• Home
  • ਵੱਡੀ ਖਬਰ :- ਨਵਜੋਤ ਸਿੱਧੂ ਕੈਬਨਿਟ ਚ ਨਹੀਂ ਸ਼ਾਮਿਲ ਹੋਣਗੇ :-ਪੜ੍ਹੋ ਪੂਰੀ ਜਾਣਕਾਰੀ

ਵੱਡੀ ਖਬਰ :- ਨਵਜੋਤ ਸਿੱਧੂ ਕੈਬਨਿਟ ਚ ਨਹੀਂ ਸ਼ਾਮਿਲ ਹੋਣਗੇ :-ਪੜ੍ਹੋ ਪੂਰੀ ਜਾਣਕਾਰੀ

ਚੰਡੀਗੜ੍ਹ :- ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਕੈਬਨਿਟ ਮੀਟਿੰਗ ਚ ਨਹੀਂ ਸ਼ਾਮਿਲ ਹੋਣਗੇ । ਇਹ ਜਾਣਕਾਰੀ" ਖ਼ਬਰ ਵਾਲੇ ਡਾਟ ਕਾਮ "ਨੂੰ ਨਵਜੋਤ ਸਿੰਘ ਦੇ ਅੱਤ ਨਜ਼ਦੀਕੀ ਸੂਤਰਾਂ ਤੋਂ ਮਿਲੀ ਹੈ ।
ਦੂਜੇ ਪਾਸੇ ਕੈਬਨਿਟ ਦੀ ਮੀਟਿੰਗ ਪੰਜਾਬ ਸਿਵਲ ਸਕੱਤਰ ਵਿੱਚ 11:30 ਵਜੇ ਸ਼ੁਰੂ ਹੋ ਗਈ ਹੈ । ਜਿਸ ਦੀ ਪ੍ਰਧਾਨਗੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਰ ਰਹੇ ਹਨ ।
ਦੱਸਣਯੋਗ ਹੈ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵਜੋਤ ਸਿੱਧੂ ਤੇ ਨਿਸ਼ਾਨਾ ਸਾਧਿਆ ਸੀ ਕੇ ਸ਼ਹਿਰੀ ਥਾਵਾਂ ਤੇ ਵੋਟਾਂ ਘਟੀਆਂ ਹਨ । ਜਿਸ ਦੀ ਜ਼ਿੰਮੇਵਾਰੀ ਨਵਜੋਤ ਸਿੱਧੂ ਦੇ ਲੋਕਲ ਬਾਡੀਜ਼ ਵਿਭਾਗ ਤੇ ਸੁੱਟੀ ਸੀ । ਇੱਥੋਂ ਤੱਕ ਕਿ ਉਸ ਦੇ ਵਿਭਾਗ ਨੂੰ ਬਦਲਣ ਨੂੰ ਲੈ ਕੇ ਵੀ ਸੰਕੇਤ ਦਿੱਤੇ ਸਨ । ਅਤੇ ਉਸ ਨੂੰ ਸਾਰੇ ਮੰਤਰੀਆਂ, ਵਿਧਾਇਕਾਂ ਤੇ ਸੰਸਦ ਮੈਂਬਰਾਂ ਦੀ ਮੀਟਿੰਗ ਚ ਵੀ ਨਹੀਂ ਬੁਲਾਇਆ ਗਿਆ ਸੀ ।
ਭਾਵੇਂ ਨਵਜੋਤ ਸਿੰਘ ਸਿੱਧੂ ਨੇ ਆਪਣੇ ਵਿਭਾਗ ਦਾ ਲੇਖਾ ਜੋਖਾ ਪ੍ਰੈਸ ਕਾਨਫਰੰਸ ਕਰਕੇ ਕੈਪਟਨ ਦੀ ਮੀਟਿੰਗ ਵਾਲੇ ਦਿਨ ਆਪਣੇ ਵਿਭਾਗ ਦਾ ਲੇਖਾ ਜੋਖਾ ਇੱਕ ਵੱਖਰੀ ਪ੍ਰੈੱਸ ਕਾਨਫਰੰਸ ਕਰਕੇ ਦੇ ਦਿੱਤਾ ਸੀ । ਜਦਕਿ ਉਹ ਕਦੇ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਨਹੀਂ ਮਿਲੇ ਸਗੋਂ ਸੋਸ਼ਲ ਮੀਡੀਆ ਤੇ ਟਵੀਟ ਕਰਕੇ ਹੀ ਸ਼ਾਇਰੋ ਸ਼ਾਇਰੀ ਰਾਹੀਂ ਜਵਾਬ ਦਿੰਦੇ ਰਹੇ।