• Home
  • ਅਫ਼ਗਾਨਿਸਤਾਨ ‘ਚ ਅੱਤਵਾਦੀਆਂ ਵਿਚਕਾਰ ਖਾਨਾਜੰਗੀ ਸ਼ੁਰੂ-21 ਦੀ ਮੌਤ

ਅਫ਼ਗਾਨਿਸਤਾਨ ‘ਚ ਅੱਤਵਾਦੀਆਂ ਵਿਚਕਾਰ ਖਾਨਾਜੰਗੀ ਸ਼ੁਰੂ-21 ਦੀ ਮੌਤ

ਕਾਬੂਲ: ਅਫ਼ਗਾਨਿਸਤਾਨ 'ਚ ਹੁਣ ਤਕ ਅੱਤਵਾਦੀ ਸਰਕਾਰ ਜਾਂ ਅਮਰੀਕੀ ਫ਼ੌਜਾਂ ਨਾਲ ਭਿੜਦੇ ਸਨ ਪਰ ਹੁਣ ਦੇਸ਼ ਦੀ ਧਰਤੀ 'ਤੇ ਅੱਤਵਾਦੀਆਂ ਦੇ ਇੰਨੇ ਕੁ ਗਰੁੱਪ ਬਣ ਗਏ ਹਨ ਕਿ ਆਪਣੀ ਆਪਣੀ ਧੌਂਸ ਜਮਾਉਣ ਲਈ ਖਾਨਾਜੰਗੀ 'ਤੇ ਉਤਰ ਆਏ ਹਨ। ਇਸ ਵੇਲੇ ਤਾਲਿਬਾਨ ਜਿਥੇ ਆਪਣੀ ਖੋਈ ਹੋਈ ਤਾਕਤ ਨੂੰ ਹਾਸਲ ਕਰਨਾ ਚਾਂਹੁਦਾ ਹੈ ਉਥੇ ਹੀ ਇਸਲਾਮਿਕ ਸਟੇਟ ਦੇ ਅੱਤਵਾਦੀ ਇਥੇ ਆਪਣੇ ਪੈਰ ਮਜ਼ਬੂਤ ਕਰਨੇ ਚਾਹੁੰਦੇ ਹਨ। ਪਹਿਲਾਂ ਪਹਿਲਾਂ ਦੋਹਾਂ ਗਰੁੱਪਾਂ ਵਿਚਕਾਰ ਛੋਟੀਆਂ ਛੋਟੀਆਂ ਝੜਪਾਂ ਹੁੰਦੀਆਂ ਸਨ ਪਰ ਅੱਜ ਦੋਵੇਂ ਗਰੁੱਪ ਚੰਗੀ ਤਰਾਂ ਆਹਮੋਂ ਸਾਹਮਣੇ ਆ ਗਏ। ਇਥੋਂ ਦੇ ਨੰਗਰਹਾਰ ਸੂਬੇ 'ਚ ਇਸਲਾਮਿਕ ਸਟੇਟ(ਆਈ.ਐਸ) ਅਤੇ ਤਾਲਿਬਾਨ ਅੱਤਵਾਦੀਆਂ ਵਿਚਾਲੇ ਹੋਈਆਂ ਝੜਪਾਂ 'ਚ 18 ਤਾਲਿਬਾਨੀਆਂ ਸਮੇਤ 21 ਅੱਤਵਾਦੀ ਮਾਰੇ ਗਏ ਹਨ।