• Home
  • ਲੁਧਿਆਣਾ ਦੀ ਆਟਾ ਮਿੱਲ ਸੀਲ- 2000 ਕੁਇੰਟਲ ਖ਼ਰਾਬ ਕਣਕ ਬਰਾਮਦ

ਲੁਧਿਆਣਾ ਦੀ ਆਟਾ ਮਿੱਲ ਸੀਲ- 2000 ਕੁਇੰਟਲ ਖ਼ਰਾਬ ਕਣਕ ਬਰਾਮਦ

ਚੰਡੀਗੜ, (ਖ਼ਬਰ ਵਾਲੇ ਬਿਊਰੋ): ਇੱਕ ਖੁਫ਼ੀਆ ਜਾਣਕਾਰੀ ਤਹਿਤ ਕਮਿਸ਼ਨਰੇਟ, ਫੂਡ ਅਤੇ ਡਰੱਗ ਪ੍ਰਬੰਧਨ, ਪੰਜਾਬ ਵਲੋਂ ਬਣਾਈ ਇੱਕ ਵਿਸ਼ੇਸ਼ ਟੀਮ ਨੇ ਜ਼ਿਲਾ ਲੁਧਿਆਣਾ ਦੇ ਪਿੰਡ ਆਲਮਗੀਰ ਦੀ ਭਗਵਤੀ ਆਟਾ ਮਿੱਲ 'ਤੇ ਛਾਪੇਮਾਰੀ ਕੀਤੀ ।
ਇਹ ਛਾਪੇਮਾਰੀ ਫੂਡ ਸੇਫਟੀ ਅਧਿਕਾਰੀਆਂ ਤੇ ਡੇਅਰੀ ਵਿਕਾਸ ਵਿਭਾਗ, ਸੰਗਰੂਰ ਦੇ ਅਫਸਰਾਂ ਵਲੋਂ ਸਾਂਝੇ ਰੂਪ ਵਿੱਚ ਕੀਤੀ ਗਈ। ਲੁਧਿਆਣਾ ਵਿੱਚ ਸਥਿਤ ਭਗਵਤੀ ਐਗਰੋ ਉਤਪਾਦਨ ਯੂਨਿਟ 'ਤੇ ਕੀਤੀ ਇਸ ਜਾਂਚ ਦੌਰਾਨ 2000 ਕਵਿੰਟਲ ਖ਼ਰਾਬ ਤੇ ਮਾੜੇ ਦਰਜੇ ਦੀ ਕਣਕ ,1500 ਕੁਇੰਟਲ ਵਧੀਆ ਕਿਸਮ ਦੀ ਕਣਕ ਅਤੇ ਦਸ-ਦਸ ਕਿੱਲੋ ਵਜ਼ਨ ਦੀਆਂ 800 ਆਟੇ ਦੀਆਂ ਥੈਲੀਆਂ ਬਰਾਮਦ ਕੀਤੀਆਂ ਗਈਆਂ।।
ਜਾਂਚ ਦੌਰਾਨ ਇਹ ਪਤਾ ਲੱਗਾ ਕਿ ਖਰਾਬ ਕਣਕ ਕਾਲੀ ਤੇ ਮੁਸ਼ਕੀ ਹੋਈ ਸੀ ਅਤੇ ਇਹ ਘਟੀਆ ਕਿਸਮ ਦੀ ਕਾਲੀ ਕਣਕ ਚੰਗੀ ਕਣਕ ਵਿੱਚ ਰਲਾਕੇ-ਮਿਲਾ ਕੇ ਮਿੱਲ ਵਿੱਚ ਵਰਤੀ ਜਾ ਰਹੀ ਸੀ।।
ਅਗਲੇਰੀ ਜਾਂਚ ਲÎਈ ਟੀਮ ਵੱਲੋਂ ਕਣਕ, ਆਟਾ, ਮੈਦਾ ਤੇ ਸੂਜੀ ਤੇ ਸੈਂਪਲ ਭਰੇ ਗਏ ਅਤੇ ਮਿੱਲ ਨੂੰ ਸੀਲ ਕਰ ਦਿੱਤਾ ਗਿਆ ਹੈ। ਇਸ ਦੌਰਾਨ ਇਹ ਵੀ ਪਤਾ ਲੱਗਾ ਕਿ ਉਕਤ ਮਿੱਲ ਬਿਨਾਂ ਐਫਐਸਐਸਏਆਈ ਲਾਇਸੈਂਸ ਤੋਂ ਚਲਾਈ ਜਾ ਰਹੀ ਸੀ। ।