ਹੈ ਤੇ ਉਸ ਦਾ ਪਿਤਾ ਆਟੋ ਰਿਕਸ਼ਾ ਚਲਾਉਂਦਾ ਹੈ। ਏ ਸੀ ਕਮਰਿਆਂ 'ਚ ਬੈਠ ਕੇ ਖੇਡ ਨੀਤੀਆਂ ਘੜਨ ਵਾਲਿਆਂ ਨੂੰ ਹਰੀਸ਼ ਇਸ ਕਰ ਕੇ ਨਹੀਂ ਦਿਸਦਾ ਕਿਉਂਕਿ ਉਹ ਅਜਿਹੀਆਂ ਬਸਤੀਆਂ ਵਿਚੋਂ ਲੰਘਦੇ ਹੀ ਨਹੀਂ। ਹਰੀਸ਼ ਨੂੰ ਖੇਡ ਦਾ ਇੰਨਾ ਸ਼ੌਕ ਹੈ ਕਿ ਹੁਣ ਵੀ ਆਪਣੀ ਖੇਡ ਨੂੰ ਚਮਕਾਉਣ ਲਈ ਕੜੀ ਪ੍ਰੈਕਟਿਸ ਕਰਦਾ ਹੈ ਤੇ ਉਸ ਨੂੰ ਆਸ ਹੈ ਕਿ ਉਸ ਨੂੰ ਸਰਕਾਰੀ ਨੌਕਰੀ ਮਿਲ ਜਾਵੇਗੀ। ਹਰੀਸ਼ ਨੇ ਦਸਿਆ ਕਿ ਉਸ ਖੇਡ ਸੇਪਕਟਕਰਾ ਹੈ ਤੇ ਪਹਿਲਾਂ ਪਹਿਲਾਂ ਉਸ ਨੇ ਟਾਇਰ ਨਾਲ ਖੇਡਣਾ ਸ਼ੁਰੂ ਕੀਤਾ। ਇਸ ਤੋਂ ਬਾਅਦ ਕੋਚ ਹੇਮਰਾਜ ਦੀ ਨਜ਼ਰ ਪਿਆ ਤਾਂ ਉਸ ਨੇ ਏਸ਼ੀਅਨ ਗੇਮਾਂ ਤਕ ਪਹੁੰਚਾ ਦਿਤਾ ਪਰ ਉਸ ਤੋਂ ਬਾਅਦ ਉਚ ਅਹੁਦਿਆਂ 'ਤੇ ਬੈਠੇ ਲੋਕਾਂ ਨੇ ਹਰੀਸ਼ ਦੀ ਬਾਂਹ ਨਾ ਫੜੀ।