• Home
  • ਸ੍ਰੀਲਕਾ ‘ਚ ਸਿਆਸੀ ਹਲਚਲ ਜਾਰੀ-ਰਾਜਪਕਸ਼ੇ ਕੋਲ ਬਹੁਮਤ : ਰਾਸ਼ਟਰਪਤੀ

ਸ੍ਰੀਲਕਾ ‘ਚ ਸਿਆਸੀ ਹਲਚਲ ਜਾਰੀ-ਰਾਜਪਕਸ਼ੇ ਕੋਲ ਬਹੁਮਤ : ਰਾਸ਼ਟਰਪਤੀ

ਕਲੰਬੋ: ਸ੍ਰੀਲੰਕਾ ਵਿੱਚ ਆਇਆ ਸਿਆਸੀ ਤੂਫਾਨ ਰੁਕਣ ਦਾ ਨਾਮ ਨਹੀਂ ਲੈ ਰਿਹਾ। ਭਾਵੇਂ ਰਾਸ਼ਟਰਪਤੀ ਮੈਤਰੀਪਾਲ ਸਿਰੀਸੇਨਾ ਨੇ ਪਿਛਲੇ ਦਿਨੀਂ ਅੰਤਰ ਰਾਸ਼ਟਰੀ ਦਬਾਅ ਹੇਠ ਸੰਸਦ ਬਹਾਲ ਕਰ ਦਿੱਤੀ ਸੀ ਤੇ ਸੰਸਦ ਦਾ ਸੈਸ਼ਲ ਬੁਲਾਉਣ ਦੀ ਮਨਜ਼ੂਰੀ ਦੇ ਦਿੱਤੀ ਸੀ ਪਰ ਫਿਰ ਵੀ ਸਿਆਸੀ ਘਮਸਾਨ ਜਾਰੀ ਹੈ।
ਅੱਜ ਰਾਸ਼ਟਰਪਤੀ ਦਾ ਬਿਆਨ ਆਇਆ ਹੈ ਕਿ ਉਨਾਂ ਵਲੋਂ ਨਿਯੁਕਤ ਕੀਤੇ ਗਏ ਪ੍ਰਧਾਨ ਮੰਤਰੀ ਰਾਜਪਕਸ਼ੇ ਕੋਲ ਪੂਰਨ ਬਹੁਮਤ ਹੈ ਭਾਵ 113 ਸੰਸਦ ਮੈਂਬਰਾਂ ਦਾ ਸਮਰਥਨ ਹੈ ਤੇ ਉਹ ਸੰਸਦ 'ਚ ਬਹੁਮਤ ਸਾਬਤ ਕਰ ਦੇਣਗੇ।
ਦਰਅਸਲ ਇਹ ਬਿਆਨ ਸਪੀਕਰ ਦੇ ਉਸ ਐਲਾਨ ਤੋਂ ਬਾਅਦ ਆਇਆ ਹੈ ਜਿਸ ਵਿੱਚ ਸਪੀਕਰ ਨੇ ਰਾਜਪਕਸ਼ੇ ਨੂੰ ਉਨਾ ਸਮਾਂ ਪ੍ਰਧਾਨ ਮੰਤਰੀ ਮੰਨਣ ਤੋਂ ਮਨਾ ਕਰ ਦਿੱਤਾ ਸੀ ਜਿੰਨਾ ਸਮਾਂ ਉਹ ਬਹੁਮਤ ਸਾਬਤ ਨਹੀਂ ਕਰ ਦਿੰਦੇ। ਇਹੀ ਨਹੀਂ ਸਪੀਕਰ ਰਾਨਿਲ ਵਿਕਰਮਸਿੰਘੇ ਨੇ ਰਾਸ਼ਟਰਪਤੀ ਦੇ ਫ਼ੈਸਲੇ ਨੂੰ ਗ਼ੈਰ ਲੋਕਤੰਤਰੀ ਵੀ ਦਸਿਆ ਸੀ।
ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਉਨਾਂ ਸੰਵਿਧਾਨ ਮੁਤਾਬਕ ਹੀ ਫੈਸਲਾ ਕੀਤਾ ਹੈ ਤੇ ਉਨਾਂ ਨੂੰ ਭਰੋਸਾ ਹੈ ਕਿ ਰਾਜਪਕਸ਼ੇ ਹੀ ਪ੍ਰਧਾਨ ਮੰਤਰੀ ਰਹਿਣਗੇ ਕਿਉਂਕਿ ਉਹ ਬਹੁਮਤ ਸਾਬਤ ਕਰ ਦੇਣਗੇ। ਇਸ ਮੌਕੇ ਰਾਜਪਕਸ਼ੇ ਵੀ ਉਨਾਂ ਨਾਲ ਸਨ।