• Home
  • ਬੈਲਜ਼ੀਅਮ ਵਿਦਿਆਰਥੀ ਪੰਜਾਬ ਦੀ ਸਮਾਜਕ ਸਥਿਤੀ ਨੂੰ ਸੁਧਾਰਨ ਦੀ ਤਿਆਰੀ ‘ਚ ਸੀਜੀਸੀ ਲਾਂਡਰਾ ਵਿਖੇ ਮਨਾਇਆ ਅੰਤਰਰਾਸ਼ਟਰੀ ਉਦਯੋਗਿਕ ਹਫ਼ਤਾ ਭਾਰਤ ਵਿੱਚ ਪੜਾਈ ਦੇ ਤਰੀਕੇ ਬੈਲਜ਼ੀਅਮ ਨਾਲੋਂ ਵਧੇਰੇ ਸਰਗਰਮ: ਬੈਲਜ਼ੀਅਮ ਵਿਦਿਆਰਥੀ

ਬੈਲਜ਼ੀਅਮ ਵਿਦਿਆਰਥੀ ਪੰਜਾਬ ਦੀ ਸਮਾਜਕ ਸਥਿਤੀ ਨੂੰ ਸੁਧਾਰਨ ਦੀ ਤਿਆਰੀ ‘ਚ ਸੀਜੀਸੀ ਲਾਂਡਰਾ ਵਿਖੇ ਮਨਾਇਆ ਅੰਤਰਰਾਸ਼ਟਰੀ ਉਦਯੋਗਿਕ ਹਫ਼ਤਾ ਭਾਰਤ ਵਿੱਚ ਪੜਾਈ ਦੇ ਤਰੀਕੇ ਬੈਲਜ਼ੀਅਮ ਨਾਲੋਂ ਵਧੇਰੇ ਸਰਗਰਮ: ਬੈਲਜ਼ੀਅਮ ਵਿਦਿਆਰਥੀ

ਪੰਜਾਬ ਦੇ ਸਮਾਜਿਕ ਵਿਕਾਸ ਵਿੱਚ ਸੁਧਾਰ ਲਿਆਉਣ ਦੇ ਮਕਸਦ ਨਾਲ ਬੈਲਜ਼ੀਅਮ ਦੀ ਯੂਸੀ ਲਿਊਵਨ ਲਿੰਬਰਗ (ਯੂਸੀਐਲਐਲ) ਯੂਨੀਵਰਸਿਟੀ ਦੇ ਵਿਦਿਆਰਥੀਆਂ ਵਲੋਂ ਚੰਡੀਗੜ• ਗਰੁੱਪ ਆਫ਼ ਕਾਲਜਿਜ਼ ਵਿਖੇ ਵਿੱਦਿਅਕ ਦੌਰਾ ਕੀਤਾ ਗਿਆ। ਸੀਜੀਸੀ ਲਾਂਡਰਾ ਵਲੋਂ ਅੰਤਰਰਾਸ਼ਟਰੀ ਪ੍ਰਾਜੈਕਟ ਹਫ਼ਤਾ ਕਰਵਾਇਆ ਗਿਆ ਜਿਸ ਵਿੱਚ ਬੈਲਜ਼ੀਅਮ ਤੋਂ ਆਏ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ ਅਤੇ ਪੋਰਟੇਬਲ ਫ਼ਿਲਟਰ ਪਿਚਰ, ਕਾਰ ਅਸਿਸਟੈਂਟ ਐਪਲੀਕੇਸ਼ਨ, ਟਰੈਵਲ ਲਗੇਜ ਕਮਪਾਈਲਰ ਅਤੇ ਡਾੱਗ ਕੇਰਿੰਗ ਸਹੂਲਤ ਆਦਿ ਵਿਸ਼ਿਆਂ ਸਬੰਧੀ ਇਨੋਵੇਟਿਵ ਵਿਚਾਰਾਂ ਨੂੰ ਸਾਂਝਾ ਕੀਤਾ।  ਇਸ ਦੇਰੇ ਦੌਰਾਨ ਉਨ•ਾਂ ਦਾ ਮਕਸਦ ਪੰਜਾਬ ਦੀ ਗ਼ਰੀਬ ਅਤੇ ਅਮੀਰ ਜਨਤਾ ਲਈ ਬਿਜਨਸ ਦੇ ਖੇਤਰ 'ਚ ਵਿਕਾਸ ਲਿਆਉਣ ਲਈ ਆਪਣੇ ਇਨੋਵੇਟਿਵ ਵਿਚਾਰ ਪੇਸ਼ ਕਰਨਾ ਸੀ। ਬੈਲਜ਼ੀਅਮ ਦੇ ਵਿਦਿਆਰਥੀਆਂ ਵਲੋਂ ਇਸ ਵਿਦਿਅਕ ਦੌਰੇ ਦੇ ਜ਼ਰੀਏ ਸੀਜੀਸੀ ਲਾਂਡਰਾ ਅਤੇ ਯੂਸੀ ਲਿਊਵਨ ਲਿੰਬਰਗ ਯੂਨੀਵਰਸਿਟੀ ਬੈਲਜ਼ੀਅਮ ਦੇ ਰਿਸ਼ਤੇ ਨੂੰ ਮਜ਼ਬੂਤ ਕਰਨਾ ਸੀ । ਜਿਸ ਨਾਲ ਵਿਦਿਆਰਥੀਆਂ ਨੂੰ ਵੱਖ-ਵੱਖ ਦੇਸ਼ਾਂ ਦਾ ਦੌਰਾ ਕਰਨ ਅਤੇ ਸੱਭਿਆਚਾਰ ਦਾ ਆਦਾਨ ਪ੍ਰਦਾਨ ਕਰਨ ਦਾ ਇੱਕ ਮੌਕਾ ਮਿਲਦਾ ਰਹੇ। 


