• Home
  • ਅਫ਼ਗ਼ਾਨਿਸਤਾਨ ‘ਚ ਸੜਕ ਹਾਦਸਾ, 15 ਮੌਤਾਂ

ਅਫ਼ਗ਼ਾਨਿਸਤਾਨ ‘ਚ ਸੜਕ ਹਾਦਸਾ, 15 ਮੌਤਾਂ

ਕਾਬੁਲ, (ਖ਼ਬਰ ਵਾਲੇ ਬਿਊਰੋ): ਇਹ ਮਨਹੂਸ ਖ਼ਬਰ ਅਫ਼ਗ਼ਾਨਿਸਤਾਨ ਤੋਂ ਆਈ ਹੈ। ਅਫ਼ਗ਼ਾਨਿਸਤਾਨ ਦੇ ਕੰਧਾਰ ਸੂਬੇ 'ਚ ਅੱਜ ਇੱਕ ਯਾਤਰੀ ਬੱਸ ਦੇ ਟਰੱਕ ਨਾਲ ਟਕਰਾਉਣ ਕਾਰਨ 15 ਲੋਕਾਂ ਦੀ ਮੌਤ ਹੋ ਗਈ, ਜਦਕਿ 25 ਹੋਰ ਜ਼ਖ਼ਮੀ ਹੋ ਗਏ।। ਪੁਲਿਸ ਮੁਤਾਬਕ ਇਹ ਹਾਦਸਾ ਸਵੇਰੇ ਲਗਭਗ 6 ਵਜੇ ਝਾਰੀ ਜ਼ਿਲ•ੇ ਦੇ ਹਾਵੇਜ ਪਿੰਡ 'ਚ ਵਾਪਰਿਆ।। ਅਧਿਕਾਰੀਆਂ ਦਾ ਕਹਿਣਾ ਹੈ ਕਿ ਮ੍ਰਿਤਕਾਂ 'ਚ ਜ਼ਿਆਦਾ ਔਰਤਾਂ ਅਤੇ ਬੱਚੇ ਸ਼ਾਮਲ ਹਨ।। ਜ਼ਖ਼ਮੀਆਂ 'ਚੋਂ ਕਈਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ।।