• Home
  • ਅਕਾਲੀ ਦਲ ਟਕਸਾਲੀ ਡੇਰਾਵਾਦ ਦਾ ਸਹਾਰਾ ਨਹੀਂ ਲਵੇਗਾ – ਸੇਖਵਾਂ :ਫੈਡਰੇਸ਼ਨ ਦਾ ਸੰਧੂ ਧੜਾ ਟਕਸਾਲੀਆਂ ਦੇ ਬੇੜੇ ਚ ਸਵਾਰ

ਅਕਾਲੀ ਦਲ ਟਕਸਾਲੀ ਡੇਰਾਵਾਦ ਦਾ ਸਹਾਰਾ ਨਹੀਂ ਲਵੇਗਾ – ਸੇਖਵਾਂ :ਫੈਡਰੇਸ਼ਨ ਦਾ ਸੰਧੂ ਧੜਾ ਟਕਸਾਲੀਆਂ ਦੇ ਬੇੜੇ ਚ ਸਵਾਰ

ਲੁਧਿਆਣਾ :-ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵੱਲੋਂ ਬਾਦਲ ਦਲ ਦੇ ਵਿਰੁੱਧ ਆਪਣਾ ਕਾਫ਼ਲਾ ਵੱਡਾ ਕਰਨ ਦੀ ਵਿੱਢੀ ਮੁਹਿੰਮ ਤਹਿਤ ਅੱਜ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਇਕ ਹੋਰ ਧੜੇ ਨੂੰ ਆਪਣੇ ਨਾਲ ਚਲਾਉਣ ਚ ਕਾਮਯਾਬੀ ਹਾਸਲ ਕੀਤੀ ਹੈ । ਫੈਡਰੇਸ਼ਨ ਸੰਧੂ ਧੜੇ ਦੇ ਪ੍ਰਧਾਨ ਦਵਿੰਦਰ ਸਿੰਘ ਸੰਧੂ ਨੇ ਲੁਧਿਆਣਾ ਵਿਖੇ ਅਕਾਲੀ ਦਲ ਟਕਸਾਲੀ ਚ ਰਲੇਵਾਂ ਕਰਨ ਦਾ ਐਲਾਨ ਕੀਤਾ ।
ਇਸ ਮੌਕੇ ਰੱਖੀ ਗਈ ਪ੍ਰੈੱਸ ਕਾਨਫਰੰਸ ਚ ਅਕਾਲੀ ਦਲ ਟਕਸਾਲੀ ਦੇ ਆਗੂ ਸੇਵਾ ਸਿੰਘ ਸੇਖਵਾਂ ਨੇ ਪੱਤਰਕਾਰਾਂ ਦੇ ਪੁੱਛੇ ਗਏ ਸਵਾਲ ਦੌਰਾਨ ਸਪੱਸ਼ਟ ਕੀਤਾ ਕਿ ਓਹ ਆਨੰਦਪੁਰ ਸਾਹਿਬ ਸੀਟ ਨਹੀਂ ਛੱਡਣਗੇ ,ਕਿਉਂਕਿ ਉਨ੍ਹਾਂ ਵੱਲੋਂ ਆਪਣਾ ਉਮੀਦਵਾਰ ਬੀਰਦਵਿੰਦਰ ਸਿੰਘ ਪਹਿਲਾਂ ਹੀ ਐਲਾਨਿਆ ਜਾ ਚੁੱਕਾ ਹੈ । ਇਸ ਸਮੇਂ ਸੇਖਵਾਂ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਕਿ ਅਕਾਲੀ ਦਲ ਟਕਸਾਲੀ ਸ੍ਰੀ ਅਕਾਲ ਪੁਰਖ ਸਾਹਿਬ ਤੇ ਵਿਸ਼ਵਾਸ ਰੱਖਦਾ ਹੈ ਨਾ ਕਿ ਡੇਰਿਆਂ ਉੱਪਰ । ਜਥੇਦਾਰ ਸੇਖਵਾਂ ਨੇ ਬਾਦਲ ਦਲ ਤੇ ਵਰਦਿਆਂ ਕਿਹਾ ਕਿ ਇਨ੍ਹਾਂ ਦੀ ਸੌੜੀ ਸੋਚ ਸਦਕਾ ਡੇਰਾਵਾਦ ਚ ਅਥਾਹ ਵਾਧਾ ਹੋਇਆ ਹੈ ਅਤੇ ਸਿੱਖ ਕੌਮ ਦਾ ਘਾਣ ਹੋਇਆ । ਇਸ ਸਮੇਂ ਹੋਰਨਾਂ ਤੋਂ ਇਲਾਵਾ ਡਾ ਰਤਨ ਸਿੰਘ ਅਜਨਾਲਾ, ਬੀਰਦਵਿੰਦਰ ਸਿੰਘ, ਕਰਨੈਲ ਸਿੰਘ ਪੀਰ ਮੁਹੰਮਦ ,ਜਥੇਦਾਰ ਉਜਾਗਰ ਸਿੰਘ ਬਡਾਲੀ ਅਤੇ ਅਮਰਪਾਲ ਸਿੰਘ ਬੋਨੀ ਆਦਿ ਆਗੂ ਹਾਜ਼ਰ ਸਨ