• Home
  • ਪੱਕੇ ਹੋਣ ਜਾ ਰਹੇ ਰਮਸਾ / ਐੱਸ ਐੱਸ ਏ ਅਧਿਆਪਕਾਂ ਨੇ ਰਾਹੁਲ ਗਾਂਧੀ ਦੀ ਕੋਠੀ ਅੱਗੇ ਧਰਨਾ ਲਾਇਆ

ਪੱਕੇ ਹੋਣ ਜਾ ਰਹੇ ਰਮਸਾ / ਐੱਸ ਐੱਸ ਏ ਅਧਿਆਪਕਾਂ ਨੇ ਰਾਹੁਲ ਗਾਂਧੀ ਦੀ ਕੋਠੀ ਅੱਗੇ ਧਰਨਾ ਲਾਇਆ

ਦਿੱਲੀ/ ਚੰਡੀਗੜ੍ਹ  (ਖਬਰ ਵਾਲੇ ਬਿਊਰੋ )
ਪੰਜਾਬ ਸਰਕਾਰ ਵੱਲੋਂ ਅਗਲੀ ਕੈਬਨਿਟ ਮੀਟਿੰਗ ਚ ਪੱਕੇ ਕੀਤੇ ਜਾ ਰਹੇ ਰਾਮਸਾ/ ਐੱਸ ਐੱਸ ਏ  ਅਧਿਆਪਕਾਂ ਨੇ ਅੱਜ ਦਿੱਲੀ ਵਿਖੇ ਰਾਹੁਲ ਗਾਂਧੀ ਦੀ ਕੋਠੀ ਦੇ ਬਾਹਰ ਧਰਨਾ ਲਗਾ ਲਿਆ ਹੈ ।
ਇਨ੍ਹਾਂ ਅਧਿਆਪਕਾਂ ਦਾ ਪੰਜਾਬ ਸਰਕਾਰ ਪ੍ਰਤੀ ਰੋਸ ਹੈ, ਕਿ ਉਹ ਇਸ ਸਮੇਂ ਚਾਲੀ ਹਜ਼ਾਰ ਤੋਂ ਵੱਧ ਤਨਖਾਹ ਲੈ ਰਹੇ ਹਨ ,ਪਰ ਪੰਜਾਬ ਸਰਕਾਰ ਪੱਕੇ ਕਰਨ ਦੇ ਨਾਂਅ ਤੇ ਉਨ੍ਹਾਂ ਨੂੰ ਸਿਰਫ ਦਸ ਹਜ਼ਾਰ ਰੁਪਏ ਤੇ ਤਿੰਨ ਸਾਲ ਹੀ ਰੱਖਣਾ ਚਾਹੁੰਦਾ ਹੈ । ਪਰ ਉਹ ਦਸ ਹਜ਼ਾਰ ਰੁਪਏ ਤੇ ਨੌਕਰੀ ਕਰਨ ਨੂੰ ਤਿਆਰ ਨਹੀਂ ਹਨ ।ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਕੋਈ ਸੁਣਵਾਈ ਨਹੀਂ ਹੋਣ ਤੇ ਅਧਿਆਪਕਾਂ ਨੇ ਦਿੱਲੀ ਵਿਖੇ ਰਾਹੁਲ ਗਾਂਧੀ ਦੀ ਕੋਠੀ ਦੇ ਬਾਹਰ ਧਰਨਾ ਦੇ ਦਿੱਤਾ ਹੈ ਤਾਂ ਕਿ ਰਾਹੁਲ ਗਾਂਧੀ ਨੂੰ ਉਹ ਪੰਜਾਬ ਸਰਕਾਰ ਦੀ ਇਸ ਤਰ੍ਹਾਂ ਦੀ ਧੱਕੇਸ਼ਾਹੀ ਵਾਲੀ  ਨੀਤੀ  ਤੋਂ ਜਾਣੂ ਕਰਵਾਉਣ।