ਇਸ ਪ੍ਰੋਗਰਾਮ ਦੋਰਾਨ ਬੈਲਜ਼ੀਅਮ ਤੋਂ ਮਾਰਕਟਿੰਗ ਦੇ ਵਿਦਿਆਰਥੀ ਐਨ ਸੋਫ਼ੂ (20) ਨੇ ਕਿਹਾ ਕਿ ਸ਼ੁੱਧ ਪਾਣੀ ਮੁਹੱਈਆ ਕਰਵਾਉਣਾ ਇੱਕ ਮੁੱਖ ਲੋੜ ਹੈ ਜਿਸ ਦਾ ਦੇਸ਼ ਦੇ ਸਮਾਜਕ ਅਤੇ ਆਰਥਿਕ ਵਿਕਾਸ 'ਤੇ ਸਿੱਧਾ ਅਸਰ ਪੈਂਦਾ ਹੈ। ਇਸੇ ਸਬੰਧ ਵਿੱਚ ਉਨ•ਾਂ ਨੇ ਨਿਰਮਾਣ ਕੀਤੇ ਗਏ 2.5 ਲਿਟਰ ਦੀ ਸਮਰੱਥਾ ਵਾਲੇ ਇੱਕ ਪੋਰਟੇਬਲ ਫ਼ਿਲਟਰ ਕਮ ਪਿਚਰ ਦੇ ਵਿਚਾਰ ਨੂੰ ਸਾਂਝਾ ਕੀਤਾ। ਇਸ ਤੋਂ ਇਲਾਵਾ ਪੰਜਾਬ ਵਿੱਚ 60000 ਆਵਾਰਾ ਕੁੱਤਿਆਂ ਦੀ ਆਬਾਦੀ ਨੂੰ ਧਿਆਨ 'ਚ ਰੱਖਦਿਆਂ  ਬੈਲਜ਼ੀਅਮ ਦੇ ਵਿਦਿਆਰਥੀਆਂ ਨੇ ਇੱਕ ਡਾੱਗ ਕੇਰਿੰਗ ਸਹੂਲਤ ਦਾ ਵੀ ਨਿਰਮਾਣ ਕੀਤਾ ਹੈ। ਇਹ ਸਹੂਲਤ ਉਨ•ਾਂ ਆਵਾਰਾ ਕੁੱਤਿਆਂ ਦਾ ਟੀਕਾਕਰਣ, ਵਿਕਰੀ, ਸਾਂਭ ਸੰਭਾਲ ਆਦਿ ਮੁਹੱਈਆ ਕਰਵਾਏਗੀ।  ਬੈਲਜ਼ੀਅਮ ਤੋਂ ਐਮਬੀ ਦਾ ਵਿਦਿਆਰਥੀ ਜੈਕਿਊਸ (21) ਨੇ ਬੈਲਜ਼ੀਅਮ 'ਚ ਪੜਾਈ ਦੇ ਤਰੀਕਿਆਂ ਬਾਰੇ ਦੱਸਦਿਆਂ ਉਨ•ਾਂ ਕਿਹਾ ਕਿ ਭਾਰਤ ਵਿੱਚ ਪੜਾਈ ਦੇ ਤਰੀਕੇ ਬੈਲਜ਼ੀਅਮ ਨਾਲੋਂ ਜ਼ਿਆਦਾ ਸਰਗਰਮ ਹਨ। ਸਾਡੇ ਕਾਲਜ ਵਿੱਚ ਅਸੀਂ ਸਿਰਫ਼ ਸੁਣਨ ਵਾਲੇ (ਪੈਸਿਵ ਲਿਸਨਰ) ਹੁੰਦੇ ਹਾਂ ਪਰ ਇੱਥੇ ਭਾਰਤ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਆਪਸੀ ਗੱਲਬਾਤ ਵਿੱਚ ਬਹੁਤ ਮਜ਼ਬੂਤੀ ਹੈ।  
ਇਸ ਪ੍ਰੋਗਰਾਮ ਦੀ ਸਮਾਪਤੀ ਅੰਤਰਰਾਸ਼ਟਰੀ ਅਪੀਰੋ ਪ੍ਰੈਜ਼ਨਟੇਸ਼ਨ ਅਤੇ ਨਾਚ ਗਾਣੇ ਨਾਲ ਹੋਈ। ਜਿਸ ਵਿੱਚ ਬੈਲਜ਼ੀਅਮ ਅਤੇ ਸੀਜੀਸੀ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਆਪਣੇ ਆਪਣੇ ਸੱਭਿਆਚਾਰ ਦਾ ਆਦਾਨ ਪ੍ਰਦਾਨ ਕਰਦਿਆਂ ਇਕੱਠੇ ਮਿਲ ਕੇ ਭੰਗੜਾ ਪਾਇਆ।  ਬੈਲਜ਼ੀਅਮ ਦੇ ਵਿਦਿਆਰਥੀਆਂ ਵਲੋਂ ਲਦਾਖ਼ ਦਾ ਦੌਰਾ ਕੀਤਾ ਜਾਵੇਗਾ ਅਤੇ ਉਥੇ ਵੀ ਸਮਾਜਿਕ ਸਥਿਤੀ ਵਿੱਚ ਸੁਧਾਰ ਲਿਆਉਣ ਸਬੰਧੀ  ਇਨੋਵੇਟਿਵ ਵਿਚਾਰ ਸਾਂਝੇ ਕੀਤੇ ਜਾਣਗੇ।