• Home
  • ਪੰਜਾਵੀਂ ਵਰ੍ਹੇਗੰਢ ਨੂੰ ਸਮਰਪਿਤ ਦੋ ਰੋਜ਼ਾ ਖੇਡ-ਮੁਕਾਬਲੇ ਸ਼ੁਰੂ

ਪੰਜਾਵੀਂ ਵਰ੍ਹੇਗੰਢ ਨੂੰ ਸਮਰਪਿਤ ਦੋ ਰੋਜ਼ਾ ਖੇਡ-ਮੁਕਾਬਲੇ ਸ਼ੁਰੂ

ਐੱਸ. ਏ. ਐੱਸ. ਨਗਰ, 12 ਅਪ੍ਰੈਲ : ਪੰਜਾਬ ਸਕੂਲ ਸਿੱਖਿਆ ਬੋਰਡ ਦੀ ਪੰਜਾਹਵੀਂ ਵਰ੍ਹੇਗੰਢ ਨੂੰ ਸਮਰਪਿਤ, ਮੁਲਾਜ਼ਮਾਂ ਲਈ ਕਰਵਾਏ ਜਾਣ ਵਾਲੇ ਦੋ ਰੋਜ਼ਾ ਖੇਡ ਮੁਕਾਬਲੇ ਅੱਜ ਸਿੱਖਿਆ ਬੋਰਡ ਦੇ ਰਿਹਾਇਸ਼ੀ  ਕੰਪਲੈਕਸ ਵਿਖੇ ਆਰੰਭ ਹੋ ਗਏ ਜਿਸ ਵਿੱਚ ਸਿੱਖਿਆ ਬੋਰਡ ਦੇ ਚੇਅਰਮੈਨ ਸ਼੍ਰੀ ਮਨੋਹਰ ਕਾਂਤ ਕਲੋਹੀਆ, ਆਈ. ਏ. ਅੱੈਸ (ਰਿਟਾ:) ਨੇ ਮੁੱਖ-ਮਹਿਮਾਨ ਵੱਜੋ ਸ਼ਿਰਕਤ ਕੀਤੀ|
ਸਮਾਗਮ ਦਾ ਆਗਾਜ਼ ਖੇਡਾਂ ਵਿੱਚ ਭਾਗ ਲੈ ਰਹੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੁਲਾਜ਼ਮਾਂ ਵੱਲੋਂ ਚੇਅਰਮੈਨ ਸ਼੍ਰੀ ਕਲੋਹੀਆ ਨੂੰ ਖੇਡ ਮੈਦਾਨ ਵਿੱਚ ਮਾਰਚ-ਪਾਸ ਦੇ ਕੇ ਕੀਤਾ ਗਿਆ| ਇਸ ਉਪਰੰਤ ਚੇਅਰਮੈਨ ਵੱਲੋਂ ਮੁਲਾਜਮਾਂ ਨੂੰ ਖੇਡਾਂ ਨਿਯਮਾਂ ਦੇ ਦਾਇਰੇ ਵਿੱਚ ਹੀ ਰਹਿ ਕੇ ਖੇਡਣ ਦੀ ਸਹੁੰ ਚੁਕਵਾਈ ਗਈ|  ਇਸ ਉਪਰੰਤ ਖੇਡ ਮੁਕਾਬਲਿਆਂ ਦੀ ਸ਼ੁਰੂਆਤ ਹੋਈ ਜਿਸ ਵਿੱਚ ਪਹਿਲੇ ਦਿਨ ਰੱਸਾ-ਕੱਸ਼ੀ, ਕਬੱਡੀ, ਵਾਲੀ-ਬਾਲ, ਸ਼ਾਰਟ-ਪੁੱਟ, ਲਂੋਗ-ਜੰਪ, ਸ਼ਤਰੰਜ ਅਤੇ ਕੈਰਮ ਬੋਰਡ ਦੇ ਮੁਕਾਬਲੇ ਕਰਵਾਏ ਗਏ| ਵਰਨਣਯੋਗ ਹੈ ਕਿ ਸਿੱਖਿਆ ਬੋਰਡ ਵੱਲੋਂ ਅੰਤਰ-ਰਾਸ਼ਟਰੀ ਪੱਧਰ ਦੇ ਖਿਡਾਰੀਆਂ ਨੂੰ ਬਤੌਰ ਜੱਜ ਇਨ੍ਹਾਂ ਮੁਕਾਬਲਿਆਂ ਲਈ ਤਾਇਨਾਤ ਕੀਤਾ ਗਿਆ ਹੈ|
ਉਦਘਾਟਨ ਸਮਾਗਮ ਵਿੱਚ ਬੋਰਡ ਦੇ ਸਮੂਹ ਮੁਲਾਜ਼ਮਾਂ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਕਲੋਹੀਆ ਨੇ ਕਿਹਾ ਕਿ ਮਨੁੱਖ ਦੇ ਜੀਵਨ ਵਿੱਚ ਖੇਡਾਂ ਬਹੁਤ ਮੱਹਵਪੂਰਨ ਸਥਾਨ ਰੱਖਦੀਆਂ ਹਨ| ਇਕ ਪਾਸੇ ਜਿੱਥੇ ਖੇਡਾਂ ਸਰੀਰ ਨੂੰ ਸਿਹਤਮੰਦ ਰੱਖਦੀਆਂ ਹਨ ਉੱਥੇ ਹੀ ਦੂਜੇ ਪਾਸੇ ਇਹ ਜੀਵਨ ਵਿੱਚ ਅਨੁਸਾਸ਼ਨ ਨਾਲ ਰਹਿਣਾ ਵੀ ਸਿਖਾਂਉਂਦੀਆਂ ਹਨ| ਇਸ ਮੌਕੇ ਉਨ੍ਹਾਂ ਵੱਲੋਂ ਮੁਲਾਜ਼ਮਾਂ ਨੂੰ ਸਿੱਖਿਆ ਬੋਰਡ ਦੇ ਗੋਲਡਨ ਜੁਬਲੀ ਤੇ ਖੇਡਾਂ ਵਿੱਚ ਵਧ-ਚੜ੍ਹ ਕੇ ਭਾਗ ਲੈਣ ਲਈ ਵੀ ਉਤਸ਼ਾਹਿਤ ਕੀਤਾ ਅਤੇ ਮੁਲਾਜਮਾਂ ਨੂੰ ਹੋਣ ਵਾਲੇ ਮੁਕਾਬਲਿਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ|  ਸਮਾਰੋਹ ਵਿੱਚ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਸ਼੍ਰੀ ਬਲਦੇਵ ਸਚਦੇਵਾ ਅਤੇ ਹੋਰ ਕਈ ਉੱਚ-ਅਧਿਕਾਰੀ ਵੀ  ਹਾਜ਼ਰ ਸਨ|